ਸਿਹਤ ਮੰਤਰੀ ਨੇ ਕਿਹਾ- ਸ਼ਹਿਰੀ ਖੇਤਰਾਂ ਤੋਂ ਕੋਰੋਨਾ ਦੇ ਜ਼ਿਆਦਾ ਮਾਮਲੇ ਆ ਰਹੇ ਹਨ, ਸਾਵਧਾਨੀ ਵਰਤੋਂ
ਚੰਡੀਗੜ੍ਹ : ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅਪੀਲ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਵ ਲਈ ਸਾਵਧਾਨੀ ਵਰਤਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਬਹੁਤ ਖ਼ਤਰਨਾਕ ਹੈ। ਪਿਛਲੇ 10 ਦਿਨਾਂ ਤੋਂ ਲਗਾਤਾਰ ਕੇਸ ਵੱਧ ਰਹੇ ਹਨ, ਜਿਸਦੇ ਚਲਦੇ ਲੋਕ ਸਾਵਧਾਨੀ ਰੱਖਣ।
ਸੁਪਰੀਮ ਕੋਰਟ ਦੇ ਵਕੀਲ ਦਾ ਮੋਦੀ ਨੂੰ ਝਟਕਾ,ਕੇਂਦਰ ਨੂੰ ਪਾਈ ਝਾੜ,ਕਿਸਾਨਾਂ ਦੇ ਹੱਕ ‘ਚ ਵੱਡਾ ਫੈਸਲਾ
ਸਿੱਧੂ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਅਸੀ ਵਪਾਰ ਬੰਦ ਨਹੀਂ ਕਰ ਸਕਦੇ। ਨਾ ਹੀ ਲੋਕਾਂ ਨੂੰ ਬੰਦ ਰੱਖ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਰਾਹਤ ਦੀ ਗੱਲ ਹੈ ਵੈਕਸੀਨ ਆ ਗਈ ਹੈ ਅਤੇ ਲੋਕਾਂ ਨੂੰ ਲਗਾਈ ਵੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮੋਦੀ ਸਰਕਾਰ ਤੋਂ ਅਪੀਲ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਘਰ ਵਾਪਸ ਭੇਜਣ।
ਲਓ ਮਨਜਿੰਦਰ ਸਿਰਸਾ ਨੇ ਖੁਸ਼ ਕਰਤੇ ਕਿਸਾਨ,ਕੀਤਾ ਅਜਿਹਾ ਐਲਾਨ,ਨਹੀਂ ਆਵੇਗੀ ਕੋਈ ਦਿਕਤ!
ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੇ ਇਕ ਵਾਰ ਫਿਰ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਹੈ। ਇਸ ਕਾਰਨ ਰਾਜ ਦੇ ਕੁਝ ਸ਼ਹਿਰਾਂ ਵਿੱਚ ਰਾਤ ਦਾ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.