Breaking NewsD5 specialInternationalNewsSportsTop News

ਆਪਣੇ ਵਿਆਹ ‘ਚ ਬੱਲਾ ਲੈਕੇ ਪੁੱਜੀ ਪਾਕਿਸਤਾਨੀ ਕ੍ਰਿਕੇਟਰ

ਇਸਲਾਮਾਬਾਦ : ਪਾਕਿਸਤਾਨ ਦੀਆਂ ਸਭ ਤੋਂ ਖੂਬਸੂਰਤ ਮਹਿਲਾ ਕ੍ਰਿਕੇਟਰਾਂ ‘ਚੋਂ ਇਕ ਪਾਕਿਸਤਾਨ ਦੀ ਕਾਇਨਾਤ ਇਮਤਿਆਜ਼ ਵਿਆਹ ਦੇ ਬੰਧਨ ‘ਚ ਬੱਝ ਗਈ ਹੈ। ਉਨ੍ਹਾਂ ਬੀਤੇ ਦਿਨੀਂ ਮੁਹੰਮਦ ਵਕਾਰ ਉੱਦੀਨ ਨੂੰ ਆਪਣਾ ਸਾਥੀ ਬਣਾਇਆ। ਕਾਇਨਾਤ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਕਾਇਨਾਤ ਦੇ ਵਿਆਹ ਦੀ ਰਸਮ ਨਿਕਾਹ ਨਾਲ ਸ਼ੁਰੂ ਹੋਈ। ਇਸ ਤੋਂ ਬਾਅਦ ਮਹਿੰਦੀ ਅਤੇ ਬਰਾਤ ਦਾ ਪ੍ਰੋਗਰਾਮ ਹੋਇਆ।

ਗੈਂਗਸਟਰਾਂ ਦੀ ਅੱਖ ’ਤੇ Majithia? ਘਬਰਾਏ Majithia ਦਾ ਬਿਆਨ, CM Bhagwant Mann | D5 Channel Punjabi

ਪਾਕਿਸਤਾਨੀ ਕ੍ਰਿਕੇਟਰ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਸਾਲ 2010 ‘ਚ ਇੰਟਰਨੈਸ਼ਨਲ ਡੈਬਿਊ ਕਰਨ ਵਾਲੀ ਕਾਇਨਾਤ ਦਾ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਹੱਥ ‘ਚ ਬੱਲਾ ਲੈ ਕੇ ਲਾਲ ਰੰਗ ਦੇ ਵਿਆਹ ਵਾਲੇ ਜੋੜੇ ‘ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਕਾਇਨਾਤ ਅਤੇ ਵਕਾਰ ਦੀ ਐਂਟਰੀ ਵੀ ਵੱਖਰੀ ਸੀ। ਦੋਸਤਾਂ ਅਤੇ ਪਰਿਵਾਰ ਵਾਲਿਆਂ ਨੇ ਦੋਵਾਂ ਨੂੰ ਗਾਰਡ ਆਫ ਆਨਰ ਦਿੱਤਾ।

ਦਿਖਾਤੀ ਕੇਂਦਰ ਨੇ ਤਾਕਤ, ਟੰਗਤੇ ’ਤੇ ਝਾੜੂ ਵਾਲੇ | D5 Channel Punjabi

29 ਸਾਲਾ ਆਲਰਾਊਂਡਰ ਨੇ ਪਾਕਿਸਤਾਨ ਲਈ 15 ਵਨਡੇ ਅਤੇ 15 ਟੀ-20 ਮੈਚ ਖੇਡੇ ਹਨ। ਉਸ ਨੇ ਵਨਡੇ ਕ੍ਰਿਕੇਟ ‘ਚ 128 ਦੌੜਾਂ ਅਤੇ 9 ਵਿਕਟਾਂ ਜਦਕਿ ਟੀ-20 ‘ਚ 120 ਦੌੜਾਂ ਅਤੇ 6 ਵਿਕਟਾਂ ਝਟਕਾਈਆਂ ਹਨ। ਉਨ੍ਹਾਂ ਆਖਰੀ ਮੈਚ ਨਵੰਬਰ 2021 ਵਿੱਚ ਖੇਡਿਆ ਸੀ। 2005 ‘ਚ ਪਾਕਿਸਤਾਨ ‘ਚ ਹੋਏ ਮਹਿਲਾ ਏਸ਼ੀਆ ਕੱਪ ਦੌਰਾਨ ਕਾਇਨਾਤ ਦੀ ਮੁਲਾਕਾਤ ਭਾਰਤੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨਾਲ ਹੋਈ ਅਤੇ ਉਸ ਤੋਂ ਬਾਅਦ ਹੀ ਉਸ ਨੇ ਤੇਜ਼ ਗੇਂਦਬਾਜ਼ ਬਣਨ ਦਾ ਫੈਸਲਾ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button