ਸਾਬਕਾ ਡੀਜੀਪੀ ਸੁਮੇਧ ਸੈਣੀ ਨਾਲ ਜੁੜਿਆ ਨਵਾਂ ਮਾਮਲਾ | 25 ਲੱਖ ਦੀ ਠੱਗੀ ਮਾਰੀ | ਸਬੂਤਾਂ ਸਣੇ ਖ਼ੁਲਾਸੇ
ਫਾਜ਼ਿਲਕਾ : ਸਾਬਕਾ ਡੀਜੀਪੀ ਸੁਮੇਧ ਸੈਣੀ ਇਕ ਵਾਰ ਫੇਰ ਸੁਰਖੀਆਂ ‘ਚ ਹਨ। ਦਰਅਸਲ ਸੈਣੀ ਦੇ ਨਾਮ ‘ਤੇ ਇਕ ਵਿਅਕਤੀ ਨੇ ਡਰੱਗ ਇੰਸਪੈਕਟਰ ਲਗਵਾਉਣ ਦਾ ਝਾਂਸਾ ਦੇ ਕੇ 25 ਲੱਖ ਰੁਪਏ ਦੀ ਠੱਗੀ ਮਾਰੀ ਹੈ। ਮਾਮਲਾ ਜਲਾਲਾਬਾਦ ਦੇ ਪਿੰਡ ਟਾਹਲੀਵਾਲਾ ਦਾ ਹੈ। ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਰੂਬੀ ਗਿੱਲ ਤੇ ਠੱਗੀ ਦਾ ਸ਼ਿਕਾਰ ਹੋਏ ਰਾਜ ਕੁਮਾਰ ਨੇ ਕਿਹਾ ਕਿ ਆਪਣੇ ਆਪ ਨੂੰ ਸੁਮੇਧ ਸੈਣੀ ਦਾ ਪੀਏ ਦੱਸਣ ਵਾਲੇ ਵਿਕਰਮ ਸ਼ਰਮਾ ਨਾਮ ਦੇ ਇਸ ਵਿਅਕਤੀ ਨੇ ਨੌਕਰੀ ਲਗਵਾਉਣ ਦਾ ਝਾਂਸਾ ਦਿੱਤਾ ਸੀ।
ਸਾਰੇ ਪਾਸੇ-ਪਾਸੇ ਹੋਗੀ ਖਹਿਰਾ-ਖਹਿਰਾ, ਇਕੱਲਾ ਹੀ ਸਭ ਨੂੰ ਪਾਈ ਫਿਰਦਾ ਵਾਹਣੀ, ਹੁਣ ਕੱਢਤੀ ਨਵੀਂ ਹੀ ਗੱਲ
ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰੂਬੀ ਗਿੱਲ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ‘ਤੇ ਵੀ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਉਧਰ ਇਸ ਸਬੰਧੀ ਜਦੋਂ ਮੰਡੀ ਅਰਨੀਵਾਲਾ ਦੇ ਥਾਣਾ ਮੁਖੀ ਨਵਦੀਪ ਸਿੰਘ ਭੱਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਮਾਡਲ ਟਾਊਨ ਬਠਿੰਡਾ ਦੇ ਰਹਿਣ ਵਾਲੇ ਵਿਕਰਮ ਸ਼ਰਮਾ ਦੇ ਖਿਲਾਫ਼ ਠੱਗੀ ਮਾਰਨ ਦੇ ਮਾਮਲੇ ਵਿੱਚ ਮੁਕੱਦਮਾ ਦਰਜ ਕੀਤਾ ਜਾ ਚੁੱਕਿਆ ਹੈ ਤੇ ਅੱਗੇ ਦੀ ਜਾਂਚ ਜਾਰੀ ਹੈ।
ਵੱਡੀ ਖ਼ਬਰ-ਸਿੱਖ ਕੌਮ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ‘ਤੇ ਗੁੰਡਾਗਰਦੀ ਨਾਲ ਕਬਜ਼ੇ ਦੀ ਕੋਸ਼ਿਸ਼, ਵੀਡੀਓ ਵਾਇਰਲ
ਹਾਂ ਬਿਲਕੁਲ ਅੱਗੇ ਦੀ ਜਾਂਚ ਜਾਰੀ ਹੈ ਪਰ ਸਵਾਲ ਤਾਂ ਇਹ ਹੈ ਕਿ ਇਹ ਜਾਂਚ ਕਦੋਂ ਮੁਕੰਮਲ ਹੋਵੇਗੀ। ਕੀ ਸਚਮੁੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਮਿਲੀਭੁਗਤ ਨਾਲ ਪੰਜਾਬ ‘ਚ ਕੋਈ ਵੱਡਾ ਸਰਗਨਾ ਸਰਗਰਮ ਹੈ। ਜੋ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਨੌਜਵਾਨਾਂ ਨੂੰ ਸ਼ਿਕਾਰ ਬਣਾ ਰਿਹਾ ਹੈ। ਇਹ ਯਕੀਨਨ ਗੰਭੀਰ ਮਸਲਾ ਹੈ ਤੇ ਜਾਂਚ ਕਰਕੇ ਦੁੱਧ ਤੇ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਚਾਹੀਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.