
ਹਰਿਆਣਾ ਦੇ ਪੰਚਕੂਲਾ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ ਅਖਤਰ ਦੀ ਮੌਤ ਦਾ ਮਾਮਲਾ ਚਰਚਾ ਦੇ ਵਿੱਚ ਬਣਿਆ ਹੋਇਆ ਹੈ। ਅਕਲੀ ਦੀ ਮੌਤ ਦੇ ਰਹੱਸ ਨੂੰ ਖੋਲਣ ਲਈ ਐਸਆਈਟੀ ਨਿਰੰਤਰ ਜੁੱਟੀ ਹੋਈ ਹੈ। 29 ਨਵੰਬਰ ਨੂੰ ਵੀ ਦੇਰ ਰਾਤ ਤੱਕ ਉਨ੍ਹਾਂ ਦੇ ਚਾਰ ਨੌਕਰਾਂ ਦੇ ਬਿਆਨ ਲਿਖੇ ਗਏ ਹਨ।
ਪੰਚਕੂਲਾ SIT ਟੀਮ ਨੇ ਬੁੱਧਵਾਰ ਨੂੰ ਮੁਸਤਫਾ ਦੀ ਕੋਠੀ ‘ਚ ਕੰਮ ਕਰਨ ਵਾਲੇ 4 ਨੌਕਰਾਂ ਨਾਲ ਪੁੱਛਗਿੱਛ ਕੀਤੀ। ਜਦਕਿ 3 ਨੌਕਰਾਂ ਨਾਲ ਵੀਰਵਾਰ ਨੂੰ ਪੁੱਛਗਿੱਛ ਕੀਤੀ ਜਾਵੇਗੀ। ਨੌਕਰਾਂ ਤੋਂ ਸਾਬਕਾ DGP ਅਤੇ ਉਸਦੇ ਪੁੱਤ ਦੇ ਆਪਸੀ ਰਿਸ਼ਤਿਆਂ ਬਾਰੇ ਵੀ ਪੁੱਛਿਆ ਗਿਆ। ਪੁਲਿਸ ਸੂਤਰਾਂ ਅਨੁਸਾਰ, ਨੌਕਰਾਂ ਨੇ ਕੁਝ ਅਜਿਹੀਆਂ ਗੱਲਾਂ ਦੱਸੀਆਂ ਹਨ, ਜਿਨ੍ਹਾਂ ਨਾਲ ਪਿਤਾ-ਪੁੱਤ ਵਿੱਚ ਮਨਮੁਟਾਅ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਇਸ ਵੇਲੇ ਉਹਨਾਂ ਬਿਆਨਾਂ ਦੀ ਸਮੀਖਿਆ ਕਰ ਰਹੀ ਹੈ।
ਪੁਲਿਸ ਅਕੀਲ ਦੀ ਪਤਨੀ ਦੇ ਵੱਖਰੇ ਘਰ ਵਿੱਚ ਰਹਿਣ ਦੇ ਕਾਰਨ ਦੀ ਵੀ ਜਾਂਚ ਕਰ ਰਹੀ ਹੈ, ਪਰ ਅਜੇ ਤੱਕ ਉਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਦੱਸਿਆ ਜਾ ਰਿਹਾ ਹੈ ਕਿ ਪਤੀ-ਪਤਨੀ ਦੇ ਝਗੜੇ ਤੋਂ ਬਾਅਦ ਦੋਵੇਂ ਵੱਖ ਰਹਿੰਦੇ ਸਨ। ਪੁਲਿਸ ਇਸ ਦੀ ਵੀ ਪੁਸ਼ਟੀ ਕਰਨ ਵਿੱਚ ਲੱਗੀ ਹੋਈ ਹੈ।
ਪੁਲਿਸ ਅਜੇ ਤੱਕ ਅਕੀਲ ਅਖ਼ਤਰ ਦੀ ਲਿਖਤ ਦਾ ਸੈਂਪਲ ਨਹੀਂ ਲੈ ਸਕੀ ਹੈ। ਪੁਲਿਸ ਸੂਤਰਾਂ ਅਨੁਸਾਰ, ਅੱਜ ਉਸਦੇ ਕਾਲਜ ਜਾਂ ਯੂਨੀਵਰਸਿਟੀ ‘ਚ ਜਾ ਕੇ ਲਿਖਤ ਦੇ ਸੈਂਪਲ ਲਏ ਜਾ ਸਕਦੇ ਹਨ। ਆਮ ਤੌਰ ‘ਤੇ ਪੁਲਿਸ ਦਸਤਖਤਾਂ ਨਾਲ ਹੀ ਪੁਸ਼ਟੀ ਕਰ ਲੈਂਦੀ ਹੈ ਅਤੇ ਬੈਂਕ ਤੋਂ ਸਿਗਨੇਚਰ ਲੈਂਦੀ ਹੈ, ਪਰ ਇਹ ਮਾਮਲਾ ਹਾਈ-ਪ੍ਰੋਫਾਈਲ ਹੋਣ ਤੇ ਨੋਟਾਂ ਦੀ ਗਿਣਤੀ ਵੱਧ ਹੋਣ ਕਰਕੇ ਇਸ ਵਾਰ ਵੱਡੇ ਸੈਂਪਲ ਦੀ ਲੋੜ ਪੈ ਗਈ ਹੈ।
ਮੁਹੰਮਦ ਮੁਸਤਫਾ 1985 ਬੈਚ ਦੇ IPS ਅਫ਼ਸਰ ਰਹੇ ਹਨ। ਪੰਜਾਬ ‘ਚ ਕਾਂਗਰਸ ਸਰਕਾਰ ਦੇ ਦੌਰਾਨ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ, ਤਦੋਂ ਮੁਸਤਫਾ ਉਨ੍ਹਾਂ ਦੇ ਕਰੀਬੀਆਂ ‘ਚ ਗਿਣੇ ਜਾਂਦੇ ਸਨ। ਹਾਲਾਂਕਿ, ਜਦੋਂ ਕੈਪਟਨ ਨੇ ਮੁਸਤਫਾ ਨੂੰ ਪੰਜਾਬ ਪੁਲਿਸ ਦਾ DGP ਨਹੀਂ ਬਣਾਇਆ ਤਾਂ ਦੋਵਾਂ ਦੇ ਰਿਸ਼ਤੇ ਖਰਾਬ ਹੋ ਗਏ। ਕੈਪਟਨ ਨੇ ਜਦੋਂ ਦਿਨਕਰ ਗੁਪਤਾ ਨੂੰ DGP ਨਿਯੁਕਤ ਕੀਤਾ, ਤਾਂ ਸੀਨੀਅਰਟੀ ਦਾ ਹਵਾਲਾ ਦੇ ਕੇ ਮੁਸਤਫਾ ਸਿੱਧੇ ਸੁਪਰੀਮ ਕੋਰਟ ਚਲੇ ਗਏ, ਪਰ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਅਰਜ਼ੀ ਰੱਦ ਕਰ ਦਿੱਤਾ।
ਇਸ ਤੋਂ ਬਾਅਦ 2021 ‘ਚ ਮੁਸਤਫਾ ਰਿਟਾਇਰ ਹੋ ਗਏ। ਉਸੇ ਸਾਲ ਜਦੋਂ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਇਆ, ਤਾਂ ਮੁਸਤਫਾ ਦੁਬਾਰਾ ਕਾਂਗਰਸ ‘ਚ ਸਰਗਰਮ ਹੋ ਗਏ। ਉਨ੍ਹਾਂ ਨੇ ਖੁੱਲ੍ਹੇ ਤੌਰ ‘ਤੇ ਕੈਪਟਨ ਦੇ ਖਿਲਾਫ਼ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਇਸ ਦੌਰਾਨ ਉਹ ਨਵਜੋਤ ਸਿੱਧੂ ਦੇ ਸਲਾਹਕਾਰ ਵੀ ਰਹੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




