ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ਵਿੱਚ ਫੈਸਲਾ ਸੁਣਾਉਂਦਿਆਂ ਮੁਹਾਲੀ ਕੋਰਟ ਨੇ ਤਿੰਨ ਸ਼ੂਟਰਾਂ ਨੂੰ ਦੋਸ਼ੀ ਠਹਿਰਾਇਆ। ਵਿੱਕੀ ਮਿੱਡੂਖੇੜਾ ਦਾ ਕਤਲ 7 ਅਗਸਤ 2021 ਨੂੰ ਗੋਲੀਆਂ ਮਾਰ ਕੇ ਕੀਤਾ ਗਿਆ। ਜਿਸ ਤੋਂ ਤਕਰੀਬਨ 10 ਮਹੀਨਿਆਂ ਬਾਅਦ 29 ਮਈ, 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਰਕੇ ਨੇੜੇ ਕਤਲ ਕਰ ਦਿੱਤਾ ਗਿਆ।ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ ਅਤੇ ਜ਼ੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਲਈ। ਇੱਕ ਟੀਵੀ ਇੰਟਰਵਿਊ ਵਿੱਚ ਲਾਰੈਂਸ ਬਿਸ਼ਨੋਈ ਨੇ ਦਾਅਵਾ ਕੀਤਾ ਸੀ ਕਿ ਮੂਸੇਵਾਲਾ ਗੈਂਗਵਾਰ ਵਰਗੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਸੀ ਅਤੇ ਮੂਸੇਵਾਲਾ ਮਿੱਡੂਖੇੜਾ ਦੇ ਕਤਲ ਮਾਮਲੇ ਵਿੱਚ ਸ਼ਾਮਿਲ ਸੀ। ਪਰ ਹੁਣ ਕੋਰਟ ਦੇ ਫੈਸਲੇ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਮੂਸੇਵਾਲਾ ਦਾ ਇਸ ਕਤਲ ਵਿੱਚ ਕੋਈ ਹੱਥ ਨਹੀਂ ਸੀ। ਕਿਉਂਕਿ ਕੋਰਟ ਨੇ ਆਪਣੇ ਫੈਸਲੇ ਵਿੱਚ ਮੂਸੇਵਾਲਾ ਨੂੰ ਮੁਲਜ਼ਮ ਨਹੀਂ ਬਣਾਇਆ।
ਕੋਰਟ ਦੇ ਫੈਸਲੇ ਵਿੱਚ ਮੂਸੇਵਾਲਾ ਦਾ 2 ਵਾਰ ਜ਼ਿਕਰ ਕੀਤਾ ਗਿਆ ਹੈ। ਇਹ ਜ਼ਿਕਰ ਮੁਲਜ਼ਮ ਜਾਂ ਦੋਸ਼ੀ ਵਜੋਂ ਨਹੀਂ ਕੀਤਾ ਗਿਆ। ਸਗੋਂ ਸ਼ਗਨਪ੍ਰੀਤ ਦੇ ਨਾਮ ਨਾਲ ਕੀਤਾ ਗਿਆ ਹੈ। ਸ਼ਗਨਪ੍ਰੀਤ ਉਹੀ ਵਿਅਕਤੀ ਹੈ ਜੋ ਕਤਲ ਤੋਂ ਬਾਅਦ ਦੇਸ਼ ਛੱਡ ਭੱਜ ਗਿਆ ਸੀ। ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਸ਼ਗਨਪ੍ਰੀਤ ਨੇ ਗੈਂਗਸਟਰਾਂ ਨੂੰ ਦੱਸਿਆ ਸੀ ਕਿ ਉਹ ਸਿੱਧੂ ਮੂਸੇਵਾਲਾ ਨਾਲ ਸਹਾਇਕ ਸੰਗੀਤ ਨਿਰਦੇਸ਼ਕ ਹੈ। ਕੋਰਟ ਨੇ ਇਸ ਕਰਕੇ ਸਿੱਧੂ ਮੂਸੇਵਾਲਾ ਦੇ ਨਾਮ ਦਾ ਜ਼ਿਕਰ ਕੀਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.