UncategorizedBreaking NewsD5 specialNewsPunjab

”ਵਿਸ਼ਵ ਭਰ ਦੇ ਸਿੱਖ ਨੌਜਵਾਨਾਂ ਨੂੰ ਹਰ ਖੇਤਰ ਅੰਦਰ ਚੇਤੰਨ ਹੋਣ ਦੀ ਲੋੜ”

ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਪ੍ਰੈੱਸ ਬਿਆਨ ਰਾਹੀਂ ਕਿਹਾ ਹੈ ਕਿ ਵਿਸ਼ਵ ਭਰ ਦੇ ਸਿੱਖ ਨੌਜਵਾਨਾਂ ਨੂੰ ਹਰ ਖੇਤਰ ਵਿੱਚ ਭਾਂਵੇ ਉਹ ਆਰਥਿਕ,ਰਾਜਨੀਤਿਕ ਅਤੇ ਧਾਰਮਿਕ ਹੋਵੇ ਵਿੱਚ ਚੇਤੰਨ ਹੋਣ ਦੀ ਲੋੜ ਹੈ। ਇੱਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸਿੰਘ ਸਾਹਿਬ ਨੇ ਕਿਹਾ ਕਿ ਕੇਂਦਰ ਦੀਆਂ ਸਰਕਾਰਾਂ ਵਲੋਂ ਸਿੱਖਾਂ ਨਾਲ ਕੀਤੀ ਜਾਂਦੀ ਵਿਤਕਰੇਬਾਜ਼ੀ ਅਤੇ ਸਿੱਖਾਂ ਨਾਲ ਆਜਾਦੀ ਉਪਰੰਤ ਕੀਤੇ ਗਏ ਵਿਸਾਹਘਾਤਾਂ ਤੋਂ ਬਾਅਦ ਸੁਹਿਰਦ ਸਿੱਖ ਆਗੂਆਂ ਨੇ ਦੇਸ਼ ਅੰਦਰ ਬੇਗਾਨਗੀ ਦੇ ਅਹਿਸਾਸ ਨੂੰ ਮਹਿਸੂਸ ਕਰਦੇ ਹੋਏ ਹਲੇਮੀ ਰਾਜ ਦੇ ਸੰਕਲਪ ਨੂੰ ਤਰਜ਼ੀਹ ਦਿੱਤੀ। ਇਹ ਸਿੱਖਾਂ ਅੰਦਰ ਪੈਦਾ ਹੋਇਆ ਆਪ ਮੁਹਾਰਾ ਸੰਘਰਸ਼ ਜਾਂ ਹਿੰਸਕ ਪ੍ਰਵਿਰਤੀ ਦਾ ਪ੍ਰਗਟਾਅ ਨਹੀਂ ਸੀ ਬਲਕਿ ਸਰਕਾਰੀ ਧੱਕੇਸ਼ਾਹੀਆਂ ਦਾ ਪ੍ਰਤੀਕ੍ਰਮ ਸੀ।ਜੇਕਰ ਪੰਜਾਬ ਨੇ ਏਨਾ ਲੰਮਾ ਸਮਾਂ ਸੰਤਾਪ ਹੰਢਾਇਆ ਹੈ ਤਾਂ ਅਤਿਵਾਦ ਦੇ ਨਾਮ ਹੇਠ ਹਕੂਮਤੀ ਜਬਰ ਦੁਆਰਾ ਕੀਤਾ ਗਿਆ ਸਿੱਖਾਂ ਦਾ ਨਸਲਘਾਤ ਇਸ ਦਾ ਪ੍ਰਮੁੱਖ ਜਿੰਮੇਵਾਰ ਹੈ।

Tik Tok ‘ਤੇ ਵੀਡੀਓ ਪਾਉਣੀ ਪਈ ਮਹਿੰਗੀ, ਫੁਕਰਪੁਣਾ ਕਰਨ ਵਾਲੇ ਦੀ ਪੁਲਿਸ ਨੂੰ ਭਾਲ | Moosewala ਤਾਂ ਫੜਿਆ ਨੀ ਗਿਆ

ਸਿੰਘ ਸਾਹਿਬ ਨੇ ਕਿਹਾ ਕਿ ਕੋਈ ਵੀ ਮਾਂ ਬਾਪ ਨਹੀਂ ਚਾਹੁੰਦਾ ਕਿ ਉਸ ਦੇ ਬੁਢਾਪੇ ਦੇ ਸਹਾਰੇ ਨੂੰ ਨਕਲੀ ਪੁਲਸ ਮੁਕਾਬਲਿਆਂ ਵਿਚ ਖਤਮ ਕਰਕੇ ਉਸ ਦੀ ਲਾਸ਼ ਤੱਕ ਨਾ ਦਿੱਤੀ ਜਾਵੇ ਅਤੇ ਅਣਪਛਾਤਾ ਅਤਿਵਾਦੀ ਕਹਿ ਕੇ ਸਮੇਂ ਦੀ ਧੂੜ ਵਿਚ ਦਫਨ ਕਰ ਦਿੱਤਾ ਜਾਵੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰਬਾਣੀ ਦੁਆਰਾ ਦਿੱਤੇ ਸੰਕਲਪ ਅਨੁਸਾਰ ਬੇਗਮਪੁਰਾ ਜਾਂ ਹਲੇਮੀ ਰਾਜ ਸਿੱਖ ਕੌਮ ਦਾ ਜਨਮ ਸਿਧ ਅਧਿਕਾਰ ਹੈ ਅਤੇ ਵੱਖ ਵੱਖ ਸਮਿਆਂ ਵਿੱਚ ਸਿੱਖ ਆਗੂਆਂ ਨੇ ਜਮਹੂਰੀ ਢਾਂਚੇ ਵਿੱਚ ਰਹਿ ਕੇ ਇਸ ਦੀ ਪ੍ਰਾਪਤੀ ਅਤੇ ਰੂਪਰੇਖਾ ਬਾਰੇ ਅਨੇਕਾਂ ਵਾਰ ਬਿਆਨ ਵੀ ਦਿੱਤੇ ਹਨ ਅਤੇ ਅਨੇਕਾਂ ਸੈਮੀਨਾਰ ਅਤੇ ਗੋਸ਼ਟੀਆਂ ਵੀ ਹੋ ਚੁੱਕੀਆਂ ਹਨ। ਉਨਾਂ ਕਿਹਾ ਕਿ ਬੇਸ਼ਕ ਕਈ ਸਿਆਸੀ ਆਗੂ ਮੇਰੇ ਵਲੋਂ ਦਿਤੇ ਗਏ ਬਿਆਨ ਬਾਰੇ ਬੇਲੋੜੀ ਬਿਆਨਬਾਜ਼ੀ ਕਰ ਰਹੇ ਹਨ ਪਰ ਇਹਨਾਂ ਦੇ ਹੀ ਮੋਢੀ ਆਗੂਆਂ ਨੇ ਕਿਸੇ ਸਮੇ ਸਿੱਖਾਂ ਲਈ ਵਿਸ਼ੇਸ਼ ਖਿੱਤੇ ਦੀ ਮੰਗ ਨੂੰ ਜਾਇਜ਼ ਠਹਿਰਾਇਆ ਸੀ।

Police ਮੁਲਾਜ਼ਮ ਹੀ ਬਣੇ ਲੁਟੇਰੇ | ਅੱਗੋਂ DSP ਹੋਵੇ ਤਾਂ ਇਹੋ ਜਿਹਾ | Viral Video | Mohali

ਸਿੱਖਾਂ ਦੇ ਪ੍ਰਮੁੱਖ ਧਾਰਮਿਕ ਅਸਥਾਨ ਉਪਰ ਕਾਂਗਰਸ ਸਰਕਾਰ ਵਲੋਂ ਕੀਤੇ ਗਏ ਹਮਲੇ ਅਤੇ ਵਹਿਸ਼ੀ ਕਤਲੇਆਮ ਨੇ ਸਿੱਖਾਂ ਅੰਦਰ ਹਲੇਮੀ ਰਾਜ ਦੇ ਸੰਕਲਪ ਨੂੰ ਹੋਰ ਉਤਸ਼ਾਹਿਤ ਕੀਤਾ। ਭਾਵੇਂ ਕਿ ਕਈ ਗ਼ੈਰਸਿੱਖ ਰਾਜਨੀਤਕ ਆਗੂਆਂ ਨੇ ਵੀ ਇਸ ਸਰਕਾਰੀ ਹਮਲਾਵਰ ਨੀਤੀ ਦੀ ਵਿਰੋਧਤਾ ਕੀਤੀ ਪਰ ਅਜੇ ਤੱਕ ਕੇਂਦਰ ਹਕੂਮਤ ਵਲੋਂ ਕੋਈ ਸੁਹਿਰਦ ਉਪਰਾਲਾ ਨਹੀਂ ਕੀਤਾ ਗਿਆ ਕਿ ਸਿੱਖਾਂ ਦੀਆਂ ਹੱਕੀ ਮੰਗਾਂ ਨੂੰ ਪ੍ਰਵਾਨਗੀ ਦੇ ਕੇ ਉਹਨਾਂ ਦੇ ਰਿੱਸਦੇ ਜਖਮਾਂ ਉਪਰ ਮਲਹਮ ਲਗਾਈ ਜਾ ਸਕੇ। ਸਿੰਘ ਸਾਹਿਬ ਨੇ ਕਿਹਾ ਕਿ ਗੁਰਮਤਿ ਵਿਚਾਰਧਾਰਾ ਅਨੁਸਾਰ ਹਲੇਮੀ ਰਾਜ ਜਾਂ ਬੇਗਮਪੁਰੇ ਦਾ ਸੰਕਲਪ ਸਿੱਖ ਭਾਵਨਾਵਾਂ ਦੀ ਪੂਰਨ ਤਰਜਮਾਨੀ ਕਰਦਾ ਹੈ ਅਤੇ ਭਾਰਤੀ ਸੰਵਿਧਾਨ ਵੀ ਹਰ ਸਿੱਖ ਨੂੰ ਇਹ ਹਕੂਕ ਪ੍ਰਦਾਨ ਕਰਦਾ ਹੈ ਕਿ ਜਮਹੂਰੀ ਢਾਂਚੇ ਅੰਦਰ ਅਸੀਂ ਇਸ ਸੰਘਰਸ਼ ਨੂੰ ਰਾਜਨੀਤਕ ਪੱਧਰ ਉਪਰ ਸ਼ਾਂਤਮਈ ਢੰਗ ਨਾਲ ਅੱਗੇ ਤੋਰੀਏ।

ਏਸ ਧੀ ਦੀ ਪੁਕਾਰ ਸੁਣ ਕੇ ਪੱਥਰ ਦਿਲ ਵੀ ਰੋ ਪੈਣਗੇ | Latest News

ਉਨਾਂ ਕਿਹਾ ਕਿ ਇਸ ਦੇ ਨਾਲ ਹੀ ਮੇਰੀ ਸਿੱਖ ਨੌਜਵਾਨੀ ਨੂੰ ਸਨਿਮਰ ਅਪੀਲ ਹੈ ਕਿ ਉਹ ਅਜਿਹਾ ਰਾਜਨੀਤਕ ਮੁਹਾਜ ਸਿਰਜਣ ਜਿਸ ਨਾਲ ਪੰਜਾਬ ਨੂੰ ਹਕੂਮਤੀ ਜਬਰ, ਸਰਕਾਰੀ ਸਾਜਿਸ਼ਾਂ ਅਤੇ ਨੌਜਵਾਨੀ ਨੂੰ ਗੁਮਰਾਹ ਕਰਕੇ ਉਹਨਾਂ ਦਾ ਕਤਲੇਆਮ ਕਰਵਾਉਣ ਦੀ ਸਾਜਿਸ਼ ਰਚ ਰਹੀਆਂ ਤਾਕਤਾਂ ਤੋਂ ਬਚਾਇਆ ਜਾ ਸਕੇ।ਸਿੱਖ ਨੌਜਵਾਨ ਅਜਿਹੇ ਹੱਥਕੰਢਿਆਂ ਤੋਂ ਵਿਸ਼ੇਸ਼ ਰੂਪ ਵਿੱਚ ਸੁਚੇਤ ਰਹਿਣ ਜੋ ਹਿੰਸਕ ਪ੍ਰਵਰਿਤੀ ਨੂੰ ਉਕਸਾ ਕੇ ਉਹਨਾਂ ਦਾ ਕਤਲੇਆਮ ਕਰਵਾ ਕੇ ਆਪ ਰਾਜਸੀ ਗੱਦੀਆਂ ਅਤੇ ਸਸਤੀ ਸ਼ੋਹਰਤ ਦਾ ਆਨੰਦ ਮਾਨਣਾ ਚਾਹੁੰਦੇ ਹਨ।ਹੁਣ ਤੱਕ ਇਹ ਸਾਬਤ ਹੋ ਚੁੱਕਾ ਹੈ ਕਿ ਉਸ ਵੇਲੇ ਦੀ ਸਰਕਾਰ ਨੇ ਆਪਣੇ ਸਿਆਸੀ ਹਿੱਤਾਂ ਲਈ ਸਿੱਖਾਂ ਖਿਲਾਫ ਨਫਰਤੀ ਬਿਆਨੀਆ ਮਾਹੌਲ ਸਿਰਜਿਆ ਤੇ ਉਨ੍ਹਾਂ ਦੀ ਨਸਲਕੁਸ਼ੀ ਕੀਤੀ।

Corona News | ਡਿਪਟੀ ਕਮਿਸ਼ਨਰ ਪਟਿਆਲਾ LIVE, ਸੁਣੋ ਮੁੱਖ ਮੰਤਰੀ ਦੇ ਸ਼ਹਿਰ ਦਾ ਹਾਲ

ਜਥੇਦਾਰ ਅਕਾਲ ਤਖਤ ਨੇ ਕਿਹਾ ਕਿ ਇਕ ਪਾਸੇ ਜਿਹੜੇ ਹੁਣ ਵੀ ਸਿੱਖਾਂ ਖਿਲਾਫ ਅੱਗ ਉਗਲ ਰਹੇ ਨੇ ਇਹ ਉਸੇ ਨਫਰਤੀ ਸਿਆਸਤ ਵਾਲੀ ਸਰਕਾਰੀ ਦਹਿਸ਼ਤਗਰਦੀ ਦੇ ਪੈਰੋਕਾਰ ਨੇ ਅਤੇ ਦੂਜੇ ਪਾਸੇ ਕਈ ਵਿਰੋਧੀ ਏਜੰਸੀਆਂ ਦੇ ਐਸੇ ਕਰਿੰਦੇ ਹਨ ਜੋ ਅਜਿਹੇ ਅਰਥ ਭਰਪੂਰ ਬਿਆਨਾਂ ਦੇ ਗਲਤ ਅਰਥ ਕਰਕੇ ਸਿੱਖ ਨੌਜਵਾਨੀ ਨੂੰ ਭੜਕਾ ਕੇ ਫਿਰ ਵਹਿਸ਼ਤ ਅਤੇ ਦਹਿਸ਼ਤ ਦੇ ਮਾਹੌਲ ਵਿਚ ਧਕੇਲ ਕੇ ਉਹਨਾਂ ਦੀ ਨਸਲਕੁਸ਼ੀ ਉਪਰ ਸਿਆਸੀ ਰੋਟੀਆਂ ਸੇਕਣੀਆਂ ਚਾਹੁੰਦੇ ਹਨ ਅਤੇ ਸੋਸ਼ਲ ਮੀਡੀਏ ਰਾਹੀਂ ਸਿੱਖ ਨੌਜਵਾਨੀ ਨੂੰ ਭੜਕਾ ਰਹੇ ਹਨ। ਉਨਾਂ ਕਿਹਾ ਕਿ ਸਿੱਖਾਂ ਨੇ ਹਮੇਸ਼ਾ ਇਹੀ ਚਾਹਿਆ ਹੈ ਕਿ ਉਨ੍ਹਾਂ ਨਾਲ ਬਰਾਬਰੀ ਅਤੇ ਨਿਆਂ ਵਾਲਾ ਸਲੂਕ ਹੋਵੇ।ਕਿਉਂਕਿ ਉਹ ਵੀ ਦੂਜਿਆਂ ਨਾਲ ਅਜਿਹਾ ਸਲੂਕ ਕਰਨਾ ਚਾਹੁੰਦੇ ਨੇ। ਸਿੱਖਾਂ ਨੇ ਅਜਿਹਾ ਮਿਸਲਾਂ ਦੀ ਚੜ੍ਹਤ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਕਰ ਕੇ ਦਿਖਾਇਆ ਹੈ ਪਰ ਇਸ ਵਿਚਾਰ ਨੂੰ ਵੱਖਵਾਦੀ ਅਤੇ ਅੱਤਵਾਦੀ ਲਕਬ ਦੇ ਕੇ ਸਿੱਖਾਂ ਨਾਲ ਨਸਲੀ ਵਿਤਕਰਾ ਸ਼ੁਰੂ ਤੋਂ ਕੀਤਾ ਗਿਆ ਹੈ। ਕੀ ਸਿੱਖਾਂ ਦਾ ਵੱਡਾ ਗੁਨਾਹ ਇਹੀ ਹੈ ਕਿ ਅਸੀਂ ਆਪਣੇ ਨਾਲ ਹੋਏ ਧੱਕੇ ਬਾਰੇ ਸਿਆਸੀ ਤੌਰ ‘ਤੇ ਚੇਤਨ ਹਾਂ।

Corona News | ਮੁੱਖ ਮੰਤਰੀ ਦਾ ਵੱਡਾ ਐਲਾਨ, ਆਹ ਨੰਬਰ ਨੋਟ ਕਰੋ | CM Big Announcement

ਸਿੰਘ ਸਾਹਿਬ ਨੇ ਕਿਹਾ ਕਿ ਇਹ ਗੱਲ ਠੀਕ ਐ ਕਿ ਸਿੱਖਾਂ ਨੂੰ ਸਿਰਫ ਅਤੇ ਸਿਰਫ ਖਾਲਿਸਤਾਨ ਦੇ ਵਿਚਾਰ ਨਾਲ ਪ੍ਰਭਾਸ਼ਿਤ ਨਹੀਂ ਕੀਤਾ ਜਾ ਸਕਦਾ। ਸਿੱਖੀ ਇਕ ਵਿਸ਼ਵ ਵਿਆਪੀ ਵਿਚਾਰ ਏ ਅਤੇ ਇਸ ਵਿਚਾਰ ਨੇ ਦੁਨੀਆਂ ਵਿੱਚ ਠੰਡ ਵਰਤਾਉਣੀ ਏ। ਅਸਲ ਵਿੱਚ ਮੇਰੇ ਬਿਆਨ ਤੋਂ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਤਕਲੀਫ ਹੋਈ ਹੈ ਜੋ ਸਿੱਖਾਂ ਨੂੰ ਸਿਰਫ ਸਰਕਾਰੀ ਪ੍ਰੋਪੇਗੰਡਾ ਮਸ਼ੀਨਰੀ ਦੀ ਵਰਤੋਂ ਕਰਕੇ ਖਾਲਿਸਤਾਨ ਦੇ ਸਿਆਸੀ ਵਿਚਾਰ ਨਾਲ ਧੱਕੇ ਨਾਲ ਜੋੜੀਆਂ ਗਈਆਂ ਝੂਠੀਆਂ ਅਤੇ ਨਫ਼ਰਤੀ ਧਾਰਨਾਵਾਂ ਨਾਲ ਪ੍ਰਭਾਸ਼ਿਤ ਕਰਨਾ ਚਾਹੁੰਦੇ ਨੇ ਅਤੇ ਦੂਜੇ ਪਾਸੇ ਕੁਝ ਸਿੱਖ ਨੌਜਵਾਨੀ ਦੇ ਖੂਨ ਦੇ ਪਿਆਸੇ ਲੋਕ ਉਹਨਾਂ ਨੂੰ ਸੋਸ਼ਲ ਮੀਡੀਏ ਉਪਰ ਭੜਕਾ ਕੇ ਆਪਣੇ ਆਕਾਵਾਂ ਦੀ ਰਜ਼ਾਪੂਰਤੀ ਕਰਨਾ ਚਾਹੁੰਦੇ ਹਨ। ਅਜਿਹੇ ਲੋਕਾਂ ਤੋਂ ਸੁਚੇਤ ਰਹਿ ਕੇ ਜਮਹੂਰੀ ਢਾਂਚੇ ਅੰਦਰ ਇਕ ਰਾਜਸੀ ਲਹਿਰ ਸਿਰਜਣ ਦੀ ਲੋੜ ਹੈ ਤਾਂਕਿ ਪੰਜਾਬ ਦੇ ਖਿੱਤੇ ਵਿੱਚ ਹਰ ਵਰਗ ਦੇ ਲੋਕ ਸ਼ੇਰ ਏ ਪੰਜਾਬ ਵਰਗੇ ਰਾਜ ਦਾ ਅਨੰਦ ਮਾਣ ਸਕਣ।ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਸਿੱਖਾਂ ਦੀਆ ਹੱਕੀਂ ਮੰਗਾਂ ਵਲ ਧਿਆਨ ਦੇਵੇ ਤਾਂ ਕਿ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਨਾ ਹੋਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button