EntertainmentSportsTop News

ਲੰਡਨ ‘ਚ Coffee Date ‘ਤੇ ਨਿਕਲੇ ਵਿਰਾਟ-ਅਨੁਸ਼ਕਾ

ਮੁੰਬਈ : ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਜੋੜੀ ਸ਼ਾਨਦਾਰ ਜੋੜੀਆਂ ‘ਚੋਂ ਇਕ ਹੈ। ਜਦੋਂ ਵੀ ਇਸ ਜੋੜੇ ਨੂੰ ਇਕੱਠੇ ਦੇਖਿਆ ਜਾਂਦਾ ਹੈ ਤਾਂ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਬਿਜ਼ੀ ਸ਼ੈਡਿਊਲ ‘ਚ ਕੰਮ ਕਰਨ ਦੇ ਬਾਵਜੂਦ ਅਨੁਸ਼ਕਾ ਅਤੇ ਵਿਰਾਟ ਅਕਸਰ ਇਕੱਠੇ ਸਮਾਂ ਬਿਤਾਉਂਦੇ ਨਜ਼ਰ ਆਉਂਦੇ ਹਨ। ਹੁਣ ਇਸ ਜੋੜੇ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਤਸਵੀਰਾਂ ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ‘ਤੇ ਸਾਂਝੀਆਂ ਕੀਤੀਆਂ ਹਨ। ਜੋ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤੀਆਂ ਜਾ ਰਹੀਆਂ ਹਨ।

ਪਰਾਲੀ ਦਾ ਲੱਭ ਲਿਆ ਹੱਲ, ਆਹ ਪੰਜਾਬੀ ਨੇ ਬਣਾਤੀ ਸੁਪਰ ਮਸ਼ੀਨ, ਖਰੀਦਣ ਵਾਲਿਆਂ ਦੀ ਲੱਗੀ ਭੀੜ | D5 Channel Punjabi

ਇਨ੍ਹਾਂ ਤਸਵੀਰਾਂ ’ਚ ਦੋਵੇਂ ਇਕ-ਦੂਜੇ ਨਾਲ ਸਮਾਂ ਬਿਤਾਉਂਦੇ ਨਜ਼ਰ ਆ ਰਹੇ ਹਨ। ਇਹ ਤਸਵੀਰਾਂ ਕਾਫ਼ੀ ਰੋਮਾਂਟਿਕ ਅਤੇ ਕੂਲ ਲੱਗ ਰਹੀਆਂ ਹਨ। ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਗੁਲਾਬੀ ਟਰੈਕਪੈਂਟ ਅਤੇ ਕਾਲੇ ਰੰਗ ਦੀ ਸਵੈਟ ਸ਼ਰਟ ਪਾਈ ਹੈ। ਇਸ ਦੇ ਨਾਲ ਅਦਾਕਾਰਾ ਨੇ ਆਪਣੇ ਵਾਲਾਂ ਦੀ ਪੌਨੀ ਕੀਤੀ ਹੋਈ ਹੈ। ਇਸ ਦੇ ਨਾਲ ਤਸਵੀਰਾਂ ’ਚ ਵਿਰਾਟ ਨੇ ਕਾਲੇ ਰੰਗ ਦੀ ਪੈਂਟ ਦੇ ਨਾਲ ਇਕ ਆਰਾਮਦਾਇਕ ਹੂਡੀ ’ਚ ਨਜ਼ਰ ਆ ਰਹੇ ਹਨ।

BJP ਦੀ ਸਿਆਸਤ ’ਚ ਧਮਾਕਾ! Captain ਨੂੰ ਵੱਡਾ ਅਹੁਦਾ? ਸ਼ਾਹ ਤੇ ਕੈਪਟਨ ਦੀ ਬੰਦ ਕਮਰਾ ਮੁਲਾਕਾਤ | D5 Channel Punjabi

ਦੋਵੇਂ ਤਸਵੀਰਾਂ ’ਚ ਕਾਫ਼ੀ ਸ਼ਾਨਦਾਰ ਲੱਗ ਰਹੇ ਹਨ। ਇਕ ਤਸਵੀਰ ’ਚ ਜੋੜਾ ਸੈਲਫ਼ੀ ਕਲਿੱਕ ਕਰ ਰਿਹਾ ਹੈ। ਜਿਸ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ। ਅਨੁਸ਼ਕਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਨੁਸ਼ਕਾ ਇਨ੍ਹੀਂ ਦਿਨੀਂ ‘ਚੱਕਦਾ ਐਕਸਪ੍ਰੈਸ’ ਦੀ ਸ਼ੂਟਿੰਗ ’ਚ ਰੁੱਝੀ ਹੋਈ ਹੈ। ਨੈੱਟਫ਼ਲਿਕਸ ’ਤੇ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ’ਚ ਉਹ ਕ੍ਰਿਕਟਰ ਝੂਲਨ ਗੋਸਵਾਮੀ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਫ਼ਿਲਮ ਨਾਲ ਉਹ ਤਿੰਨ ਸਾਲ ਬਾਅਦ ਪਰਦੇ ’ਤੇ ਵਾਪਸੀ ਕਰੇਗੀ।

 

View this post on Instagram

 

A post shared by & ❤️ (@virushkaxbaby)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button