Breaking NewsD5 specialIndiaNews

ਲਾੜੇ ਨੇ ਵਿਆਹ ਦੇ ਕਾਰਡ ‘ਤੇ ਲਿਖਿਆ I Support CAA, ‘ਮੈਂ ਚਾਹੁੰਦਾ ਹਾਂ ਕਿ ਲੋਕ……

ਨਵੀਂ ਦਿੱਲੀ : ਮੱਧ ਪ੍ਰਦੇਸ਼ ਦੇ ਇੱਕ ਵਿਅਕਤੀ ਨੇ ਨਾਗਰਿਕਤਾ ਸੋਧ ਕਾਨੂੰਨ ‘ਤੇ ਜਾਗਰੂਕਤਾ ਫੈਲਾਉਣ ਲਈ ਆਪਣੇ ਵਿਆਹ ਦੇ ਕਾਰਡ ‘ਤੇ I Support CAA ਲਿਖਵਾਇਆ ਹੈ। ਇਹ ਵਿਅਕਤੀ ਚਾਹੁੰਦਾ ਹੈ ਕਿ ਲੋਕ ਸੀਏਏ ਨੂੰ ਸਮਝਣ। ਮੱਧ ਪ੍ਰਦੇਸ਼ ਦੇ ਨਰਸਿੰਘਪੁਰ ਜਿਲ੍ਹੇ ਦੇ ਪ੍ਰਭਾਤ ਨੇ ਆਪਣੇ ਵਿਆਹ ਦੇ ਕਾਰਡ ਦੇ ਪਹਿਲੇ ਪੰਨੇ ‘ਤੇ ਹੀ ‘ਆਈ ਸਪੋਰਟ ਸੀਏਏ’ ਲਿਖਵਾਇਆ। ਇਸ ‘ਤੇ ਪ੍ਰਭਾਤ ਦਾ ਕਹਿਣਾ ਹੈ, ਮੈਂ ਸੀਏਏ ਦੇ ਬਾਰੇ ‘ਚ ਜਾਗਰੂਕਤਾ ਫੈਲਾਉਣਾ ਚਾਹੁੰਦੇ ਹਾਂ, ਮੈਂ ਚਾਹੁੰਦਾ ਹਾਂ ਕਿ ਲੋਕ ਸੀਏਏ ਦੇ ਫੈਕਟ ਦੇ ਬਾਰੇ ਵਿੱਚ ਸਮਝਣ।

ਸਿਰਫ ਇਹੀ ਨਹੀਂ ਸਗੋਂ ਉੱਤਰ ਪ੍ਰਦੇਸ਼ ਦੇ ਮੋਹਿਤ ਮਿਸ਼ਰਾ ਅਤੇ ਸੋਨਮ ਪਾਠਕ ਨੇ ਵੀ ਕੁਝ ਅਜਿਹਾ ਹੀ ਤਰੀਕਾ ਅਪਣਾਇਆ ਹੈ। ਇਹ ਜੋੜਾ ਉੱਤਰ ਪ੍ਰਦੇਸ਼ ਸਥਿਤ ਸੰਭਲ ਦਾ ਹੈ, ਜੋ 3 ਫਰਵਰੀ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਇਨ੍ਹਾਂ ਨੇ ਆਪਣੇ ਵਿਆਹ ਲਈ ਛਪੇ ਕਾਰਡ ‘ਚ ਵੱਡੇ – ਵੱਡੇ ਅੱਖਰਾਂ ‘ਚ ‘ਵੀ ਸਪੋਰਟ ਸੀਏਏ ਐਂਡ ਐਨਆਰਸੀ ਛਪਵਾਇਆ ਗਿਆ ਹੈ। ਪੂਰੇ ਸ਼ਹਿਰ ਵਿੱਚ ਉਨ੍ਹਾਂ ਦੇ ਵਿਆਹ ਦੇ ਕਾਰਡ ਦੀ ਚਰਚਾ ਹੋ ਰਹੀ ਹੈ।

ਬਹਿਬਲ ਕਾਂਡ ਦੇ ਮੁੱਖ ਗਵਾਹ ਦੀ ਹੋਈ ਮੌਤ, ਪਰਿਵਾਰ ਨੇ ਕੀਤੇ ਸਨਸੀਖੇਜ਼ ਖੁਲਾਸੇ, ਕੈਪਟਨ ਦੇ ਮੰਤਰੀ ‘ਤੇ ਲਾਏ ਇਲਜ਼ਾਮ

ਮੋਹਿਤ ਨੇ ਕਿਹਾ ਸਾਨੂੰ ਲੱਗਿਆ ਕਿ ਅਸੀ ਆਪਣੇ ਵਿਆਹ ਦੇ ਕਾਰਡ ਦੇ ਜ਼ਰੀਏ ਇਸ ਬਾਰੇ ਵਿੱਚ ਜਾਗਰੂਕਤਾ ਫੈਲਾ ਸਕਦੇ ਹਾਂ ਅਤੇ ਇਹ ਲੋਕਾਂ ਦੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਲੋਕ ਸਕਾਰਾਤਮਕ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਪਹਿਲ ਦੀ ਸ਼ਾਬਾਸ਼ੀ ਕਰ ਰਹੇ ਹਾਂ। ਸੀਏਏ ਕਾਨੂੰਨ ਅਤੇ ਐਨਆਰਸੀ ਨੂੰ ਲੈ ਕੇ ਦੇਸ਼ਭਰ ‘ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਉੱਤਰ ਪ੍ਰਦੇਸ਼ ਪਹਿਲਾ ਰਾਜ ਬਣਿਆ ਹੈ, ਜਿਸਨ੍ਹੇ ਦੇਸ਼ਭਰ ‘ਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੇ ‘ਚ ਸੀਏਏ ਕਾਨੂੰਨ ਨੂੰ ਲਾਗੂ ਕੀਤਾ ਹੈ। ਇਸ ਦੇਸ਼ ਵਿੱਚ ਵਿਰੋਧ ਪ੍ਰਦਰਸ਼ਨਾਂ ਦੇ ਦੌਰਾਨ 21 ਲੋਕਾਂ ਦੀ ਮੌਤ ਹੋ ਚੁੱਕੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button