ਲਓ ਜੀ! ਅੱਜ ਫੇਰ ਸੜਕਾਂ ‘ਤੇ ਉੱਤਰੇ ਕਿਸਾਨ! ਮਿੰਟਾਂ ‘ਚ ਕਰਤਾ ਰੋਡ ਜਾਮ!ਚਾਰੇ ਪਾਸੇ ਹੋਈ ਪੁਲਿਸ ਹੀ ਪੁਲਿਸ!
ਅੰਮ੍ਰਿਤਸਰ : ਕੇਂਦਰ ਸਰਕਾਰ ਦੇ ਖੇਤੀ ਆਰਡੀਨੈਂਸ ਦੇ ਖਿਲਾਫ ਕਿਸਾਨਾਂ ਵੱਲੋਂ ਲਗਾਤਾਰ ਪ੍ਰਦਰਸ਼ਨ ਜਾਰੀ ਹੈ। ਕਿਸਾਨਾਂ ਵੱਲੋਂ ਸੂਬੇ ਦੇ ਕਈ ਸ਼ਹਿਰਾਂ ‘ਚ ਸੜਕਾਂ ਜਾਮ ਕੀਤੀਆਂ ਗਈਆਂ ਹਨ ਕਿਉਂਕਿ ਕਿਸਾਨਾਂ ਦੀ ਮੰਗ ਹੈ ਸਰਕਾਰ ਵੱਲੋਂ ਖੇਤੀ ਆਰਡੀਨੈਂਸ ਰੱਦ ਕੀਤੇ ਜਾਣੇ ਚਾਹੀਦੇ ਹਨ। ਕਿਸਾਨ ਆਗੂ ਦਾ ਕਹਿਣਾ ਹੈ ਸਾਨੂੰ ਇਸ ਤਰ੍ਹਾਂ ਪੁਲ ਤੇ ਬੈਠਣ ਦਾ ਸ਼ੋਂਕ ਨਹੀਂ ਹੈ।
🔴 Live 🔴ਜਥੇਦਾਰ ਦਾ ਬਾਦਲਾਂ ਬਾਰੇ ਵੱਡਾ ਬਿਆਨ? ਸੁਮੇਧ ਸੈਣੀ ਲਈ ਦਿੱਲੀ ਤੋਂ ਵੱਡੀ ਖ਼ਬਰ! ਕਿਸਾਨਾਂ ਨੇ ਕਰਤਾ ਚੱਕਾ ਜਾਮ
ਕਿਉਂਕਿ ਸਾਡੀਆਂ ਮੰਗਾ ਜਾਇਜ਼ ਹਨ ਪਰ ਸਰਕਾਰ ਸਾਡੇ ‘ਤੇ ਧਾਰਾ 144 ਤਹਿਤ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ ਅਤੇ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਪੰਜਾਬ ਸਰਕਾਰ ਸਾਨੂੰ ਧੱਕੇ ਨਾਲ ਧਰਨੇ ਤੋਂ ਉਠਾ ਸਕਦੀ ਹੈ। ਦੱਸ ਦਈਏ ਕਿ ਅੱਜ ਉਹ ਸਾਡੇ ਨਾਲ ਧੱਕਾ ਕਰ ਲੈਣਗੇ ਪਰ ਕੱਲ ਨੂੰ ਵੋਟਾਂ ਲੈਣ ਤਾਂ ਹਰੇਕ ਪਾਰਟੀ ਨੇ ਪਿੰਡਾਂ ‘ਚ ਆਉਣਾ ਹੀ ਹੈ ਫਿਰ ਲੋਕ ਇਨ੍ਹਾਂ ਸਿਆਸੀ ਲੋਕਾਂ ਨੂੰ ਪਿੰਡਾਂ ‘ਚ ਵੜਨ ਨਹੀਂ ਦੇਣਗੇ।
ਉੱਥੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਪਹੁੰਚੇ ਅੰਮ੍ਰਿਤਸਰ ਦੇ ਡੀਸੀ ਗੁਰਮੀਤ ਖਹਿਰਾ ਦਾ ਕਹਿਣਾ ਹੈ ਕਿ ਕਿਸਾਨਾਂ ਦੀਆਂ ਜੋ ਮੰਗਾਂ ਹਨ ਉਨ੍ਹਾਂ ਦਾ ਸਰਕਾਰ ਨੂੰ ਚੰਗੀ ਤਰ੍ਹਾਂ ਪਤਾ ਹੈ। ਅੱਜ ਦੇ ਧਰਨੇ ਦਾ ਵੀ ਮੀਡੀਆ ਰਾਹੀਂ ਸਰਕਾਰ ਨੂੰ ਪਤਾ ਲੱਗ ਗਿਆ ਹੈ ਪਰ ਫਿਰ ਵੀ ਕਿਸਾਨਾਂ ਦਾ ਇਸ ਤਰ੍ਹਾਂ ਹਾਈਵੇਅ ਤੇ ਪ੍ਰਦਰਸ਼ਨ ਕਰਨਾ ਆਮ ਲੋਕਾਂ ਨੂੰ ਪ੍ਰੇਸ਼ਾਨੀ ਵਿੱਚ ਪਾਉਣਾ ਹੈ। ਹੁਣ ਦੇਖਣਾ ਹੋਵੇਗਾ ਕਿ ਆਖਰਕਾਰ ਸਰਕਾਰ ਵਲੋਂ ਕਿਸਾਨਾਂ ਦੇ ਹੱਕ ‘ਚ ਕੀ ਫੈਸਲਾ ਲਿਆ ਜਾਂਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.