ਲਓ ਕੈਪਟਨ ਦਾ ਕਿਸਾਨਾਂ ਲਈ ਵੱਡਾ ਐਲਾਨ! ਨਹੀਂ ਲਾਗੂ ਹੋਵੇਗਾ ਪੰਜਾਬ ‘ਚ ਖੇਤੀ ਬਿੱਲ?
ਸੰਗਰੂਰ : ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਤਿੰਨ ਦਿਨਾਂ ਦੌਰੇ ‘ਤੇ ਪੰਜਾਬ ਆਏ ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ਦੌਰਾਨ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਉਨ੍ਹਾਂ ਦੀ ਲੜਾਈ ਤੱਦ ਤੱਕ ਜਾਰੀ ਰਹੇਗੀ ਜਦੋਂ ਤੱਕ ਇਹਨਾਂ ‘ਚ ਐਮ.ਐਸ.ਪੀ. ਅਤੇ ਐਫ.ਸੀ.ਆਈ. ਦੀ ਜਾਰੀ ਰੱਖਣ ਦੀ ਲਿਖਤੀ ਰੂਪ ‘ਚ ਗਾਰੰਟੀ ਨਹੀਂ ਦਿੱਤੀ ਜਾਂਦੀ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਸੁਪ੍ਰੀਮ ਕੋਰਟ ‘ਚ ਵੀ ਜਾਣਾ ਪਿਆ ਤਾਂ ਉਹ ਉੱਥੇ ਵੀ ਜਾਣਗੇ, ਜੇਕਰ ਉਨ੍ਹਾਂ ਨੂੰ ਵਿਧਾਨਸਭਾ ਦਾ ਖਾਸ ਸੈਸ਼ਨ ਵੀ ਬੁਲਾਉਣਾ ਪਿਆ ਤਾਂ ਉਹ ਵੀ ਬੁਲਾਉਣਗੇ ਪਰ ਇਸ ਕਾਲੇ ਕਨੂੰਨ ਨੂੰ ਰੱਦ ਕਰਵਾ ਕੇ ਰਹਿਣਗੇ।
ਰਾਸ਼ਟਰਪਤੀ ਟਰੰਪ ਦੇ ਘਰ ਆਈ ਵੱਡੀ ਖੁਸ਼ਖਬਰੀ!
ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਬੇਇਨਸਾਫੀ ਕਰ ਰਹੀ ਹੈ। ਜਿਸਨੂੰ ਉਹ ਕਿਸੇ ਕੀਮਤ ‘ਤੇ ਵੀ ਬਰਦਾਸ਼ਤ ਨਹੀਂ ਕਰਨਗੇ। ਕੈਪਟਨ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਦੇ ਖਿਲਾਫ ਪੰਜਾਬ ਸਰਕਾਰ ਹਰ ਕਦਮ ਚੁੱਕਣ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਇਸ ਹੱਤਿਆਰੇ ਕਾਨੂੰਨਾਂ ਦੁਆਰਾ ਕਿਸਾਨੀ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕਰਦੇ ਹੋਏ ਕਿਹਾ ਕਿ ਉਹ ਇਨ੍ਹਾਂ ਕਾਨੂੰਨਾਂ ਨੂੰ ਬਦਲਾ ਕੇ ਹੀ ਦਮ ਲੈਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.