Breaking NewsD5 specialIndiaNewsPunjab

ਬੇਮੌਸਮਾ ਮੀਂਹ ਬਣ ਸਕਦਾ ਹੈ ਵੱਡੀ ਮੁਸੀਬਤ, ਅਗਲੇ ਤਿੰਨ ਇਨ੍ਹਾਂ ਰਾਜਾਂ ‘ਚ ਵਿਗੜੇਗਾ ਮੌਸਮ

ਨਵੀਂ ਦਿੱਲੀ : ਸਰਦੀ ਦਾ ਆਗਾਜ ਹੋ ਚੁੱਕਿਆ ਹੈ, ਸੂਬਿਆਂ ‘ਚ ਲੋਕ ਠਰ ਰਹੇ ਹਨ। ਅਜਿਹੇ ‘ਚ ਮੀਂਹ ਪੈਣ ਨਾਲ ਕਾਂਬਾ ਹੋਰ ਵੱਧ ਸਕਦਾ ਹੈ। ਮੌਸਮ ਦੇ ਜਾਣਕਾਰਾਂ ਦਾ ਅਨੁਮਾਨ ਹੈ ਕਿ 23, 24 ਦਸੰਬਰ ਨੂੰ ਉੱਤ‍ਰ ਭਾਰਤ ਅਤੇ 26 ਦਸੰਬਰ ਨੂੰ ਮੱਧ ਭਾਰਤ ਦੇ ਕਈ ਸ਼ਹਿਰਾਂ ਵਿੱਚ ਦਰਮਿਆਨੀ ਤੋਂ ਤੇਜ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਹ ਬੇਮੌਸਮਾ ਮੀਂਹ ਲੋਕਾਂ ਲਈ ਮੁਸੀਬਤ ਦਾ ਸਬੱਬ ਬਣ ਸਕਦਾ ਹੈ। ਹਾਲਾਂਕਿ ਕੁਝ ਫਸਲਾਂ ਲਈ ਇਹ ਲਾਭਕਾਰੀ ਹੈ ਪਰ ਕਈਆਂ ਲਈ ਮੁਸ਼ਕਿਲ ਭਰਿਆ ਹੋਵੇਗਾ। ਆਓ ਜਾਣਦੇ ਹਾਂ ਕਿਹੜੇ ਸ਼ਹਿਰ ਬਾਰਿਸ਼ ਨਾਲ ਪ੍ਰਭਾਵਿਤ ਹੋ ਸਕਦੇ ਹਨ।

ਆਹ ਹੈ ਸਿੱਖ ਪ੍ਰਚਾਰਕਾਂ ਦਾ ਅਸਲੀ ਚਿਹਰਾ?,ਕਿਵੇਂ ਸਿੱਖ ਪੰਥ ‘ਚ ਖੜ੍ਹੇ ਹੁੰਦੇ ਨੇ ਵਿਵਾਦ?

23 ਅਤੇ 24 ਦਸੰਬਰ ਨੂੰ ਰਾਜਸ‍ਥਾਨ ‘ਚ ਮੀਂਹ ਦੀ ਤੀਬਰਤਾ ਥੋੜ੍ਹੀ ਵਧੇਗੀ ਅਤੇ ਪੂਰੇ ਪੂਰਬੀ ਰਾਜਸਥਾਨ ਨੂੰ ਕਵਰ ਕਰੇਗੀ। ਇਸ ਦੌਰਾਨ ਸੂਬੇ ਦੇ ਕੋਟੇ, ਬੂੰਦੀ, ਭੀਲਵਾੜਾ, ਅਜਮੇਰ, ਜੈਪੁਰ, ਦੌਸਾ, ਧੌਲਪੁਰ, ਅਲਵਰ, ਉਦੈਪੁਰ, ਬਾਂਸਵਾੜਾ ਆਦਿ ਸਥਾਨ ਇਸ ਨਾਲ ਪ੍ਰਭਾਵਿਤ ਹੋਣਗੇ। ਮੱਧ ਪ੍ਰਦੇਸ਼ ‘ਚ ਰਾਜਸਥਾਨੀ ਭੋਪਾਲ ਸਮੇਤ ਗੁਣਾ, ਅਸ਼ੋਕ ਨਗਰ, ਸ਼ਿਵਪੁਰੀ, ਦਤੀਆ, ਭਿੰਡ, ਗਵਾਲੀਅਰ, ਮੁਰੈਨਾ, ਸਤਨਾ, ਦਮੋਹ, ਉਜੈਨ, ਪੰਨਾ, ਰੀਵਾ, ਸੀਧੀ, ਹੋਸ਼ੰਗਾਬਾਦ, ਜਬਲਪੁਰ ਆਦਿ ਸ਼ਹਿਰਾਂ ‘ਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਹ ਸਿਲਸਿਲਾ 26 ਦਸੰਬਰ ਤੱਕ ਚੱਲਣ ਦਾ ਅਨੁਮਾਨ ਹੈ। ਉੱਤਰ ਪ੍ਰਦੇਸ਼ ‘ਚ ਝਾਂਸੀ, ਅਲਾਹਾਬਾਦ, ਕਾਨਪੁਰ, ਚਿਤਰਕੂਟ, ਬਾਂਦਾ, ਆਰਾ, ਪ੍ਰਤਾਪਗੜ੍ਹ, ਰਾਏਬਰੇਲੀ, ਨੋਗੌਂਗ ਆਦਿ ਸ਼ਹਿਰ ਇਸ ਮੀਂਹ ਨਾਲ ਪ੍ਰਭਾਵਿਤ ਹੋ ਸਕਦੇ ਹਨ।

ਹੁਣ ਕਾਂਗਰਸ ‘ਚ ਪੈ ਗਿਆ ਖਿਲਾਰਾ, ਰੰਧਾਵਾ ਦੇ ਕੈਪਟਨ ‘ਤੇ ਵੱਡੇ ਇਲਜ਼ਾਮ, ਮਨਪ੍ਰੀਤ ਬਾਦਲ ਦਾ ਬਿੱਟੂ ਨੂੰ ਠੋਕਵਾਂ ਜਵਾਬ

24 ਦਸੰਬਰ ਨੂੰ ਉੱਤਰ ਪ੍ਰਦੇਸ਼ ਦੇ ਦੱਖਣੀ ਹਿੱਸਿਆਂ ‘ਚ ਕੁਝ ਥਾਵਾਂ ‘ਤੇ ਗਰਜ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ। ਉੱਤਰੀ ਮਹਾਰਾਸ਼ਟਰ ‘ਚ ਪੂਣੇ, ਔਰੰਗਾਬਾਦ, ਅਹਿਮਦ ਨਗਰ ਅਤੇ ਮਹਾਬਲੇਸ਼ਵਰ ਵਰਗੇ ਸ਼ਹਿਰਾਂ ‘ਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ, ਸਾਂਗਲੀ, ਸਿੰਧੂਦੁਰਗ, ਰਤਨਾਗਿਰੀ, ਮੁੰਬਈ, ਸਤਾਰਾ, ਦਹਾਨੂੰ, ਜਲਗਾਂਵ, ਜਾਲਨਾ ਅਤੇ ਅਕੋਲਾ ‘ਚ ਹਲਕਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ। ਮੀਂਹ ਤੋਂ ਇਲਾਵਾ ਰਾਜਸਥਾਨ ‘ਚ ਧੁੰਦ ਵੀ ਵੇਖੀ ਜਾ ਸਕਦੀ ਹੈ।

ਕਦੋਂ ਮਿਲੂ ਇਨ੍ਹਾਂ ਬਜ਼ੁਰਗ ਭੈਣਾਂ ਨੂੰ ਇਨਸਾਫ, Video ਦੇਖ ਤੁਹਾਨੂੰ ਵੀ ਆ ਜਾਊ ਤਰਸ

ਮੱਧ‍ਪ੍ਰਦੇਸ਼ ‘ਚ ਅਗਲੇ 24 ਘੰਟਿਆਂ ਦੇ ਦੌਰਾਨ ਪੱਛਮੀ ਹਿੱਸਿਆਂ ‘ਚ ਵੱਖ – ਵੱਖ ਸਥਾਨਾਂ ‘ਤੇ ਗਰਜ ਦੇ ਨਾਲ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ। ਉੱਤਰ ਭਾਰਤ ‘ਚ ਪਿਛਲੇ ਦਿਨੀਂ ਹੋਈ ਬਰਫਬਾਰੀ ਤੋਂ ਬਾਅਦ ਹੁਣ ਠੰਡ ਵੱਧ ਸਕਦੀ ਹੈ। ਮੀਂਹ ਦੀ ਵਜ੍ਹਾ ਨਾਲ ਵੀ ਸਰਦੀ ਦਾ ਅਨੁਭਵ ਵਧੇਗਾ। ਅਨੁਮਾਨ ਹੈ ਕਿ ਹੁਣ ਰਾਤ ਦਾ ਤਾਪਮਾਨ 1 ਤੋਂ 2 ਡਿਗਰੀ ਸੈਲਸੀਅਸ ਵੱਧ ਸਕਦਾ ਹੈ ਜਦੋਂ ਕਿ ਦਿਨ ਦਾ ਤਾਪਮਾਨ 2 ਤੋਂ 4 ਡਿਗਰੀ ਤੱਕ ਘੱਟ ਸਕਦਾ ਹੈ। ਲਗਾਤਾਰ ਬੱਦਲ ਛਾਏ ਰਹਿਣ ਅਤੇ ਮੀਂਹ ਦੇ ਕਾਰਨ ਇਹ ਸੰਭਵ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button