ਰਾਹੁਲ ਗਾਂਧੀ ਨੇ ਪੋਸਟ ਕੀਤੀ ਸੈਟੇਲਾਈਟ ਦੀ ਤਸਵੀਰ, ‘ਚੀਨ ਦੀ ਇਹ ਰਣਨੀਤੀ ਭਾਰਤ ਲਈ ਖ਼ਤਰਾ’
ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਸਰਹੱਦ ‘ਤੇ ਚੀਨ ਦੀ ਰਣਨੀਤਿਕ ਤਿਆਰੀ ਦੀ ਹਕੀਕਤ ਨੂੰ ਮੀਡੀਆ ਰਣਨੀਤੀ ਦੇ ਮਾਧਿਅਮ ਨਾਲ ਪਰਦਾ ਪਾ ਕੇ ਘੱਟ ਨਹੀਂ ਕੀਤਾ ਜਾ ਸਕਦਾ। ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਚੀਨ ਦੀ ਧਰਤੀ ਰਾਜਨੀਤਿਕ ਰਣਨੀਤੀ ਦੀ ਹਕੀਕਤ ਦਾ ਮੁਕਾਬਲਾ ਪੀਆਰ ਸੰਚਾਲਿਤ ਮੀਡੀਆ ਰਣਨੀਤੀ ਨਾਲ ਨਹੀਂ ਕੀਤਾ ਜਾ ਸਕਦਾ ਹੈ।
ਕੇਜਰੀਵਾਲ ਵੀ ਮਿਲ ਗਿਆ ਮੋਦੀ ਨਾਲ,ਕਿਸਾਨਾਂ ਨੂੰ ਦਿੱਲੀ ਆਉਣ ਤੋਂ ਚਾਹੁੰਦਾ ਹੈ ਰੋਕਣਾ?
ਉਨ੍ਹਾਂ ਨੇ ਲਿਖਿਆ ਕਿ ਇਹੀ ਸਧਾਰਨ ਗੱਲ ਭਾਰਤ ਸਰਕਾਰ ਦਾ ਸੰਚਾਲਨ ਕਰਨ ਵਾਲਿਆਂ ਨੂੰ ਸਮਝ ਨਹੀਂ ਆ ਰਹੀ ਹੈ।’ ਇਸਦੇ ਨਾਲ ਹੀ ਉਨ੍ਹਾਂ ਨੇ ਡੋਕਲਾਮ ਖੇਤਰ ‘ਚ ਚੀਨੀ ਫੌਜ ਦੇ ਉਸਾਰੀ ਕਾਰਜ ਦੀ ਇੱਕ ਸੈਟੇਲਾਈਟ ਤਸਵੀਰ ਵੀ ਪੋਸਟ ਕੀਤੀ ਹੈ ਅਤੇ ਕਿਹਾ ਕਿ ਚੀਨ ਦੀ ਇਹ ਰਣਨੀਤੀ ਭਾਰਤ ਲਈ ਖ਼ਤਰਾ ਹੈ ਅਤੇ ਠੋਸ ਰਣਨੀਤੀ ਦੇ ਬਿਨ੍ਹਾਂ ਇਸਨੂੰ ਘੱਟ ਨਹੀਂ ਕੀਤਾ ਜਾ ਸਕਦਾ ਹੈ।
China’s geopolitical strategy cannot be countered by a PR driven media strategy.
This simple fact seems to elude the minds of those running GOI.https://t.co/GB89UmatTm
— Rahul Gandhi (@RahulGandhi) November 23, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.