ਮੌਸਮ ਵਿਭਾਗ ਦੀ ਚੇਤਾਵਨੀ, ਕਾਲੀਆਂ ਘਟਾਵਾਂ ਮੁੜ ਕਰਨਗੀਆਂ ਜਲ-ਥਲ
ਨਵੀਂ ਦਿੱਲੀ : ਪਹਾੜਾਂ ‘ਤੇ ਬਰਫਬਾਰੀ ਤੋਂ ਬਾਅਦ ਦੇਸ਼ ਦੇ ਕਈ ਸ਼ਹਿਰਾਂ ਦਾ ਮੌਸਮ ਪੂਰੀ ਤਰ੍ਹਾਂ ਬਦਲ ਗਿਆ ਹੈ। ਕਈ ਰਾਜਾਂ ਵਿੱਚ ਠੰਡ ਨੇ ਦਸਤਕ ਹੁੰਦੇ ਹੀ ਹੁਣ ਤੇਜੀ ਨਾਲ ਤਾਪਮਾਨ ਵਿੱਚ ਗਿਰਾਵਟ ਦਰਜ ਹੋਈ ਹੈ। ਇਸ ਦੌਰਾਨ ਤਮਾਮ ਸ਼ਹਿਰਾਂ ਵਿੱਚ ਸ਼ੀਤ ਲਹਿਰ ਚੱਲ ਰਹੀ ਹੈ। ਉਥੇ ਹੀ ਇਸ ਕੜਾਕੇ ਦੀ ਠੰਡ ਵਿੱਚ ਉਤਰਾਖੰਡ ‘ਚ ਮੌਸਮ ਵਿਭਾਗ ਨੇ ਵੀ ਚੇਤਾਵਨੀ ਜਾਰੀ ਕਰ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ 21 ਅਤੇ 22 ਦਸੰਬਰ ਨੂੰ 2500 ਫੁੱਟ ਤੋਂ ਜ਼ਿਆਦਾ ਉਚਾਈ ਵਾਲੇ ਖੇਤਰਾਂ ‘ਚ ਬਰਫਬਾਰੀ ਅਤੇ ਮੀਂਹ ਪੈ ਸਕਦਾ ਹੈ।
ਵੱਡੀ ਖ਼ਬਰ, Navjot Sidhu ਨੂੰ ਡਿਪਟੀ ਮੁੱਖ ਮੰਤਰੀ ਬਣਾਉਣ ‘ਤੇ ਕਾਂਗਰਸ ਹਾਈਕਮਾਨ ਦਾ ਵੱਡਾ ਬਿਆਨ
ਯਾਨੀ ਕੀ ਹੁਣ ਆਉਣ ਵਾਲੇ ਦਿਨਾਂ ‘ਚ ਠੰਡ ਦਾ ਕਹਿਰ ਹੋਰ ਜ਼ਿਆਦਾ ਦੇਖਣ ਨੂੰ ਮਿਲੇਗਾ। ਹਾਲਾਂਕਿ ਸੋਮਵਾਰ ਨੂੰ ਉਤਰਾਖੰਡ ਦੀਆਂ ਕਈ ਥਾਵਾਂ ‘ਤੇ ਹਲਕੀ ਧੁੱਪ ਖਿੜੀ। ਦੂਜੇ ਪਾਸੇ ਕੇਦਾਰਨਾਥ ਧਾਮ ਵਿੱਚ ਸੱਤ ਫੁੱਟ ਤੋਂ ਵੀ ਜ਼ਿਆਦਾ ਬਰਫ ਦੇਖੀ ਗਈ। ਜਿਸਦੀ ਵਜ੍ਹਾ ਨਾਲ ਬਿਜਲੀ, ਪਾਣੀ ਅਤੇ ਸੰਚਾਰ ਸੇਵਾ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਇਹੀ ਹਾਲ ਹਰਿਦੁਆਰ ਅਤੇ ਰੂਦਰਪੁਰ ‘ਚ ਵੀ ਦੇਖਣ ਨੂੰ ਮਿਲਿਆ।
DSP ਸੇਖੋਂ ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਆਹ ਲੋਕ ਵੀ ਆਏ ਵਿਰੋਧ ‘ਚ, ਕਹੀਆਂ ਵੱਡੀਆਂ ਗੱਲਾਂ
ਹਰਿਦੁਆਰ ਅਤੇ ਰੂਦਰਪੁਰ ‘ਚ ਸਵੇਰੇ ਸੰਘਣਾ ਕੋਹਰਾ ਦੇਖਣ ਨੂੰ ਮਿਲਿਆ ਪਰ ਪਹਾੜਾਂ ‘ਤੇ ਹੋ ਰਹੀ ਬਰਫਬਾਰੀ ਦੀ ਵਜ੍ਹਾ ਨਾਲ ਦਿੱਲੀ ਸਮੇਤ ਕਈ ਮੈਦਾਨੀ ਇਲਾਕਿਆਂ ਵਿੱਚ ਬਾਰਿਸ਼ ਹੋ ਰਹੀ ਹੈ। ਜਿਸਦੀ ਵਜ੍ਹਾ ਨਾਲ ਹੁਣ ਮੈਦਾਨੀ ਇਲਾਕਿਆਂ ਦਾ ਮੌਸਮ ਵੀ ਪੂਰੀ ਤਰ੍ਹਾਂ ਬਦਲ ਗਿਆ ਹੈ। ਪਹਾੜਾਂ ‘ਤੇ ਬਰਫਬਾਰੀ ਦੀ ਵਜ੍ਹਾ ਨਾਲ ਮੈਦਾਨੀ ਇਲਾਕਿਆਂ ‘ਚ ਸ਼ੀਤਲਹਿਰ ਚੱਲ ਰਹੀ ਹੈ। ਜਿਸਦੀ ਵਜ੍ਹਾ ਨਾਲ ਪਹਾੜੀ ਇਲਾਕਿਆਂ ਤੋਂ ਲੈ ਕੇ ਮੈਦਾਨੀ ਇਲਾਕੀਆਂ ਦਾ ਮਿਜਾਜ ਬਦਲ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.