Breaking NewsD5 specialEntertainmentNewsPunjabTop News

ਐਮੀ ਵਿਰਕ ਦੇ ਹੱਕ ’ਚ ਆਇਆ ਕਿਸਾਨ ਏਕਤਾ ਮੋਰਚਾ

ਚੰਡੀਗੜ੍ਹ : ਐਮੀ ਵਿਰਕ ਨੂੰ ਇਨ੍ਹੀਂ ਦਿਨੀਂ ਕੁਝ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਭ ਵਿਚਾਲੇ ਜਿਥੇ ਵਿਰੋਧ ਹੋ ਰਿਹਾ ਹੈ, ਉਥੇ ਕੁਝ ਲੋਕ ਐਮੀ ਦੇ ਹੱਕ ’ਚ ਵੀ ਆਏ ਹਨ। ਬੀਤੇ ਦਿਨੀਂ ਕਿਸਾਨ ਏਕਤਾ ਮੋਰਚਾ ਵਲੋਂ ਵੀ ਐਮੀ ਵਿਰਕ ਦਾ ਸਮਰਥਨ ਕੀਤਾ ਗਿਆ ਹੈ। ਐਮੀ ਵਿਰਕ ਦੇ ਬਿਆਨ ਨੂੰ ਦਰਸਾਉਂਦੀ ਇਕ ਤਸਵੀਰ ਸਾਂਝੀ ਕਰਦਿਆਂ ਕਿਸਾਨ ਏਕਤਾ ਮੋਰਚਾ ਨੇ ਐਮੀ ਵਿਰਕ ਸਬੰਧੀ ਕੁਝ ਗੱਲਾਂ ਲਿਖੀਆਂ ਹਨ।

ਕਿਸਾਨਾਂ ਨੇ ਪਿੰਡ ਚੋਂ ਭਜਾਇਆ ਆਹ ਵੱਡਾ ਲੀਡਰ, ਪਾਕੇ ਘੇਰਾ ਲਵਾਏ ਕਿਸਾਨੀ ਜ਼ਿੰਦਾਬਾਦ ਦੇ ਨਾਅਰੇ

ਕਿਸਾਨ ਏਕਤਾ ਮੋਰਚਾ ਨੇ ਲਿਖਿਆ, ‘ਬੰਦੇ ਨੂੰ ਇੰਨਾ ਵੀ ਨਾ ਝੁਕਾਓ ਕਿ ਉਹ ਟੁੱਟ ਹੀ ਜਾਵੇ। ਮੰਨ ਲਓ ਐਮੀ ਵਿਰਕ ਤੋਂ ਗਲਤੀ ਹੋਈ ਵੀ ਹੈ ਪਰ ਇਸ ਬਿਆਨ ਤੋਂ ਬਾਅਦ ਗੱਲ ’ਤੇ ਮਿੱਟੀ ਪਾਉਣੀ ਚਾਹੀਦੀ ਹੈ।’ ਉਨ੍ਹਾਂ ਅੱਗੇ ਲਿਖਿਆ, ‘ਇਕ ਗਲਤੀ ਕਰਕੇ ਬੰਦੇ ਦੇ ਦੂਜੇ ਚੰਗੇ ਕੰਮਾਂ ਨੂੰ ਅੱਖੋਂ ਪਰੋਖੇ ਕਰਨਾ ਵੀ ਗਲਤ ਹੈ। ਨਵੇਂ ਨਾਲ ਜੁੜਨ ਜਾਂ ਨਾ ਪਰ ਜਿਹੜੇ ਆਪਣੇ ਨੇ ਤੇ ਨਾਲ ਖੜ੍ਹੇ ਨੇ, ਉਨ੍ਹਾਂ ਨੂੰ ਨਾ ਟੁੱਟਣ ਦੇਈਏ।’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button