Press ReleasePunjabTop News

ਮੋਹਾਲੀ-ਰੋਪੜ ਖੇਤਰ ਵਿੱਚ ਬ੍ਰਹਮਾਕੁਮਾਰੀਜ ਦੇ ਰੱਖੜੀ ਪ੍ਰੋਗਰਾਮ ਸ਼ੁਰੂ; ਬ੍ਰਹਮਾਕੁਮਾਰੀਜ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਬੰਨ੍ਹੀ ਰੱਖੜੀ

ਚੰਡੀਗੜ੍ਹ (ਅਵਤਾਰ ਸਿੰਘ ਭੰਵਰਾ): ਭੈਣ-ਭਰਾ ਦੇ ਪਵਿੱਤਰ ਪਿਆਰ ਦਾ ਪ੍ਰਤੀਕ ਰੱਖੜੀ ਦਾ ਪਵਿੱਤਰ ਤਿਉਹਾਰ ਮੁਹਾਲੀ-ਰੋਪੜ ਖੇਤਰ ਵਿਚ ਬ੍ਰਹਮਾਕੁਮਾਰੀਜ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ 11 ਰੋਜ਼ਾ ਪ੍ਰੋਗਰਾਮ ਉਲੀਕੇ ਗਏ ਹਨ। ਇਨ੍ਹਾਂ ਪ੍ਰੋਗਰਾਮਾਂ ਤਹਿਤ ਵੱਖ-ਵੱਖ ਸੰਸਥਾਵਾਂ, ਬੈਂਕ ਅਧਿਕਾਰੀਆਂ, ਮੀਡੀਆ, ਪੁਲਿਸ, ਬੇਸਹਾਰਾ ਅਤੇ ਅਪਾਹਜ ਵਿਅਕਤੀਆਂ, ਬਜ਼ੁਰਗ, ਪ੍ਰਸ਼ਾਸਨਿਕ ਅਧਿਕਾਰੀਆਂ, ਜੱਜ, ਉਦਯੋਗਪਤੀਆਂ, ਸਿੱਖਿਆ ਸ਼ਾਸਤਰੀਆਂ, ਵਪਾਰੀਆਂ, ਡਾਕਟਰਾਂ, ਇੰਜੀਨੀਅਰਾਂ, ਸਿਆਸਤਦਾਨਾਂ ਅਤੇ ਸੀਨੀਅਰ ਸਿਟੀਜ਼ਨ ਆਦਿ ਨੂੰ ਰੱਖੜੀ ਦੇ ਅਧਿਆਤਮਕ ਅਰਥਾਂ ਨਾਲ ਜਾਣੂ ਕਰਵਾ ਕੇ ਬ੍ਰਹਮਾਕੁਮਾਰੀ ਭੈਣਾਂ ਉਨ੍ਹਾਂ ਨੂੰ ਰੱਖੜੀਆਂ ਬੰਨ੍ਹਣਗੀਆਂ।

ਕਸੂਤਾ ਫਸਿਆ ਸਾਬਕਾ Minister ਦਾ ਮੁੰਡਾ,Hotel ‘ਚ ਕੀਤਾ ਕਾਂਡ?| D5 Channel Punjabi | Udayveer Singh Randhawa

ਇਸ ਖੇਤਰ ਵਿੱਚ ਇਹ ਪ੍ਰੋਗਰਾਮ 20 ਅਗਸਤ ਤੋਂ ਸ਼ੁਰੂ ਹੋਏ ਹਨ ਜੋ 30 ਅਗਸਤ ਤੱਕ ਜਾਰੀ ਰਹਿਣਗੇ। ਬ੍ਰਹਮਾ ਕੁਮਾਰੀ ਭੈਣਾਂ ਨੇ ਅੱਜ ਵੱਖ -ਵੱਖ ਸੰਸਥਾਵਾਂ, ਦਫਤਰਾਂ ਅਤੇ ਉੱਚ ਅਧਿਕਾਰੀਆਂ ਨੂੰ ਇਸ ਤਿਉਹਾਰ ਦੇ ਅਧਿਆਤਮਿਕ ਭੇਦ ਦਸਦੇ ਹੋਏ ਕਈ ਸਮੂਹਾਂ ਵਿੱਚ ਜਾ ਕੇ ਰੱਖੜੀ ਬੰਨ੍ਹੀ, ਆਤਮਿਕ ਸਰੂਪ ਦਾ ਤਿਲਕ ਲਗਾਇਆ ਅਤੇ ਈਸਵਰੀ ਪ੍ਰਸਾਦ ਭੇਂਟ ਕੀਤਾ। ਐਨ ਆਰਆਈ ਕੰਪਲੈਕਸ ਵਿਖੇ ਸਥਿਤ ਡਾਇਰੈਕਟਰ ਜਨਰਲ ਪੁਲਿਸ ਕਮਿਊਨਿਟੀ ਅਫੇਅਰਜ਼ ਪੁਲਿਿਸੰਗ ਡਿਵੀਜ਼ਨ, ਪੰਜਾਬ ਦੀ ਡਾਇਰੈਕਟਰ ਜਨਰਲ ਪੁਲਿਸ ਸ੍ਰੀਮਤੀ ਗੁਰਪ੍ਰੀਤ ਦਿਓ ਆਈਪੀਐਸ, ਚੇਅਰਮੈਨ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਵੀਕੇ ਭੰਵਰਾ ਆਈਪੀਐਸ, ਮੈਨੇਜਿੰਗ ਡਾਇਰੈਕਟਰ ਡਾ ਐਸਐਸ ਚੌਹਾਨ ਆਈHਪੀHਐਸ, ਸ੍ਰੀ ਰਣਜੋਧ ਸਿੰਘ ਚੀਫ਼ ਇੰਜੀਨੀਅਰ ਅਤੇ ਐਨਆਰਆਈ ਦੇ ਉਪ ਪੁਲਿਸ ਕਪਤਾਨ ਸ਼੍ਰੀ ਗੁਰਵਿੰਦਰ ਸਿੰਘ ਨੂੰ ਬ੍ਰਹਮਾਕੁਮਾਰੀ ਸੁਮਨ ਭੈਣ ਜੀ ਨੇ ਰੱਖਿਆ ਸੂਤਰ ਬੰਨੇ, ਇਸ ਤਿਉਹਾਰ ਦੇ ਅਧਿਆਤਮਿਕ ਭੇਦ ਸਮਝਾਏ ਅਤੇ ਘੱਟੋ ਘੱਟ ਇੱਕ ਕਮਜ਼ੋਰੀ ਛੱਡਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤਿਉਹਾਰ ਦੇ ਅਰਥਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਨਾਲ ਹੀ ਸਾਡੇ ਰਿਸ਼ਤਿਆਂ ਵਿਚਲੀ ਕੋਹੜ ਨੂੰ ਧੋਤਾ ਜਾ ਸਕਦਾ ਹੈ ਅਤੇ ਸਾਰਿਆਂ ਨਾਲ ਰਿਸ਼ਤੇ ਮਿੱਠੇ ਹੋ ਸਕਦੇ ਹਨ।

Longowal ‘ਚ ਫਿਰ ਵੱਡਾ ਇਕੱਠ, Farmers ਨੇ ਰੱਖਤੀ ਨਵੀਂ ਮੰਗ | D5 Channel Punjabi

ਭੈਣ ਬ੍ਰਹਮਾਕੁਮਾਰੀ ਅਦਿਤੀ ਨੇ ਨਾਈਪਰ ਦੇ ਕਈ ਸੀਨੀਅਰ ਵਿਿਗਆਨੀਆਂ ਨੂੰ ਇਸ ਤਿਉਹਾਰ ਦੇ ਭੇਦ ਦੱਸਦਿਆਂ ਰੱਖੜੀ ਬੰਨ੍ਹੀ, ਜਿਨ੍ਹਾਂ ਵਿੱਚ ਨਾਈਪਰ ਦੇ ਡਾਇਰੈਕਟਰ ਪ੍ਰੋਫੈਸਰ ਦੁਲਾਲ ਪਾਂਡਾ, ਡੀਨ ਪ੍ਰੋ: ਅਰਵਿੰਦ ਕੁਮਾਰ ਬਾਂਸਲ, ਮੈਡੀਸਨਲ ਕੈਮਿਸਟਰੀ ਵਿਭਾਗ ਦੇ ਮੁਖੀ ਅਤੇ ਪ੍ਰੋਫੈਸਰ ਡਾ.ਪੀ ਵੀ ਭਰਤਮ, ਪ੍ਰੋਫੈਸਰ ਡਾ ਰਾਹੁਲ ਜੈਨ, ਐਸੋਸੀਏਟ ਪ੍ਰੋਫੈਸਰ ਡਾHਜਗਦੀਪ ਸਾਹਾ ਅਤੇ ਵਿਗਆਨੀ ਡਾਮੀਨਾਕਸ਼ੀ ਜੈਨ, ਫਾਰਮਾਕੋਲੋਜੀ ਅਤੇ ਟੌਕਸੀਕੋਲੋਜੀ ਵਿਭਾਗ ਦੇ ਮੁਖੀ ਡਾ ਐਸਐਸ ਸ਼ਰਮਾ ਅਤੇ ਬਾਇਓਟੈਕਨਾਲੋਜੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ ਸੁਸ਼ਮਾ ਸਿੰਘ ਅਤੇ ਡਾ ਇਪਸੀਤਾ ਰਾਏ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਨੇ ਨਾਈਪਰ ਦੇ ਡਿਪਟੀ ਰਜਿਸਟਰਾਰ ਸ੍ਰੀ ਜਤਿੰਦਰ ਕੁਮਾਰ ਚੰਦੇਲ ਅਤੇ ਸਹਾਇਕ ਰਜਿਸਟਰਾਰ ਮਨੋਜ ਤਿਵਾੜੀ ਆਦਿ ਨੂੰ ਵੀ ਰੱਖੜੀ ਬੰਨ੍ਹੀ। ਭੈਣ ਅਦਿਤੀ ਨੇ ਅਗੇ ਕਿਹਾ ਕਿ ਇਹ ਤਿਉਹਾਰ ਸਮੁੱਚੀ ਮਨੁੱਖਤਾ ਨੂੰ ਇੱਕ ਧਾਗੇ ਵਿੱਚ ਜੋੜਨ ਦਾ ਆਧਾਰ ਬਣ ਸਕਦਾ ਹੈ।

ਸਾਬਕਾ ਮੰਤਰੀ ‘ਤੇ ਵੱਡੀ ਕਾਰਵਾਈ ! ਪੂਰਾ ਇਲਾਕਾ ਸੀਲ | D5 Channel Punjabi | Bharat Bhushan Ashu | Ed Raids

ਬ੍ਰਹਮਾਕੁਮਾਰੀ ਅਦਿਤੀ ਨੇ ਸ੍ਰੀਮਤੀ ਅੰਮ੍ਰਿਤਪਾਲ ਕੌਰ ਆਈਏਐਸH ਸਕੱਤਰ ਪੰਜਾਬ ਮੰਡੀ ਬੋਰਡ, ਚੀਫ਼ ਇੰਜਨੀਅਰ ਜਤਿੰਦਰ ਸਿੰਘ ਭੰਗੂ, ਮੰਡਲ ਇੰਜਨੀਅਰ ਸ੍ਰੀ ਮੋਹਿਤ ਬੱਤਰਾ, ਜਨਰਲ ਮੈਨੇਜਰ ਮਨਜੀਤ ਸਿੰਘ ਸੰਧੂ ਆਦਿ ਅਤੇ ਸਟਾਫ਼ ਦੇ 45 ਕਰਮਚਾਰੀਆਂ ਨੂੰ ਰਖੜੀ ਬਨ੍ਹੀ। 27 ਅਗਸਤ ਨੂੰ ਸ਼ਾਮ 5.30 ਵਜੇ ਬ੍ਰਹਮਾਕੁਮਾਰੀਜ ਸੁਖ ਸ਼ਾਂਤੀ ਭਵਨ ਫੇਜ਼ 7 ਵਿਖੇ ਹੋਣ ਵਾਲੇ ਸਮਾਗਮ ਦੇ ਸਬੰਧ ਵਿੱਚ ਸਮੂਹ ਸੰਗਤਾਂ ਨੂੰ ਵੀ ਸੱਦਾ ਦਿੱਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button