Breaking NewsD5 specialInternationalNewsTop News

ਕੋਰੋਨਾ ਤੋਂ ਬਾਅਦ ਹੁਣ ਇਸ ਰਹੱਸਮਈ ਬਿਮਾਰੀ ਨਾਲ ਫੈਲੀ ਦਹਿਸ਼ਤ, ਕੈਨੇਡਾ ‘ਚ 5 ਦੀ ਮੌਤ

ਓਟਾਵਾ : ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਦੇ ਕਿਸੇ ਵੀ ਦੇਸ਼ ‘ਚ ਅਜੇ ਤੱਕ ਖ਼ਤਮ ਨਹੀਂ ਹੋਇਆ। ਇਸ ‘ਚ ਇੱਕ ਹੋਰ ਰਹੱਸਮਈ ਬਿਮਾਰੀ ਨਾਲ ਪੂਰੀ ਦੁਨੀਆ ‘ਚ ਦਹਿਸ਼ਤ ਫੈਲ ਗਈ ਹੈ। ਕੈਨੇਡਾ ‘ਚ ਹੁਣ ਤੱਕ ਇਸ ਬਿਮਾਰੀ ਦੀ ਚਪੇਟ ‘ਚ 40 ਤੋਂ ਜ਼ਿਆਦਾ ਲੋਕ ਆ ਚੁੱਕੇ ਹਨ। ਜਦੋਂ ਕਿ ਹੁਣ ਤੱਕ 5 ਲੋਕਾਂ ਦੀ ਮੌਤ ਵੀ ਹੋ ਗਈ ਹੈ। ਚਿੰਤਾ ਦੀ ਗੱਲ ਇਹ ਹੈ ਕਿ ਇਸ ਬਿਮਾਰੀ ਨੂੰ ਲੈ ਕੇ ਫਿਲਹਾਲ ਵਿਗਿਆਨੀ ਅਤੇ ਡਾਕਟਰਾਂ ਦੇ ਕੋਲ ਜ਼ਿਆਦਾ ਜਾਣਕਾਰੀ ਨਹੀਂ ਹੈ। ਮੀਡੀਆ ਰਿਪੋਰਟ ਮੁਤਾਬਕ ਫਿਲਹਾਲ ਡਾਕਟਰ ਇਸ ਬਿਮਾਰੀ ਨੂੰ ਦਿਮਾਗੀ ਵਿਕਾਰ ਨਾਲ ਜੋੜ ਕੇ ਦੇਖ ਰਹੇ ਹਨ।

ਹੁਣੇ-ਹੁਣੇ ਆਈ ਵੱਡੀ ਖ਼ਬਰ ਪੁੁਲਿਸ ਨੇ ਚੁੱਕੇ ਕਿਸਾਨ! ਗੱਡੀਆਂ ਭਰ-ਭਰ ਲੈ ਗਈ ਥਾਣੇ!

ਅਜਿਹੀਆ ਬਿਮਾਰੀਆਂ ਨੂੰ ਕਰੂਟਜਫੇਲਟ – ਜੈਕੋਬ ਬਿਮਾਰੀ  ਜਾਂ CJD ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕੈਨੇਡਾ  ਦੇ ਕਈ ਮਾਹਿਰ ਇਸਨੂੰ ਮੈਡ ਕਾਊ ਡਿਜ਼ੀਜ ਦਾ ਵੀ ਨਾਮ ਦੇ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਬਿਮਾਰੀ ਦਾ ਸਭ ਤੋਂ ਪਹਿਲਾ ਮਾਮਲਾ 2015 ‘ਚ ਆਇਆ ਸੀ। ਪਿਛਲੇ ਸਾਲ 24 ਲੋਕ ਇਸ ਬਿਮਾਰੀ ਨਾਲ ਸੰਕਰਮਿਤ ਹੋਏ ਸਨ। ਹੁਣ ਸਾਲ 2021 ‘ਚ ਵੀ ਮਾਮਲੇ ਲਗਾਤਾਰ ਵੱਧ ਰਹੇ ਹਨ।  ਕੈਨੇਡਾ ਦੇ ਬਰਟ੍ਰੈਂਡ ਸ਼ਹਿਰ ਦੇ ਮੇਅਰ ਵੋਨ ਗੋਡਿਨ ਨੇ ਇਸ ਬਿਮਾਰੀ ਦੇ ਬਾਰੇ ‘ਚ ਕਿਹਾ ਕਿ ਕੋਰੋਨਾ ਤੋਂ ਬਾਅਦ ਤੋਂ ਹੀ ਲੋਕ ਇਸ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਲੈ ਕੇ ਬੇਹੱਦ ਪ੍ਰੇਸ਼ਾਨ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button