NewsBreaking NewsD5 specialPunjab

ਮੋਦੀ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਕਿਸਾਨਾਂ ਦਾ ਵੱਡਾ ਐਲਾਨ,ਸਵੇਰੇ ਹੀ ਦਿੱਤੀ ਮੋਦੀ ਨੂੰ ਸਿੱਧੀ ਚਿਤਾਵਨੀ?

ਹੁਸ਼ਿਆਰਪੁਰ : ਖੇਤੀ ਕਾਨੂੰਨਾਂ ਨੂੰ ਲੈ ਕੇ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਉੱਧਰ ਕੇਂਦਰ ਵੱਲੋਂ ਕਿਸਾਨਾਂ ਨੂੰ ਮੀਟਿੰਗ ਲਈ ਸੱਦੇ ਦਿੱਤੇ ਜਾ ਰਹੇ ਹਨ ਪਰ ਕਿਸਾਨ ਆਪਣੀ ਜਿੱਦ ਤੇ ਅੜੇ ਨਜ਼ਰ ਆ ਰਹੇ ਹਨ ਤੇ ਸੰਘਰਸ਼ ਦਿਨੋਂ ਦਿਨ ਤਿੱਖਾ ਹੁੰਦਾ ਜਾ ਰਿਹਾ ਹੈ। ਬੀਤੇ ਦਿਨੀਂ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਹੁਸ਼ਿਆਰਪੁਰ ਚਾਰੇ ਸਥਿਤ ਲਾਚੋਵਾਲ ਟੋਲ ਪਲਾਜ਼ੇ ਨੂੰ ਬੰਦ ਕਰ ਦਿੱਤਾ ਗਿਆ ਸੀ।

🔴 Live 🔴ਖੇਤੀ ਕਾਨੂੰਨਾਂ ‘ਤੇ ਬੁਰੀ ਫਸੀ ਮੋਦੀ ਸਰਕਾਰ ! ਕੈਪਟਨ ਸਰਕਾਰ ‘ਤੇ ਤੱਤੇ ਹੋਏ ਅਕਾਲੀ, ਦਿੱਤੀ ਚੇਤਾਵਨੀ !

ਉੱਥੇ ਹੀ ਅੱਜ ਕਿਸਾਨਾਂ ਵੱਲੋਂ ਹੁਸ਼ਿਆਰਪੁਰ ਚੰਡੀਗੜ੍ਹ ਮਾਰਗ ਤੇ ਸਥਿਤ ਨੰਗਲ ਸ਼ਹੀਦਾਂ ਟੋਲ ਪਲਾਜ਼ੇ ਨੂੰ ਵੀ ਬੰਦ ਕਰ ਦਿੱਤਾ ਗਿਆ। ਇਸ ਮੌਕੇ ਕੇਂਦਰ ਸਰਕਾਰ ਤੇ ਵਰਦਿਆਂ ਕਿਸਾਨਾਂ ਨੇ ਕਿਹਾ ਕੀ ਜਦੋਂ ਤੱਕ ਸਰਕਾਰ ਉਨ੍ਹਾਂ ਦੀ ਸੁਣਵਾਈ ਨਹੀਂ ਕਰਦੀ। ਉਦੋਂ ਤੱਕ ਉਨ੍ਹਾਂ ਵੱਲੋਂ ਧਰਨੇ ਪ੍ਰਦਰਸ਼ਨ ਜਾਰੀ ਰੱਖੇ ਜਾਣਗੇ ਤੇ ਬਿੱਲਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਵੱਡੇ ਤੋਂ ਵੱਡੇ ਪੱਧਰ ਦਾ ਸੰਘਰਸ਼ ਵੀ ਉਲੀਕਿਆ ਜਾਵੇਗਾ।

ਕਿਸਾਨਾਂ ਨੇ ਘੇਰਿਆ ਸੀ ਬੀਜੇਪੀ ਦਾ ਵੱਡਾ ਲੀਡਰ,ਫੇਰ ਪੁਲਿਸ ਨਾਲ ਪੈ ਗਿਆ ਕਿਸਾਨਾਂ ਦਾ ਪੰਗਾ?

ਉਨ੍ਹਾਂ ਕਿਹਾ ਕਿ ਨੰਗਲ ਸ਼ਹੀਦਾਂ ਟੋਲ ਪਲਾਜੇ ਨੂੰ ਪੰਦਰਾਂ ਅਕਤੂਬਰ ਤੱਕ ਬੰਦ ਕੀਤਾ ਗਿਆ ਹੈ ਤੇ ਅਗਲੀ ਰਣਨੀਤੀ ‘ਚ ਇਹ ਫੈਸਲਾ ਲਿਆ ਜਾਵੇਗਾ ਕਿ ਟੋਲ ਪਲਾਜ਼ੇ ਕਦੋਂ ਤੱਕ ਬੰਦ ਰੱਖਣੇ ਹਨ। ਇਸ ਮੌਕੇ ਕਿਸਾਨਾਂ ਵੱਲੋਂ ਵਾਹਨ ਚਾਲਕਾਂ ਨੂੰ ਟੋਲ ਤੋਂ ਬਿਨ੍ਹਾਂ ਪਰਚੀ ਕਟਵਾਏ ਲੰਘਾਇਆ ਗਿਆ। ਸੋ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਆਖਿਰ ਕਿਸਾਨਾਂ ਦਾ ਇਹ ਸੰਘਰਸ਼ ਕਦੋਂ ਤੱਕ ਰੰਗ ਲਿਆਉਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button