ਮੈਨੂੰ ਪਸੰਦ ਹੈ ਭਾਰਤ ਦਾ ‘Gentleman’ PM ਮੋਦੀ : ਟਰੰਪ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਦੇ ਪ੍ਰਤੀ ਆਪਣਾ ਪ੍ਰੇਮ ਅਤੇ ਉਸਦੇ ਨੇਤਾ ਦੇ ਨਾਲ ਚੰਗੇ ਤਾਲਮੇਲ ਨੂੰ ਦਰਸ਼ਾਉਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ‘ਜੈਂਟਲਮੈਨ’ ਪ੍ਰਧਾਨਮੰਤਰੀ ਨਰਿੰਦਰ ਮੋਦੀ ਪਸੰਦ ਹਨ। ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਅਤੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜ਼ਮੀਨ ਨੇਤਨਯਾਹੂ ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਦੇ ਉਹਨਾਂ ਕੁਝ ਨੇਤਾਵਾਂ ਵਿੱਚ ਸ਼ਾਮਲ ਹਨ। ਜਿਨ੍ਹਾਂ ਦੇ ਟਰੰਪ ਦੇ ਨਾਲ ਕਰੀਬੀ ਸਬੰਧ ਹਨ। ਉਹ ਅਕਸਰ ਇਕ-ਦੂਜੇ ਦੇ ਨਾਲ ਗੱਲ ਕਰਦੇ ਹਨ ਅਤੇ ਉਹਨਾਂ ਦੀ ਗੱਲਬਾਤ ਆਮਤੌਰ ‘ਤੇ ਜਨਤਕ ਨਹੀਂ ਹੁੰਦੀ ਹੈ।
ਕਿਸਾਨਾਂ ਨੂੰ ਭਰਨਾ ਪਏਗਾ ਮੋਟਰਾਂ ਦਾ ਬਿਜਲੀ ਬਿੱਲ | ਗੁੱਸੇ ‘ਚ ਆਏ ਕਿਸਾਨ | ਕੀ ਸਰਕਾਰ ਦਾ ਫ਼ੈਸਲਾ ਸਹੀ ਹੈ?
ਟਰੰਪ ਨੇ ਵੀਰਵਾਰ ਨੂੰ ਓਵਲ ਦਫਤਰ ਵਿਚ ਵ੍ਹਾਈਟ ਹਾਊਸ ਦੇ ਪੱਤਰਕਾਰਾਂ ਨੂੰ ਕਿਹਾ, ‘ਮੈਨੂੰ ਮੋਦੀ ਪਸੰਦ ਹੈ। ਮੈਨੂੰ ਭਾਰਤ ਦੇ ਪ੍ਰਧਾਨ ਮੰਤਰੀ ਕਾਫੀ ਪਸੰਦ ਹਨ। ਉਹ ਬਹੁਤ ਹੀ ਸੱਜਣ ਵਿਅਕਤੀ ਹਨ। ਉਹ ਸ਼ਾਨਦਾਰ ਕੰਮ ਕਰ ਰਹੇ ਹਨ’। ਇਸ ਤੋਂ ਪਹਿਲਾਂ ਉਹਨਾਂ ਨੇ ਘੱਟ ਸਮੇਂ ਵਿਚ ਦੂਜੀ ਵਾਰ ਮੋਦੀ ਨਾਲ ਗੱਲਬਾਤ ਕਰਨ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਭਾਰਤ ਨੇ ਦੋਵਾਂ ਵਿਚਕਾਰ ਫਿਲਹਾਲ ਕਿਸੇ ਵੀ ਮੁੱਦੇ ‘ਤੇ ਗੱਲਬਾਤ ਹੋਣ ਦੀ ਗੱਲ ਨੂੰ ਖਾਰਜ ਕੀਤਾ ਹੈ।
Sukhpal Khaira Live-ਜ਼ਬਰੀ ਫ਼ੀਸ ਵਸੂਲਣ ਵਾਲੇ ਸਕੂਲਾਂ ਖਿਲਾਫ ਖਹਿਰਾ ਨੇ ਚੁੱਕਿਆ ਝੰਡਾ, ਕੀਤੇ ਵੱਡੇ ਖੁਲਾਸੇ
ਟਰੰਪ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਹ ਭਾਰਤ ਵਿਚ ਅਪਣੀ ਪ੍ਰਸਿੱਧੀ ਬਾਰੇ ਜਾਣਦੇ ਹਨ। ਉਹਨਾਂ ਨੇ ਕਿਹਾ, ‘ਮੈਂ ਜਾਣਦਾ ਹਾਂ (ਕਿ ਮੈਂ ਭਾਰਤ ਵਿਚ ਪ੍ਰਸਿੱਧੀ ਹਾਂ) ਭਾਰਤ ਦੇ ਲੋਕ ਮੈਨੂੰ ਪਸੰਦ ਕਰਦੇ ਹਨ। ਟਰੰਪ ਨੇ ਰਾਸ਼ਟਰਪਤੀ ਦੇ ਰੂਪ ਵਿਚ ਅਪਣੇ ਕਾਰਜਕਾਲ ਦੀ ਸ਼ੁਰੂਆਤ ਵਿਚ ਵੀ ਭਾਰਤ ਅਤੇ ਮੋਦੀ ਦੇ ਪ੍ਰਤੀ ਅਪਣਾ ਪ੍ਰੇਮ ਅਤੇ ਸਨੇਹ ਦਿਖਾਇਆ ਸੀ। ਹਿਊਸਟਨ ਵਿਚ ਪਿਛਲੇ ਸਾਲ ਸਤੰਬਰ ਵਿਚ ਹਾਊਡੀ ਮੋਦੀ ਸਮਾਰੋਹ ਅਤੇ ਇਸ ਸਾਲ ਫਰਵਰੀ ਵਿਚ ਅਹਿਮਦਾਬਾਦ ਵਿਚ ਨਮਸਤੇ ਟਰੰਪ ਸਮਾਰੋਹ ਤੋਂ ਬਾਅਦ ਟਰੰਪ ਨੇ ਮੋਦੀ ਦੀ ਤਾਰੀਫ ਕਰਨ ਦਾ ਕੋਈ ਮੌਕਾ ਨਹੀਂ ਗਵਾਇਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.