Press ReleasePunjabTop News

ਮੁੱਖ ਮੰਤਰੀ ਨੂੰ ਰਾਜਪਾਲ ਦਾ ਪੱਤਰ ਅਫ਼ਸਰਸ਼ਾਹੀ ਅਤੇ ਮਾਨ ਸਰਕਾਰ ਵਿਚਕਾਰ ਸੰਚਾਰ ਪਾੜੇ ਵੱਲ ਇਸ਼ਾਰਾ ਕਰਦਾ ਹੈ: ਬਾਜਵਾ

ਮਾਨ ਹੁਣ ਤੱਕ ਦੇ ਸਭ ਤੋਂ ਘੱਟ ਤਜਰਬੇਕਾਰ ਮੁੱਖ ਮੰਤਰੀ, ਜਿਨ੍ਹਾਂ ਦੀ ਪੰਜਾਬ ਦੇ ਮਸਲਿਆਂ ਲਈ ਢਿੱਲਾ ਰਵੱਈਆ ਹੈ : ਬਾਜਵਾ

ਚੰਡੀਗੜ੍ਹ : ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ, ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦਾ ਹੁਣ ਤੱਕ ਦਾ ਸਭ ਤੋਂ ਘੱਟ ਤਜਰਬੇਕਾਰ ਮੁੱਖ ਮੰਤਰੀ ਕਰਾਰ ਦਿੱਤਾ ਹੈ, ਜੋ ਅਕਸਰ ਮਹੱਤਵਪੂਰਨ ਮੁੱਦਿਆਂ ‘ਤੇ ਢਿੱਲੀ ਪਹੁੰਚ ਰੱਖਦੇ ਹਨ। “ਮੈਂ ਪਹਿਲਾਂ ਹੀ ਕਿਹਾ ਹੈ ਕਿ ਮੁੱਖ ਮੰਤਰੀ ਮਾਨ ਗੁਜਰਾਤ ਚੋਣ ਪ੍ਰਚਾਰ ਵਿੱਚ ਬਹੁਤ ਰੁੱਝੇ ਹੋਏ ਸਨ, ਇਸ ਲਈ ਉਨ੍ਹਾਂ ਨੇ ਪੰਜਾਬ ਨੂੰ ਰੱਬ ਦੀ ਰਹਿਮਤ ‘ਤੇ ਛੱਡ ਦਿੱਤਾ ਸੀ। ਇਸੇ ਤਰ੍ਹਾਂ ਪੰਜਾਬ ਦੇ ਰਾਜਪਾਲ ਨੇ ਵੀ ਕਿਹਾ ਕਿ ਉਹ ਮਾਨ ਨਾਲ ਸੰਪਰਕ ਨਹੀਂ ਕਰ ਸਕੇ ਕਿਉਂਕਿ ਉਹ ਗੁਜਰਾਤ ਵਿੱਚ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਸਨ। ਇਹ ਤੱਥ ਮੁੱਖ ਮੰਤਰੀ ਮਾਨ ਦੇ ਪੰਜਾਬ ਪ੍ਰਤੀ ਢਿੱਲੇ ਰਵੱਈਏ ਨੂੰ ਦਰਸਾਉਂਦੇ ਹਨ”, ਬਾਜਵਾ ਨੇ ਕਿਹਾ।

ਬੀਜਾਂ ਨਾਲ ਜੁੜੀ ਵੱਡੀ ਖ਼ਬਰ, ਧਿਆਨ ਨਾਲ ਸੁਣ ਲੈਣ ਕਿਸਾਨ, ਨਹੀਂ ਤਾਂ ਹੋ ਸਕਦੈ ਨੁੁਕਸਾਨ || D5 Channel Punjabi

ਕਾਦੀਆਂ ਦੇ ਵਿਧਾਇਕ ਬਾਜਵਾ ਨੇ ਅੱਗੇ ਕਿਹਾ ਕਿ ਰਾਜਪਾਲ ਦੇ ਪੱਤਰ ਨੇ ਇਸ ਤੱਥ ‘ਤੇ ਵੀ ਚਾਨਣਾ ਪਾਇਆ ਹੈ ਕਿ ਮੁੱਖ ਸਕੱਤਰ ਸਮੇਤ ਪੰਜਾਬ ਦੀ ਅਫ਼ਸਰਸ਼ਾਹੀ ਅਤੇ ਮਾਨ ਵਿਚਕਾਰ ਬਹੁਤ ਵੱਡਾ ਸੰਚਾਰ ਪਾੜਾ ਹੈ। “ਅਫ਼ਸਰਸ਼ਾਹੀ ਨੂੰ ਸਰਕਾਰ ਦੀ ਅੱਖ ਅਤੇ ਕੰਨ ਮੰਨਿਆ ਜਾਂਦਾ ਹੈ। ਮਾਨ ਨੂੰ ਇਹ ਤੱਥ ਜਨਤਕ ਕਰਨਾ ਚਾਹੀਦਾ ਹੈ ਕਿ ਕੀ ਮੁੱਖ ਸਕੱਤਰ ਨੇ ਚੰਡੀਗੜ੍ਹ ਦੇ ਐਸਐਸਪੀ ਮੁੱਦੇ ‘ਤੇ ਪੰਜਾਬ ਦੇ ਰਾਜਪਾਲ ਨਾਲ ਗੱਲਬਾਤ ਤੋਂ ਜਾਣੂ ਕਰਵਾਇਆ ਸੀ। ਇਹ ਘਟਨਾ ਖ਼ੁਫ਼ੀਆ ਤੰਤਰ ਦੀ ਅਸਫਲਤਾ ਵੱਲ ਵੀ ਉਂਗਲ ਉਠਾਉਂਦੀ ਹੈ,” ਬਾਜਵਾ ਨੇ ਕਿਹਾ।

Ludhiana News : ਵੱਧਦੀ ਮਹਿੰਗਾਈ ਨੇ ਤੋੜਿਆ ਲੋਕਾਂ ਦਾ ਲੱਕ, ਵਪਾਰੀਆਂ ਦਾ ਹੋਇਆ ਬੁਰਾ ਹਾਲ | D5 Channel Punjabi

ਇੱਕ ਬਿਆਨ ਵਿੱਚ ਬਾਜਵਾ ਨੇ ਇਹ ਵੀ ਕਿਹਾ ਕਿ ਜੇਕਰ ਮਾਨ ਕੋਲ ਗੁਜਰਾਤ ਵਿੱਚ ਚੋਣ ਪ੍ਰਚਾਰ ਦੌਰਾਨ ਕਥਿਤ ਗੈਂਗਸਟਰ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਹੋ ਸਕਦੀ ਹੈ ਤਾਂ ਉਹ ਸੂਬੇ ਵਿੱਚ ਵਾਪਰੀਆਂ ਵੱਡੀਆਂ ਘਟਨਾਵਾਂ ਬਾਰੇ ਅੱਪਡੇਟ ਲੈਣ ਲਈ ਮੁੱਖ ਸਕੱਤਰ ਨਾਲ ਸੰਪਰਕ ਕਿਉਂ ਨਹੀਂ ਕਰ ਸਕਦਾ? ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਮਾਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਕਿੰਨਾ ਪਿਆਰਾ ਹੈ। ਉਹ ਪੰਜਾਬ ਲਈ ਸਭ ਤੋਂ ਵੱਧ ਮਾਇਨੇ ਰੱਖਣ ਵਾਲੇ ਮਸਲਿਆਂ ਪ੍ਰਤੀ ਅਜਿਹੀ ਸਾਧਾਰਨ ਪਹੁੰਚ ਬਰਦਾਸ਼ਤ ਨਹੀਂ ਕਰ ਸਕਦਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button