
ਮੁੰਬਈ ਤੋਂ ਗੋਰਖਪੁਰ ਜਾਣ ਵਾਲੀ ਸਪਾਈਸਜੈੱਟ ਦੀ ਫਲਾਈਟ SG 553 ਨੂੰ 1 ਨਵੰਬਰ ਨੂੰ 8 ਘੰਟਿਆਂ ਦੀ ਦੇਰੀ ਤੋਂ ਬਾਅਦ ਰੱਦ ਕਰ ਦਿੱਤਾ ਗਿਆ। ਫਲਾਈਟ ਰੱਦ ਹੋਣ ਤੋਂ ਬਾਅਦ ਪਰੇਸ਼ਾਨ ਯਾਤਰੀ ਰਨਵੇਅ ’ਤੇ ਹੀ ਆਰਾਮ ਕਰਦੇ ਨਜ਼ਰ ਆਏ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਸਪਾਈਸਜੈੱਟ ਦੀ ਯਾਤਰੀ ਵਿਜੇ ਲਕਸ਼ਮੀ ਮਾਲਿਆ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ਵਿੱਚ ਇੱਕ ਮਹਿਲਾ ਯਾਤਰੀ ਕਹਿੰਦੀ ਸੁਣਾਈ ਦੇ ਰਹੀ ਹੈ, “ਐਲਾਨ ਕਰਨ ਤੋਂ ਬਾਅਦ ਸਾਰੇ ਕਰੂ ਮੈਂਬਰ ਅਤੇ ਪਾਇਲਟ ਚਲੇ ਗਏ। ਯਾਤਰੀ ਘਬਰਾ ਰਹੇ ਹਨ। ਇਹ ਹੈ ਮੌਜੂਦਾ ਹਾਲਾਤ। ਇਹ ਸਪਾਈਸਜੈੱਟ 335 ਹੈ। ਇਹ ਪਾਗਲਪਣ ਹੈ ਅਤੇ ਇਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ।”ਉਜ਼ਬੇਕਿਸਤਾਨ ’ਚ ਪੜ੍ਹਾਈ ਲਈ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਐਡਵਾਈਜ਼ਰੀ ਜਾਰੀ, ਨੇਪਾਲ ਹੈਲੀਕਾਪਟਰ ਹਾਦਸੇ ’ਚ ਭਾਰਤੀ ਨਾਗਿਰਕ ਦੀ ਮੌਤ ਦੀ ਵਿਦੇਸ਼ ਮੰਤਰਾਲੇ ਨੇ ਕੀਤੀ ਪੁਸ਼ਟੀ
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇੱਕ ਹੋਰ ਵੀਡੀਓ ਵਿੱਚ ਜਹਾਜ਼ ਦੇ ਸਾਹਮਣੇ ਰਨਵੇਅ ’ਤੇ ਯਾਤਰੀ ਬੈਠੇ ਅਤੇ ਲੇਟੇ ਹੋਏ ਦਿਖਾਈ ਦੇ ਰਹੇ ਹਨ। ਇੱਕ ਮਹਿਲਾ ਯਾਤਰੀ ਇਸ ਘਟਨਾ ਦੀ ਵੀਡੀਓ ਮਜ਼ਾਕੀਆ ਅੰਦਾਜ਼ ਵਿੱਚ ਬਣਾਉਂਦੀ ਵੀ ਨਜ਼ਰ ਆ ਰਹੀ ਹੈ
ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਸਪਾਈਸਜੈੱਟ ਨੇ ਬਿਆਨ ਜਾਰੀ ਕਰਦਿਆਂ ਫਲਾਈਟ ਰੱਦ ਹੋਣ ਦਾ ਕਾਰਨ ਸਪੱਸ਼ਟ ਕੀਤਾ। ਏਅਰਲਾਈਨ ਮੁਤਾਬਕ, ਗੋਰਖਪੁਰ ਵਿੱਚ ਰਾਤ ਸਮੇਂ ਉਡਾਣਾਂ ਦੀ ਆਵਾਜਾਈ ’ਤੇ ਲੱਗੀ ਪਾਬੰਦੀ ਕਾਰਨ ਫਲਾਈਟ ਰੱਦ ਕਰਨੀ ਪਈ।
ਸਪਾਈਸਜੈੱਟ ਨੇ ਦੱਸਿਆ ਕਿ ਗੋਰਖਪੁਰ ਇੱਕ ਰੱਖਿਆ ਹਵਾਈ ਅੱਡਾ ਹੈ। ਇਸ ਕਾਰਨ ਰਾਤ 9 ਵਜੇ ਤੋਂ ਬਾਅਦ ਡਿਊਟੀ ਦਾ ਸਮਾਂ ਵਧਾਉਣਾ ਸੰਭਵ ਨਹੀਂ ਸੀ। ਫਸੇ ਹੋਏ ਯਾਤਰੀਆਂ ਲਈ ਅਗਲੇ ਦਿਨ ਇੱਕ ਵਾਧੂ ਕਮਰਸ਼ੀਅਲ ਉਡਾਣ ਤੈਅ ਕੀਤੀ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




