ਮਿਲੋ ਬੱਕਰੀ ਚੋਰ ਪੁਲਿਸ ਵਾਲੇ ਨੂੰ ! ਵੀਡਿਓ ਬਣ ਗਈ ਨਹੀਂ ਤਾਂ ਵੱਡੇ ਅਫਸਰਾਂ ਨੇ ਵੀ ਨਹੀਂ ਸੀ ਮੰਨਣਾ (ਵੀਡੀਓ)

Girl in a jacket
Like
Like Love Haha Wow Sad Angry

ਅੰਮ੍ਰਿਤਸਰ : ਸੁਰਖੀਆਂ ‘ਚ ਰਹਿਣ ਵਾਲੀ ਪੰਜਾਬ ਪੁਲਿਸ ਦੀ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ। ਜਿਸ ਨੂੰ ਦੇਖ ਤੁਸੀਂ ਹੱਸੋਗੇ ਵੀ ਤੇ ਹੈਰਾਨ ਵਿੱਚ ਰਹਿ ਜਾਓਗੇ ਕਿ ਪੰਜਾਬ ਪੁਲਿਸ ਇਹ ਵੀ ਕੰਮ ਕਰਨ ਲੱਗ ਪਈ। ਦਰਅਸਲ ਅੰਮ੍ਰਿਤਸਰ ‘ਚ ਪੁਲਿਸ ਨੇ ਬੱਕਰੀ ਚੋਰੀ ਕਰਨ ਵਾਲੇ ਇਕ ਗਿਰੋਹ ਨੂੰ ਗ੍ਰਿਫਤਾਰ ਕੀਤਾ ਹੈ। ਲੋਕਾਂ ਦਾ ਦਾਅਵਾ ਹੈ ਕਿ ਫੜਿਆ ਗਿਆ ਨੌਜਵਾਨ ਕੋਈ ਹੋਰ ਨਹੀਂ ਬਲਕਿ ਪੰਜਾਬ ਪੁਲਿਸ ਦੀ ਹੀ ਮੁਲਾਜ਼ਮ ਹੈ, ਜਿਸ ਦਾ ਨਾਮ ਸਰਬਜੀਤ ਸਿੰਘ ਹੈ। ਜਿਸ ਨੂੰ ਪੁਲਿਸ ਨੇ ਉਸ ਦੇ ਇਕ ਸਾਥੀ ਸਣੇ ਗ੍ਰਿਫਤਾਰ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਹੁਣ ਤੱਕ ਕਈ ਬੱਕਰੀਆਂ ਚੋਰੀ ਕਰ ਚੁੱਕੇ ਹਨ। ਜੋ ਹੁਣ ਚੋਰੀ ਕਰਦੇ ਸੀਸੀਟੀਵੀ ਵਿਚ ਕੈਦ ਹੋ ਗਏ।

Read Also Ludhiana ਪੁਲਿਸ ਤੇ ਚੋਰਾਂ ਵਿਚਾਲੇ ਹੋਵੇਗਾ ‘ਸਾਈਕਲ ਮੁਕਾਬਲਾ’, ਬਸ ਰੂਟ ਨਾ ਪੁੱਛਿਓ

ਤਸਵੀਰਾਂ ਵਿੱਚ ਇਕ ਮੋਟਰਸਾਇਕਲ ‘ਤੇ ਦੋ ਨੌਜਵਾਨਾਂ ਨੂੰ ਬੱਕਰੀ ਨੂੰ ਵਿਚਾਲੇ ਬਿਠਾ ਕੇ ਲਿਜਾਂਦੇ ਦੇਖਿਆ ਜਾ ਸਕਦਾ ਹੈ, ਜਿਨ੍ਹਾਂ ਨੂੰ ਲੋਕਾਂ ਨੇ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਵੱਡੀ ਗੱਲ਼ ਤਾਂ ਇਹ ਹੈ ਕਿ ਮੁਲਾਜ਼ਮ ਵਰਦੀ ਵਿੱਚ ਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਸੀ। ਪੰਜਾਬ ਪੁਲਿਸ ਦੇ ਮੁਲਾਜ਼ਮ ਦੇ ਇਸ ਸ਼ਰਮਨਾਕ ਕਾਰੇ ਬਾਰੇ ਪੁਲਿਸ ਵੀ ਖੁੱਲ੍ਹ ਕੇ ਜਵਾਬ ਦੇਣ ਤੋਂ ਟਲ ਰਹੀ ਹੈ ਤੇ ਪੁਲਿਸ ਇਹ ਵੀ ਦਾਅਵਾ ਕਰ ਰਹੀ ਹੈ ਕਿ ਇਹ ਮੁਲਾਜ਼ਮ ਅੰਮ੍ਰਿਤਸਰ ਦਾ ਨਹੀਂ ਬਲਕਿ ਕਿਸੇ ਹੋਰ ਜ਼ਿਲ੍ਹੇ ਵਿਚ ਤਾਇਨਾਤ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਜੇਕਰ ਪੁਲਿਸ ਮੁਲਾਜ਼ਮ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਜਾਣ ਤਾਂ ਉਹ ਹੋਰ ਲੁਟੇਰਿਆਂ ਜਾ ਚੋਰਾਂ ਕਾਬੂ ਕਰਨ ਵਿੱਚ ਕਿਥੇ ਸਫਲ ਹੋਣਗੇ, ਇਸ ਦਾ ਅੰਦਾਜ਼ਾ ਤੁਸੀਂ ਖੁਦ ਹੀ ਲਗਾ ਸਕਦੇ ਹੋ।

Like
Like Love Haha Wow Sad Angry
Girl in a jacket

LEAVE A REPLY