ਮਿਡ-ਡੇ-ਮੀਲ ਬਣਾ ਰਹੀ ਮਹਿਲਾ ਦੀ ਵੱਡੀ ਲਾਪਰਵਾਹੀ, ਮਾਸੂਮ ਨੂੰ ਭਰਨਾ ਪਿਆ ਹਰਜ਼ਾਨਾ
ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਮਿਰਜਾਪੁਰ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਮਿਡ-ਡੇ-ਮੀਲ ਲਈ ਬਣਾਈ ਗਈ ਸਬਜ਼ੀ ਵਾਲੇ ਪਤੀਲੇ ਵਿਚ ਡਿੱਗਣ ਕਾਰਨ 3 ਸਾਲ ਦੀ ਬੱਚੀ ਦੀ ਮੌਤ ਹੋ ਗਈ। ਹਾਦਸੇ ਸਮੇਂ ਖਾਣਾ ਬਣਾਉਣ ਵਾਲੀ ਔਰਤ ਹੈਡਫੋਨ ਲਗਾ ਕੇ ਗੀਤ ਸੁਣ ਰਹੀ ਸੀ। ਬੱਚੀ ਨੂੰ ਪਤੀਲੇ ‘ਚੋਂ ਕੱਢਣ ਦੇ ਬਜਾਏ ਖਾਣਾ ਬਣਾਉਣ ਵਾਲੀਆਂ ਸਾਰੀਆਂ ਔਰਤਾਂ ਮੌਕੇ ਤੋਂ ਭੱਜ ਗਈਆਂ। ਡੀਐਮ ਸੁਸ਼ੀਲ ਕੁਮਾਰ ਪਟੇਲ ਨੇ ਸਕੂਲ ਦੇ ਹੈਡਮਾਸਟਰ ਨੂੰ ਮੁਅੱਤਲ ਕਰ ਦਿੱਤਾ ਹੈ। ਹਾਦਸੇ ਲਈ ਜ਼ਿੰਮੇਵਾਰ ਮਹਿਲਾ ਦੇ ਖਿਲਾਫ ਐਫਆਈਆਰ ਦਰਜ ਕਰਨ ਦਾ ਆਦੇਸ਼ ਦਿੱਤਾ ਹੈ।
ਘਰਵਾਲੇ ਨੂੰ ਸੰਗਲ ਨਾਲ ਬੰਨਿਆ | Gharwale nu Sangal paya
ਮਾਮਲਾ ਲਾਲਗੰਜ ਥਾਣਾ ਇਲਾਕੇ ਦੇ ਰਾਮਪੁਰ ਅਤਰੀ ਪਿੰਡ ਦੇ ਸਕੂਲ ਦਾ ਹੈ। ਇੱਥੇ ਸੋਮਵਾਰ ਦੁਪਹਿਰ ਬੱਚਿਆਂ ਲਈ ਮਿਡ – ਡੇ – ਮੀਲ ਬਣਾਇਆ ਗਿਆ। ਖਾਣਾ ਪਰੋਸਣ ਦੀ ਤਿਆਰੀ ਹੋ ਰਹੀ ਸੀ। ਇਸ ਦੌਰਾਨ ਖਾਣਾ ਬਣਾਉਣ ਵਾਲੀ ਹੈਡਫੋਨ ਲਗਾ ਕੇ ਗੀਤ ਸੁਣ ਰਹੀ ਸੀ। ਉਦੋਂ ਸਕੂਲ ‘ਚ ਪੜ੍ਹਨ ਵਾਲਾ 7 ਸਾਲ ਦਾ ਗਣੇਸ਼ ਜ਼ੋਰ ਜ਼ੋਰ ਨਾਲ ਚੀਕਾ ਮਾਰ ਰਿਹਾ ਸੀ ਕਿ ਉਸਦੀ ਭੈਣ ਆਂਚਲ ਸਬਜ਼ੀ ਵਾਲੇ ਪਤੀਲੇ ‘ਚ ਡਿੱਗ ਗਈ ਹੈ। ਰੌਲਾ ਸੁਣ ਕੇ ਬੱਚੇ ਅਤੇ ਅਧਿਆਪਕ ਰਸੋਈ ਕੋਲ ਪਹੁੰਚੇ।
ਬੁੱਤ ਤੋੜਨ ਵਾਲਿਆਂ ਨੇ ਨਵੇਂ ਐਕਸ਼ਨ ਦਾ ਐਲਾਨ ਕੀਤਾ | ਸਰਕਾਰ ਤੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਈ
ਅਧਿਆਪਕਾਂ ਨੇ ਕਿਸੇ ਤਰ੍ਹਾਂ ਆਂਚਲ ਨੂੰ ਬਾਹਰ ਕੱਢਿਆ ਅਤੇ ਉਸਨੂੰ ਨਿੱਜੀ ਹਸਪਤਾਲ ਪਹੁੰਚਾਇਆ। 80% ਝੁਲਸੀ ਬੱਚੀ ਨੂੰ ਡਾਕਟਰਾਂ ਨੇ ਰੀਜਨਲ ਹਸਪਤਾਲ ਰੈਫਰ ਕਰ ਦਿੱਤਾ, ਸੋਮਵਾਰ ਦੇਰ ਸ਼ਾਮ ਇਲਾਜ਼ ਦੌਰਾਨ ਬੱਚੀ ਨੇ ਦਮ ਤੋੜ ਦਿੱਤਾ। ਪਿਤਾ ਭਾਗੀਰਥ ਨੇ ਬੱਚੀ ਦੀ ਮੌਤ ਲਈ ਸਕੂਲ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਮਾਮਲੇ ‘ਚ ਬਲਾਕ ਸਿੱਖਿਆ ਅਧਿਕਾਰੀ ਰਾਮਮਿਲਨ ਯਾਦਵ ਨੇ ਕਿਹਾ ਕਿ ਜੋ ਵੀ ਇਸ ਮਾਮਲੇ ‘ਚ ਦੋਸ਼ੀ ਪਾਇਆ ਜਾਂਦਾ ਹੈ, ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.