PunjabTop News

ਮਹਿੰਗੀਆਂ ਜ਼ਮੀਨਾਂ ਸਸਤੀਆਂ ਦਿਖਾ ਕੇ ਸਟੈਂਪ ਚੋਰੀ ਦਾ ਪਰਦਾਫ਼ਾਸ਼, 180 ਵਿਅਕਤੀਆਂ ਖ਼ਿਲਾਫ਼ ਤਿੰਨ ਮੁਕੱਦਮੇ ਦਰਜ

ਮਹਿੰਗੀਆਂ ਜ਼ਮੀਨਾਂ ਦੀ ਕੀਮਤ ਘੱਟ ਦਿਖਾ ਕੇ ਸਟੈਂਪ ਡਿਊਟੀ ਚੋਰੀ ਕਰਨ ਦੇ ਮਾਮਲੇ ਦਾ ਪਰਦਾਫ਼ਾਸ਼ ਹੋਣ ਮਗਰੋਂ ਜਗਰਾਓਂ, ਸਿੱਧਵਾਂ ਬੇਟ ਅਤੇ ਰਾਏਕੋਟ ਦੇ ਥਾਣਿਆਂ ਵਿੱਚ 180 ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦੇ ਤਿੰਨ ਮੁਕੱਦਮੇ ਦਰਜ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ, ਜਗਰਾਓਂ ਅਤੇ ਰਾਏਕੋਟ ਦੀਆਂ ਤਹਿਸੀਲਾਂ ਤੇ ਸਿੱਧਵਾਂ ਬੇਟ ਦੀ ਸਬ-ਤਹਿਸੀਲ ਵਿੱਚ 16 ਅਪ੍ਰੈਲ 2013 ਤੋਂ 21 ਨਵੰਬਰ 2023 ਤੱਕ ਹੋਈਆਂ ਸੈਂਕੜੇ ਰਜਿਸਟਰੀਆਂ ਵਿੱਚ ਸਟੈਂਪ ਡਿਊਟੀ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ। ਇਹ ਮਾਮਲਾ ਹਾਈ ਕੋਰਟ ਤੱਕ ਪੁੱਜਾ। ਅਦਾਲਤ ਦੇ ਨਿਰਦੇਸ਼ਾਂ ਮਗਰੋਂ ਮਾਲ ਵਿਭਾਗ ਵੱਲੋਂ ਕਰਵਾਏ ਗਏ ਆਡਿਟ ਵਿੱਚ ਸਾਹਮਣੇ ਆਇਆ ਕਿ ਤਿੰਨਾਂ ਥਾਵਾਂ ’ਤੇ 180 ਵਿਅਕਤੀਆਂ ਨੇ ਜਾਇਦਾਦ ਖ਼ਰੀਦਣ ਸਮੇਂ ਉਸ ਦੀ ਅਸਲ ਕੀਮਤ ਘੱਟ ਦਰਜ ਕਰਵਾ ਕੇ ਸਟੈਂਪ ਡਿਊਟੀ ਦੀ ਚੋਰੀ ਕੀਤੀ
ਇਸ ਮਾਮਲੇ ਵਿੱਚ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਹਾਈ ਕੋਰਟ ਦੇ ਨਿਰਦੇਸ਼ਾਂ ਦਾ ਹਵਾਲਾ ਦਿੰਦਿਆਂ ਕਾਰਵਾਈ ਲਈ ਐੱਸਐੱਸਪੀ ਜਗਰਾਓਂ ਨੂੰ ਪੱਤਰ ਲਿਖਿਆ। ਇਸ ਤੋਂ ਬਾਅਦ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਜਗਰਾਓਂ ਵਿੱਚ 103 ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ। ਇਸੇ ਤਰ੍ਹਾਂ ਥਾਣਾ ਸਿੱਧਵਾਂ ਬੇਟ ਦੇ ਮੁਖੀ ਅਮਰਜੀਤ ਸਿੰਘ ਨੇ ਦੱਸਿਆ ਕਿ ਉੱਥੇ 33 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ, ਜਦਕਿ ਥਾਣਾ ਰਾਏਕੋਟ ਵਿੱਚ 44 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਹੋਇਆ ਹੈ।
ਮਹਿੰਗੀਆਂ ਜ਼ਮੀਨਾਂ ਦੀ ਕੀਮਤ ਘੱਟ ਦਿਖਾ ਕੇ ਸਟੈਂਪ ਡਿਊਟੀ ਚੋਰੀ ਕਰਨ ਦੇ ਮਾਮਲੇ ਸਿਰਫ਼ ਜਗਰਾਓਂ, ਸਿੱਧਵਾਂ ਬੇਟ ਅਤੇ ਰਾਏਕੋਟ ਤੱਕ ਸੀਮਤ ਨਹੀਂ ਹਨ। ਸੂਤਰਾਂ ਅਨੁਸਾਰ, ਇਹ ਗੜਬੜੀ ਪੂਰੇ ਲੁਧਿਆਣਾ ਜ਼ਿਲ੍ਹੇ ਵਿੱਚ ਹੋਈ ਹੈ ਅਤੇ ਇਸ ਵਿੱਚ ਕਰੀਬ 1100 ਵਿਅਕਤੀ ਸ਼ਾਮਲ ਹਨ। ਇਨ੍ਹਾਂ ਸਾਰਿਆਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button