Top NewsBreaking NewsD5 specialIndiaNews

‘ਮਨ ਕੀ ਬਾਤ’ ’ਚ PM ਮੋਦੀ ਬੋਲੇ – 26 ਜਨਵਰੀ ਨੂੰ ਲਾਲ ਕਿਲ੍ਹੇ ਦੇ ਤਿਰੰਗੇ ਦਾ ਅਪਮਾਨ ਦੇਖ ਦੇਸ਼ ਬਹੁਤ ਦੁਖੀ ਹੋਇਆ

ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ ‘ਮਨ ਕੀ ਬਾਤ‘ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਦਿੱਲੀ ‘ਚ 26 ਜਨਵਰੀ ਨੂੰ ਤਿਰੰਗੇ ਦੀ ਬੇਇੱਜ਼ਤੀ ਦੇਖ ਦੇਸ਼ ਬਹੁਤ ਦੁਖੀ ਹੋਇਆ। ਸਾਨੂੰ ਆਉਣ ਵਾਲੇ ਸਮੇਂ ਨੂੰ ਨਵੀਂ ਆਸ ਅਤੇ ਨਵੀਨਤਾ ਨਾਲ ਭਰਨਾ ਹੈ। ਅਸੀਂ ਪਿਛਲੇ ਸਾਲ ਬੇਮਿਸਾਲ ਸੰਜਮ ਅਤੇ ਹਿੰਮਤ ਦਿਖਾਈ। ਇਸ ਸਾਲ ਵੀ, ਸਾਨੂੰ ਸਖ਼ਤ ਮਿਹਨਤ ਕਰਕੇ ਆਪਣਾ ਇਰਾਦਾ ਸਾਬਤ ਕਰਨਾ ਪਏਗਾ।

ਸਮੁੱਦਰ ਦੀ ਸੁਨਾਮੀ ਵਾਂਗ ਦਿੱਲੀ ਨੂੰ ਸਿੱਧੇ ਹੋਏ ਲੋਕ!ਬਾਰਡਰ ’ਤੇ ਘਟ ਜਾਣੀ ਹੁਣ ਜਗ੍ਹਾ!

ਪੀਐਮ ਮੋਦੀ ਨੇ ਕਿਹਾ ਕਿ ਜਦੋਂ ਮੈਂ ‘ਮਨ ਕੀ ਬਾਤ’ ਕਰਦਾ ਹਾਂ ਤਾਂ ਅਜਿਹਾ ਲੱਗਦਾ ਹੈ, ਜਿਵੇਂ ਤੁਹਾਡੇ ‘ਚ ਤੁਹਾਡੇ ਪਰਿਵਾਰ ਦੇ ਮੈਂਬਰ ਦੇ ਰੂਪ ‘ਚ ਮੌਜੂਦ ਹਾਂ। ਸਾਡੀਆਂ ਛੋਟੀਆਂ ਛੋਟੀਆਂ ਚੀਜ਼ਾਂ ਜੋ ਇਕ-ਦੂਜੇ ਨੂੰ ਕੁਝ ਸਿਖਾਉਂਦੀਆਂ ਹਨ, ਜੀਵਨ ਦੇ ਖੱਟੇ – ਮਿੱਠੇ ਅਨੁਭਵ ਜੋ ਸਾਰੀ ਜਿੰਦਗੀ ਦੇ ਜੀਣ ਦੀ ਪ੍ਰੇਰਨਾ ਬਣ ਜਾਵੇ, ਬਸ ਇਹੀ ਤਾਂ ਹੈ ‘’ਮਨ ਕੀ ਬਾਤ‘। ਇਸ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਕੋਰੋਨਾ ਦੇ ਖਿਲਾਫ਼ ਸਾਡੀ ਲੜਾਈ ਨੂੰ ਵੀ ਕਰੀਬ – ਕਰੀਬ ਇੱਕ ਸਾਲ ਪੂਰਾ ਹੋ ਗਿਆ ਹੈ। ਜਿਵੇਂ ਕੋਰੋਨਾ ਦੇ ਖਿਲਾਫ਼ ਭਾਰਤ ਦੀ ਲੜਾਈ ਇੱਕ ਮਿਸਾਲ ਬਣੀ ਹੈ, ਉਂਜ ਹੀ ਹੁਣ ਸਾਡਾ Vaccination programme ਵੀ ਦੁਨੀਆ ‘ਚ ਇੱਕ ਮਿਸਾਲ ਬਣ ਰਿਹਾ ਹੈ। ਤੁਸੀਂ ਜਾਣਦੇ ਹੋ ਹੋਰ ਵੀ ਜ਼ਿਆਦਾ ਗਰਵ ਦੀ ਗੱਲ ਕੀ ਹੈ? ਅਸੀਂ ਸਭ ਤੋਂ ਵੱਡੇ Vaccine programme ਦੇ ਨਾਲ ਹੀ ਦੁਨੀਆ ‘ਚ ਸਭ ਤੋਂ ਤੇਜ਼ ਰਫ਼ਤਾਰ ਨਾਲ ਆਪਣੇ ਨਾਗਰਿਕਾਂ ਦਾ Vaccination ਵੀ ਕਰ ਰਹੇ ਹਾਂ।

ਦਿੱਲੀ ਪੁਲਿਸ ਨੇ ਲਿਆ ਪੱਤਰਕਾਰਾਂ ਨਾਲ ਪੰਗਾ !ਧਰਨੇ ਦੀ ਕਵਰੇਜ਼ ਕਰਦੇ ਧੱਕੇ ਨਾਲ ਚੁੱਕੇ ਪੱਤਰਕਾਰ !

ਉਨ੍ਹਾਂ ਨੇ ਕਿਹਾ ਕਿ ਸੰਕਟ ਦੇ ਸਮੇਂ ‘ਚ ਭਾਰਤ, ਦੁਨੀਆ ਦੀ ਸੇਵਾ ਇਸ ਲਈ ਕਰ ਪਾ ਰਿਹਾ ਹੈ, ਕਿਉਂਕਿ ਭਾਰਤ ਅੱਜ ਦਵਾਈਆਂ ਅਤੇ Vaccine ਨੂੰ ਲੈ ਕੇ ਸਮਰੱਥ ਹੈ, ਇਹ ਸਵੈ-ਨਿਰਭਰ ਹੈ। ਇਹੀ ਸੋਚ ਸਵੈ-ਨਿਰਭਰ ਭਾਰਤ ਅਭਿਆਨ ਦੀ ਵੀ ਹੈ। ਭਾਰਤ ਦੇ ਹਰ ਹਿੱਸੇ ‘ਚ ਹਰ ਸ਼ਹਿਰ, ਕਸਬੇ ਅਤੇ ਪਿੰਡ ‘ਚ ਆਜ਼ਾਦੀ ਦੀ ਲੜਾਈ ਪੂਰੀ ਤਾਕਤ ਦੇ ਨਾਲ ਲੜੀ ਗਈ ਸੀ। ਭਾਰਤ ਭੂਮੀ ਦੇ ਹਰ ਕੋਨੇ ‘ਚ ਅਜਿਹੇ ਮਹਾਨ ਪੁੱਤਰ ਅਤੇ ਮਹਾਨ ਨਾਇਕ ਪੈਦਾ ਹੋਏ,ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ। ਮਨ ਦੀ ਬਾਤ ‘ਚ ਸਰੋਤਿਆਂ ਨੂੰ ਕੀ ਪਸੰਦ ਆਉਂਦਾ ਹੈ ਇਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਪਰ ਮੈ ਮਨ ਦੀ ਬਾਤ ‘ਚ ਸਭ ਤੋਂ ਵਧੀਆ ਪਸੰਦ ਕਰਦਾ ਹਾਂ ਜੋ ਕਿ ਮੈ ਬਹੁਤ ਕੁੱਝ ਜਾਣਨ – ਸਿੱਖਣ ਅਤੇ ਪੜ੍ਹਨ ਨੂੰ ਮਿਲਦਾ ਹੈ। ਇੱਕ ਤਰ੍ਹਾਂ ਨਾਲ ਤੁਹਾਨੂੰ ਅਸਿੱਧੇ ਤੌਰ ਤੇ ਜੁੜਨ ਦਾ ਮੌਕਾ ਮਿਲਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button