Breaking NewsD5 specialIndiaNewsPolitics

ਭਾਜਪਾ ਦਾ ਮੈਨੂੰ ‘ਅੱਤਵਾਦੀ’ ਕਹਿਣਾ ਬੇਹੱਦ ਦੁਖਦਾਈ : ਕੇਜਰੀਵਾਲ

ਨਵੀਂ ਦਿੱਲੀ : ਬੀਜੇਪੀ ਸਾਂਸਦ ਪਰਵੇਸ਼ ਵਰਮਾ ‘ਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਅੱਤਵਾਦੀ ਕਹੇ ਜਾਣ ‘ਤੇ ਆਮ ਆਦਮੀ ਪਾਰਟੀ ਨੇ ਤਿੱਖੀ ਪ੍ਰਤੀਕਿਰਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਲੋਕ ਹੀ ਦੱਸਣਗੇ ਕੀ ਉਹ ਮੈਨੂੰ ਅੱਤਵਾਦੀ ਮੰਨਦੇ ਹਨ ਜਾਂ ਆਪਣਾ ਪੁੱਤਰ। ਦੱਸ ਦਈਏ ਕਿ ਬੀਜੇਪੀ ਨੇਤਾ ਪ੍ਰਮੇਸ਼ ਵਰਮਾ ਨੇ ਬੁੱਧਵਾਰ ਨੂੰ ਅਰਵਿੰਦ ਕੇਜਰੀਵਾਲ ਨੂੰ ਅੱਤਵਾਦੀ ਕਿਹਾ ਸੀ।

ਕੈਪਟਨ ਦੀ ਵਧੀ ਮੁਸ਼ਕਿਲ, ਆਪਣੇ ਹੀ 2 ਐੱਮਪੀ ਹੋਏ ਖਿਲਾਫ, ਦਿੱਤੀ ਵੱਡੀ ਚਿਤਾਵਨੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਮੈਂ ਭ੍ਰਿਸ਼ਟਾਚਾਰ ਦੇ ਖਿਲਾਫ਼ ਲੜਨ ਲਈ ਰੈਵੇਨਿਊ ਸੇਵਾ ਅਧਿਕਾਰੀ ਦੀ ਆਪਣੀ ਨੌਕਰੀ ਛੱਡ ਦਿੱਤੀ। ਉਨ੍ਹਾਂ ਨੇ ਕਿਹਾ ਕੀ ਕੋਈ ਅੱਤਵਾਦੀ ਅਜਿਹਾ ਕਰਦਾ ਹੈ ?ਕੇਜਰੀਵਾਲ ਨੇ ਕਿਹਾ ਭਾਜਪਾ ਮੈਨੂੰ ਅੱਤਵਾਦੀ ਦੱਸ ਰਹੀ ਹੈ। ਮੈਂ ਜੀਵਨ ਭਰ ਲੋਕਾਂ ਲਈ ਸੰਘਰਸ਼ ਕੀਤਾ, ਹਰ ਰੋਜ਼ ਮੈਂ ਜਨਤਾ ਅਤੇ ਰਾਸ਼ਟਰ ਲਈ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਹੈ। ਕੀ ਇਹ ਮੈਨੂੰ ਅੱਤਵਾਦੀ ਬਣਾਉਂਦਾ ਹੈ ?

ਆਹ ਚੀਜ਼ ਪਾ ਰਹੀ ਹੈ ਘਰਾਂ ‘ਚ ਸੋਗ, ਜੇ ਖਰੀਦਣਾ ਬੰਦ ਨਾ ਕੀਤੀ ਤਾਂ, ਲੈ ਸਕਦੀ ਹੈ ਹੋਰ ਵੀ ਜਾਨਾਂ

ਦਿੱਲੀ ਦੇ ਸੀਐਮ ਨੇ ਕਿਹਾ ਕਿ ਮੈਂ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ। ”ਮੈਂ ਸ਼ੂਗਰ ਦਾ ਮਰੀਜ਼ ਹਾਂ, ਦਿਨ ‘ਚ ਚਾਰ ਵਾ ਇੰਸੁਲਿਨ ਲੈਂਦਾ ਹਾਂ। ਜੇਕਰ ਕੋਈ ਇਨਸਾਨ ਸ਼ੂਗਰ ਦਾ ਮਰੀਜ਼ ਹੈ ਅਤੇ 3-4 ਘੰਟੇ ‘ਚ ਖਾਣਾ ਨਹੀਂ ਖਾਂਦਾ ਤਾਂ ਮਰ ਜਾਂਦਾ ਹੈ। ਅਜਿਹੀ ਹਾਲਤ ‘ਚ ਮੈਂ 2 ਵਾਰ ਭ੍ਰਿਸ਼ਟਾਚਾਰ ਵਿਰੁੱਧ ਭੁੱਖ ਹੜਤਾਲ ਕੀਤੀ। ਇਕ ਵਾਰ 15 ਦਿਨ ਦੀ ਅਤੇ ਦੂਜੀ ਵਾਰ 10 ਦਿਨ ਤੱਕ। ਮੁੱਖਮੰਤਰੀ ਨੇ ਕਿਹਾ ਕਿ ਹੁਣ ਦਿੱਲੀ ਦੇ ਲੋਕ ਫੈਸਲਾ ਕਰਨਗੇ ਕਿ ਮੈਂ ਅੱਤਵਾਦੀ ਹਾਂ ਜਾਂ ਨਹੀਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button