SportsTop News

ਭਾਰਤ ਨੇ ਚੌਥੇ ਮੈਚ ’ਚ ਮਲੇਸ਼ੀਆ ਨੂੰ 4-2 ਨਾਲ ਹਰਾਇਆ, ਹਰਮਨਪ੍ਰੀਤ ਸਿੰਘ ਨੇ ਤੋੜਿਆ ਰਿਕਾਰਡ

ਹੀਰੋ ਏਸ਼ਿਅਨ ਚੈਂਪੀਅਨਜ਼ ਟਰਾਫੀ ਪੰਜਾਬ 2026 ਦੇ ਤਹਿਤ ਜਲੰਧਰ ਦੇ ਪਿੱਚ-1 ‘ਤੇ ਖੇਡੇ ਗਏ ਰੋਮਾਂਚਕ ਮੁਕਾਬਲੇ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਮਲੇਸ਼ੀਆ ਨੂੰ 4-2 ਨਾਲ ਸ਼ਾਨਦਾਰ ਹਾਰ ਦਿੱਤੀ ਹੈ। ਕੋਚ ਕ੍ਰੇਗ ਫੁਲਟਨ ਦੀ ਅਗਵਾਈ ਹੇਠ ਖੇਡੀ ਰਹੀ ਭਾਰਤੀ ਟੀਮ ਨੇ ਸ਼ੁਰੂ ਤੋਂ ਹੀ ਮੈਦਾਨ ‘ਤੇ ਆਪਣਾ ਦਬਦਬਾ ਬਣਾ ਕੇ ਰੱਖਿਆਮੈਚ ਸ਼ੁਰੂ ਹੁੰਦਿਆਂ ਹੀ ਭਾਰਤ ਨੇ ਹਮਲਾਵਰ ਰੁਖ ਅਪਣਾਇਆ। ਮੈਚ ਦੇ ਤੀਜੇ ਹੀ ਮਿੰਟ ਵਿੱਚ ਦਾਨ ਹਰਮਨ ਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਭਾਰਤ ਨੇ 1-0 ਦੀ ਬੜ੍ਹਤ ਬਣਾ ਲਈ।

ਮਲੇਸ਼ੀਆ ਦੇ ਖਿਡਾਰੀ ਅਨੁਆਰ ਅਖੀਮੁੱਲਾ ਨੇ 25ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਜ਼ਰੀਏ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਪਹਿਲਾ ਹਾਫ ਇਸੇ ਬਰਾਬਰੀ ਨਾਲ ਖ਼ਤਮ ਹੋਇਆ।ਤੀਜੇ ਕੁਆਰਟਰ ਵਿੱਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। 33ਵੇਂ ਮਿੰਟ ਵਿੱਚ ਫਿਰ ਤੋਂ ਸਰਪੰਚ ਨੇ ਪੈਨਲਟੀ ਕਾਰਨਰ ‘ਤੇ ਗੋਲ ਹੋਇਆ ਜਿਸ ਨਾਲ ਸਕੋਰ 2-1 ਹੋ ਗਿਆ। ਇਸ ਤੋਂ ਬਾਅਦ 43ਵੇਂ ਮਿੰਟ ਵਿੱਚ ਸੁਖਜੀਤ ਸਿੰਘ ਦੇ ਸ਼ਾਨਦਾਰ ਫੀਲਡ ਗੋਲ ਰਾਹੀਂ ਭਾਰਤ ਨੇ ਆਪਣੀ ਲੀਡ ਨੂੰ 3-1 ਤੱਕ ਪਹੁੰਚਾ ਦਿੱਤਾ।

ਮੈਚ ਦੇ ਆਖਰੀ ਕੁਆਰਟਰ ਭਾਵ ਦੇ 58ਵੇਂ ਮਿੰਟ ਵਿੱਚ ਭਾਰਤ ਨੂੰ ਪੈਨਲਟੀ ਸਟ੍ਰੋਕ ਮਿਲਿਆ ਜਿਸ ਨੂੰ ਕਪਤਾਨ ਹਰਮਨ ਪ੍ਰੀਤ ਸਿੰਘ ਨੇ ਗੋਲ ਵਿੱਚ ਬਦਲ ਕੇ ਸਕੋਰ 4-1 ਕਰ ਦਿੱਤਾ ਗਿਆ। ਮੈਚ ਦੇ ਆਖਰੀ ਪਲਾਂ (60ਵੇਂ ਮਿੰਟ) ਵਿੱਚ ਮਲੇਸ਼ੀਆ ਸਿਲਵਰਸ ਸ਼ੈਲੋ ਨੇ ਇੱਕ ਹੋਰ ਫੀਲਡ ਗੋਲ ਕੀਤਾ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਭਾਰਤ ਨੇ ਇਹ ਮੁਕਾਬਲਾ 4-2 ਨਾਲ ਆਪਣੇ ਨਾਮ ਕਰ ਲਿਆ। ਭਾਰਤੀ ਟੀਮ ਦੇ ਇਸ ਲਾਜਵਾਬ ਪ੍ਰਦਰਸ਼ਨ ਨਾਲ ਖੇਡ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button