ਭਾਰਤੀ ਅਮਰੀਕੀ ਸਾਂਸਦ ਪ੍ਰਮਿਲਾ ਜੈਪਾਲ ਦੇ ਮਾਤਾ-ਪਿਤਾ ਨੂੰ ਹੋਇਆ ਸੀ ਕੋਰੋਨਾ
ਅਮਰੀਕਾ : ਭਾਰਤੀ-ਅਮਰੀਕੀ ਸਾਂਸਦ ਪ੍ਰਮਿਲਾ ਜੈਪਾਲ ਨੇ ਖ਼ੁਲਾਸਾ ਕੀਤਾ ਹੈ ਕਿ ਭਾਰਤ ਵਿਚ ਰਹਿ ਰਹੇ ਉਨ੍ਹਾਂ ਦੇ ਮਾਤਾ-ਪਿਤਾ ਹਾਲ ਹੀ ਕੋਰੋਨਾ ਪੌਜੀਟਿਵ ਹੋ ਗਏ ਸਨ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਸੀ। ਜੈਪਾਲ ਨੇ ਕਿਹਾ ਕਿ ਉਨ੍ਹਾਂ ਦੇ ਮਾਤਾ-ਪਿਤਾ ਕੋਰੋਨਾ ਦੀ ਮੌਜੂਦਾ ਲਹਿਰ ਦੀ ਸ਼ੁਰੂਆਤ ਵਿਚ ਹੀ ਪੌਜੀਟਿਵ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਹੁਣ ਉਨ੍ਹਾਂ ਦੇ ਮਾਤਾ-ਪਿਤਾ ਘਰ ਵਾਪਸ ਆ ਗਏ ਹਨ ਅਤੇ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ। ਜੈਪਾਲ ਅਜਿਹੀ ਪਹਿਲੀ ਭਾਰਤੀ-ਅਮਰੀਕੀ ਸਾਂਸਦ ਹੈ, ਜੋ ਸੀਏਟਲ ਤੋਂ ਅਮਰੀਕੀ ਪ੍ਰਤੀਨਿਧੀ ਸਭਾ ਦੀ ਨੁਮਾਇੰਦਗੀ ਕਰਦੀ ਹੈ। ਉਹ ਹਾਲ ਹੀ ‘ਚ ਆਪਣੇ ਬੀਮਾਰ ਮਾਤਾ-ਪਿਤਾ ਨੂੰ ਮਿਲਣ ਭਾਰਤ ਆਈ ਸੀ।
BREAKING NEWS ਕੈਪਟਨ ‘ਤੇ ਸਿੱਧੂ ਦੀ ਲੜਾਈ ‘ਚ ਵੱਡੇ ਆਗੂ ਦੀ ਧਮਾਕੇਦਾਰ ਐਂਟਰੀ! ਕੈਪਟਨ ਨੂੰ ਦਿੱਤਾ ਠੋਕਵਾਂ ਜਵਾਬ!
ਉਨ੍ਹਾਂ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ, ‘ਮੇਰੇ ਮਾਤਾ-ਪਿਤਾ ਭਾਰਤ ਵਿਚ ਰਹਿੰਦੇ ਹਨ। ਉਨ੍ਹਾਂ ਦੀ ਉਮਰ ਕਰੀਬ 80 ਅਤੇ 90 ਸਾਲ ਹੈ। ਦੋਵੇਂ ਹੀ ਕੋਵਿਡ-19 ਪੌਜੀਟਿਵ ਹੋ ਗਏ ਸਨ। ਦੋਵਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਮੇਰੇ ਪਿਤਾ ਨੂੰ ਆਕਸੀਜਨ ਦੀ ਜ਼ਰੂਰਤ ਪਈ ਸੀ।’ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਭਾਰਤ ਵਿਚ ਕੋਵਿਡ-19 ਦੀ ਦੂਜੀ ਲਹਿਰ ਦੀ ਸ਼ੁਰੂਆਤ ‘ਚ ਪੌਜੀਟਿਵ ਆਏ ਸਨ ਪਰ ਹੁਣ ਉਹ ਘਰ ਵਿਚ ਹਨ ਅਤੇ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ। ਭਾਰਤ ’ਤੇ ਰਾਸ਼ਟਰਪਤੀ ਜੋ ਬਾਈਡਨ ਦੇ ਬਿਆਨ ਦੀ ਪ੍ਰਸ਼ੰਸਾ ਕਰਦੇ ਹੋਏ ਜੈਪਾਲ ਨੇ ਕਿਹਾ ਕਿ ਚੀਜ਼ਾਂ ਹੁਣ ਸਹੀ ਦਿਸ਼ਾ ਵਿਚ ਜਾ ਰਹੀਆਂ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.