International

ਬੱਚੇ ਦੀ ਬਾਂਹ ਤੇ ਟੈਟੂ ਬਣਾਉਂਣ ਵਾਲੀ ਮਾਂ ਨੂੰ ਫੜ੍ਹਿਆ ਪੁਲਸ ਨੇ

ਅਮਰੀਕਾ ਵਿਚ ਸਿਰਫ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੀ ਟੈਟੂ ਬਣਵਾਉਣ ਦੀ ਇਜਾਜ਼ਤ ਹੈ।

ਨਿਊਯਾਰਕ ‘ਚ ਰਹਿਣ ਵਾਲੀ ਇਕ ਔਰਤ ਨੇ ਆਪਣੇ 10 ਸਾਲ ਦੇ ਬੇਟੇ ਦੇ ਹੱਥ ‘ਤੇ ਆਪਣੇ ਨਾਂਅ ਦਾ ਟੈਟੂ ਬਣਵਾਇਆ ਹੈ। ਜਦੋਂ ਬੱਚਾ ਸਕੂਲ ਪਹੁੰਚਿਆ ਤਾਂ ਉਸ ਦੇ ਹੱਥ ‘ਤੇ ਬਣੇ ਟੈਟੂ ਬਾਰੇ ਪਤਾ ਲੱਗਿਆ। ਇਸ ਤੋਂ ਬਾਅਦ ਪੁਲਿਸ ਨੇ ਔਰਤ ਨੂੰ ਗ੍ਰਿਫਤਾਰ ਕਰ ਲਿਆ।ਕ੍ਰਿਸਟਲ ਥਾਮਸ ਨਿਊਯਾਰਕ ਸਿਟੀ ਨੇੜੇ ਹਾਈਲੈਂਡ ਮੋਟਲ ਵਿਖੇ ਆਪਣੇ ਬੇਟੇ ਅਤੇ ਭਰਾ ਨਾਲ ਰਹਿੰਦੀ ਹੈ। ਇਕ ਦਿਨ ਉਸ ਨੂੰ ਪਤਾ ਲੱਗਿਆ ਕਿ ਆਸਟਿਨ ਸਮਿਥ ਨਾਂਅ ਦਾ ਵਿਅਕਤੀ ਘਰ ਦੇ ਨੇੜੇ ਹੀ ਟੈਟੂ ਬਣਵਾਉਂਦਾ ਹੈ। ਇਸ ‘ਤੇ ਕ੍ਰਿਸਟਲ ਆਪਣੇ ਬੇਟੇ ਨਾਲ ਉਥੇ ਪਹੁੰਚੀ ਅਤੇ ਬੇਟੇ ਦੀ ਬਾਂਹ ਉੱਤੇ ਟੈਟੂ ਬਣਵਾਇਆ।ਅਗਲੇ ਦਿਨ ਜਦੋਂ ਬੱਚਾ ਸਕੂਲ ਗਿਆ ਤਾਂ ਉਸ ਨੇ ਨਰਸ ਨੂੰ ਹੱਥਾਂ ‘ਤੇ ਵੈਸਲੀਨ ਲਗਾਉਣ ਲਈ ਕਿਹਾ। ਇਸ ‘ਤੇ ਨਰਸ ਨੇ ਬੱਚੇ ਦੀ ਮਾਂ ਦੇ ਨਾਂਅ ਦਾ ਵੱਡਾ ਟੈਟੂ ਦਿਖਾਇਆ। ਫਿਰ ਬੱਚੇ ਨੇ ਦੱਸਿਆ ਕਿ ਉਹ ਆਪਣੀ ਮਾਂ ਨਾਲ ਟੈਟੂ ਬਣਵਾਉਣ ਗਿਆ ਸੀ।ਸਕੂਲ ਪ੍ਰਸ਼ਾਸਨ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਔਰਤ ਨੂੰ ਗ੍ਰਿਫਤਾਰ ਕਰ ਲਿਆ। ਦੱਸ ਦੇਈਏ ਕਿ ਅਮਰੀਕਾ ਵਿਚ ਸਿਰਫ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੀ ਟੈਟੂ ਬਣਵਾਉਣ ਦੀ ਇਜਾਜ਼ਤ ਹੈ। ਪੁਲਿਸ ਨੇ ਟੈਟੂ ਬਣਾਉਣ ਵਾਲੇ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button