NewsBreaking NewsD5 specialIndiaInternationalPoliticsPunjab

ਬਿੱਟੂ ਦੇ ਦੁਆਲੇ ਹੋਇਆ ਕਾਂਗਰਸੀ ਮੰਤਰੀ, ਕਹਿੰਦਾ, ਗ਼ਲਤ ਚੱਲ ਰਿਹੈ Ravneet Bittu

ਬਟਾਲਾ : ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੇ ਵੱਲੋਂ ਬਟਾਲਾ ‘ਚ ਕਰੋੜਾਂ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਉਥੇ ਹੀ ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਆਪਣੇ ਵਾਅਦਿਆਂ ਮੁਤਾਬਕ ਵਿਕਾਸ ਕਾਰਜਾਂ ਨੂੰ ਲੈ ਕੇ ਵਚਨਬਧ ਹੈ ਅਤੇ ਇਸ ਦੇ ਚੱਲਦਿਆਂ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਥੇ ਰਵਨੀਤ ਬਿੱਟੂ ਅਤੇ ਮਨਪ੍ਰੀਤ ਬਾਦਲ ਮਾਮਲੇ ‘ਤੇ ਬਾਜਵਾ ਦਾ ਕਹਿਣਾ ਸੀ ਕੀ ਮਨਪ੍ਰੀਤ ਬਾਦਲ ਦੀ ਕਾਰਜਪ੍ਰਣਾਲੀ ‘ਤੇ ਕਿਤੂ-ਪ੍ਰੰਤੂ ਕਰਨਾ ਬਿੱਟੂ ਦੇ ਅਧਿਕਾਰ ਖੇਤਰ ‘ਚ ਨਹੀ ਆਉਂਦਾ।

ਬਿੱਟੂ ਦੇ ਦੁਆਲੇ ਹੋਇਆ ਕਾਂਗਰਸੀ ਮੰਤਰੀ, ਕਹਿੰਦਾ, ਗ਼ਲਤ ਚੱਲ ਰਿਹੈ Ravneet Bittu

ਬਿੱਟੂ ਨੂੰ ਆਪਣੀ ਗੱਲ ਹਾਈਕਮਾਂਡ ਦੇ ਸਾਹਮਣੇ ਰੱਖਣੀ ਚਾਹੀਦੀ ਸੀ, ਬਿੱਟੂ ਦੇ ਵੱਲੋਂ ਇਸ ਤਰ੍ਹਾਂ ਜਨਤਕ ਗੱਲ ਕਰਨੀ ਅਤੇ ਮਨਪ੍ਰੀਤ ‘ਤੇ ਕਿਤੂ-ਪ੍ਰੰਤੂ ਕਰਨਾ ਗਲਤ ਗੱਲ ਹੈ। ਉਥੇ ਹੀ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਲਗਾਏ ਜਾ ਰਹੇ ਧਰਨੇ ਪ੍ਰਦਰਸ਼ਨਾਂ ਨੂੰ ਲੈ ਕੇ ਬਾਜਵਾ ਦਾ ਕਹਿਣਾ ਸੀ ਕਿ ਸੁਖਬੀਰ ਬਾਦਲ ਜਿੰਨੇ ਮਰਜੀ ਧਰਨੇ ਲਗਾ ਲੈਣ ਲੋਕ ਸਰਕਾਰ ਦੇ ਵਿਕਾਸ ਕਾਰਜਾਂ ਅਤੇ ਕਾਰਜ ਪ੍ਰਣਾਲੀ ਤੋਂ ਖੁਸ਼ ਹੈ ਅਤੇ ਇਹ ਗੱਲ ਲੋਕ ਆਉਣ ਵਾਲੀਆਂ ਚੋਣਾਂ ‘ਚ ਵਿੱਚ ਆਪਣੇ ਆਪ ਹੀ ਦੱਸ ਦੇਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button