PunjabTop News

ਲੁਧਿਆਣਾ ‘ਚ ਗੈਂਗਸਟਰ ਸੁੱਖਾ ਬਡੇਵਾਲੀਆ ਦਾ ਕਤਲ, ਝਗੜੇ ਤੋਂ ਬਾਅਦ ਚੱਲੀਆਂ ਗੋਲੀਆਂ

ਲੁਧਿਆਣਾ : ਲੁਧਿਆਣਾ ‘ਚ ਗੈਂਗਸਟਰ ਸੁੱਖਾ ਬਡੇਵਾਲੀਆ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਗੋਲੀਬਾਰੀ ਦੌਰਾਨ ਉਸ ਦਾ ਸਾਥੀ ਵੀ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਘਟਨਾ ਹੈਬੋਵਾਲ ਇਲਾਕੇ ਦੇ ਜੋਗਿੰਦਰ ਨਗਰ ਦੀ ਹੈ। ਸੁੱਖਾ ਬਡੇਵਾਲੀਆ ਆਪਣੇ ਦੋਸਤ ਰੋਹਿਤ ਦੇ ਘਰ ਦੀ ਛੱਤ ‘ਤੇ ਬੈਠਾ ਸੀ। ਬੱਬੂ ਵੀ ਉਨ੍ਹਾਂ ਨਾਲ ਮੌਜੂਦ ਸਨ। ਤਿੰਨਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਰੋਹਿਤ ਤੇ ਬੱਬੂ ਨੇ ਬੱਡੇਵਾਲੀਆ ‘ਤੇ ਗੋਲੀਆਂ ਚਲਾਈਆਂ।

ਕੈਬਨਿਟ ਮੰਤਰੀ ਕਟਾਰੂਚੱਕ ’ਤੇ ਪੁਲਿਸ ਦਾ ਐਕਸ਼ਨ! ਵੀਡੀਓ ਮਾਮਲੇ ’ਚ ਆਇਆ ਨਵਾਂ ਮੋੜ, DGP ਨੇ ਖੁਦ ਸੰਭਾਲਿਆ ਮੋਰਚਾ!

ਛਾਤੀ ‘ਚ ਗੋਲੀ ਲੱਗਣ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਝਗੜੇ ਦੌਰਾਨ ਰੋਹਿਤ ਦੇ ਸਿਰ ‘ਚ ਵੀ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਿਆ। ਉਸ ਨੂੰ ਡੀਐਮਸੀ ਹਸਪਤਾਲ ਲਿਜਾਇਆ ਗਿਆ ਹੈ। ਘਟਨਾ ਦੇ ਬਾਅਦ ਤੋਂ ਬੱਬੂ ਫਰਾਰ ਹੈ। ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕਰ ਰਹੀ ਹੈ। ਇਸ ਤੋਂ ਪਹਿਲਾਂ 2016 ‘ਚ ਬਡੇਵਾਲੀਆ ‘ਤੇ ਗੋਲੀਬਾਰੀ ਅਤੇ 2022 ‘ਚ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਗੈਂਗਸਟਰ ਸੁੱਖਾ ਬਡੇਵਾਲੀਆ ‘ਤੇ ਕਤਲ, ਡਕੈਤੀ, ਸਮੇਤ ਹੋਰ ਸਖ਼ਤ ਅਪਰਾਧਾਂ ਦੇ 23 ਕੇਸ ਦਰਜ ਹਨ। ਉਹ ਲੁਧਿਆਣਾ ਪੁਲਿਸ ਤੋਂ ਭਗੌੜਾ ਵੀ ਰਿਹਾ ਹੈ। ਉਹ ਕੁਝ ਸਮਾਂ ਪਹਿਲਾਂ ਹੀ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button