ਫਰੈਂਚ ਓਪਨ ਵਿੱਚ ਪੀ.ਵੀ.ਸਿੰਧੂ ਨੇ ਝਾਂਗ ਤੋਂ ਲਿਆ ਬਦਲਾ
ਪੈਰਿਸ : ਭਾਰਤੀ ਸਟਾਰ ਪੀ.ਵੀ. ਸਿੰਧੂ ਨੇ ਅਮਰੀਕਾ ਦੀ ਬੇਰਈਵੇਨ ਝਾਂਗ ਨੂੰ ਫ਼੍ਰੈਂਚ ਓਪਨ ਬੈਡਮਿੰਟਨ ਟੂਰਨਾਮੈਂਟ ‘ਚ ਮੰਗਲਵਾਰ ਨੂੰ ਹਰਾ ਕੇ ਉਸ ਤੋਂ ਪਿਛਲੇ ਹਫਤੇ ਡੈਨਮਾਰਕ ਓਪਨ ਦੇ ਪਹਿਲੇ ਰਾਊਂਡ ਚ ਮਿਲੀ ਹਾਰ ਦਾ ਬਦਲਾ ਲਿਆ। ਵਿਸ਼ਵ ਦੀ ਤੀਜੇ ਨੰਬਰ ਦੀ ਖਿਡਾਰਨ ਤੇ ਇੱਥੇ ਤੀਜਾ ਦਰਜਾ ਪ੍ਰਾਪਤ ਸਿੰਧੂ ਨੇ 11ਵੀਂ ਰੈਕਿੰਗ ਦੀ ਝਾਂਗ ਨੂੰ 21 -17, 21 – 8 ਨਾਲ ਹਰਾ ਦਿੱਤਾ। ਸਿੰਧੂ ਨੇ ਇਹ ਮੁਕਾਬਲਾ 34 ਮਿੰਟ ‘ਚ ਜਿੱਤ ਕੇ ਝਾਂਗ ਦੇ ਖਿਲਾਫ਼ ਆਪਣਾ ਕਰੀਅਰ ਰਿਕਾਰਡ 3 – 2 ਕਰ ਲਿਆ।
Read Also ਏਸ਼ੀਆਈ ਖੇਡਾਂ ‘ਚ ਭਾਰਤ ਦੀ ਰੋਇੰਗ ਟੀਮ ਨੂੰ ਗੋਲਡ, ਭਾਰਤ ਦੇ ਕੋਲ ਹੁਣ 21 ਪਦਕ
ਸਿੰਧੂ ਨੇ ਝਾਂਗ ਨੂੰ ਹਰਾਉਣ ਲਈ ਸਿਰਫ਼ 34 ਮਿੰਟ ਲਾਏ। ਮੈਚ ਦੇ ਦੌਰਾਨ ਸਿੰਧੂ ਨੇ ਤਿੰਨ ਗੇਮ ਪੁਆਇੰਟ ਹਾਸਿਲ ਕੀਤੇ। ਦੋਨਾਂ ਵਿੱਚ 67 ਰੈਲੀਆਂ ਹੋਈਆਂ। ਜਿਨ੍ਹਾਂ ਵਿੱਚੋਂ ਸਿੰਧੂ ਨੇ 42 ਅਤੇ ਝਾਂਗ ਨੇ 25 ਰੈਲੀਆਂ ਤੇ ਅੰਕ ਬਣਾਏ। ਸਿੰਧੂ ਨੇ ਸ਼ੁਰੂ ਤੋਂ ਹੀ ਵਧੀਆ ਪ੍ਰਦਰਸ਼ਨ ਕੀਤਾ। ਖੇਡ ਦੀ ਸ਼ੁਰੂਆਤ ਵਿੱਚ ਦੋਵੇਂ ਖਿਡਾਰੀ 3 – 3 ਦੀ ਬਰਾਬਰੀ ਤੇ ਸਨ, ਪਰ ਸਿੰਧੂ ਨੇ ਜਲਦੀ ਹੀ ਸਕੋਰ 11 – 6 ਨਾਲ ਆਪਣੇ ਪੱਖ ਵਿੱਚ ਕਰ ਲਿਆ। ਇਸ ਤੋਂ ਬਾਅਦ ਝਾਂਗ ਨੇ ਦੋ ਅੰਕ ਹਾਸਿਲ ਕੀਤੇ, ਪਰ ਸਿੰਧੂ ਨੇ ਅਮਰੀਕੀ ਖਿਡਾਰੀ ਨੂੰ ਅੰਕ ਲੈਣ ਦਾ ਕੋਈ ਮੌਕਾ ਨਹੀਂ ਦਿੱਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.