Breaking NewsD5 specialIndiaNewsTop News

ਮੋਦੀ ਕੈਬਨਿਟ ‘ਚ ਹੋਵੇਗਾ ਵੱਡਾ ਫੇਰਬਦਲ, ਅਮਿਤ ਸ਼ਾਹ ਅਤੇ JP ਨੱਡਾ ਨੂੰ ਮਿਲੇ PM ਮੋਦੀ

ਨਵੀਂ ਦਿੱਲੀ : ਕੇਂਦਰੀ ਕੈਬਨਿਟ ‘ਚ ਵਿਸਥਾਰ ਅਤੇ ਫੇਰਬਦਲ ਦੀਆਂ ਅਟਕਲਾਂ ਦੇ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ.ਪੀ.ਨੱਡਾ ਦੇ ਨਾਲ ਸਲਾਹ ਮਸ਼ਵਰਾ ਕੀਤਾ। ਸਾਲ 2019 ‘ਚ ਲਗਾਤਾਰ ਦੂਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਮੋਦੀ ਨੇ ਆਪਣੀ ਕੈਬਨਿਟ ‘ਚ ਕੋਈ ਵਿਸਥਾਰ ਨਹੀਂ ਕੀਤਾ। ਉੱਤਰ ਪ੍ਰਦੇਸ਼ ‘ਚ ਵੀ ਕੈਬਨਿਟ ਵਿਸਥਾਰ ਦੀਆਂ ਅਟਕਲਾਂ ਹਨ। ਇਨ੍ਹਾਂ ਅਟਕਲਾਂ ਨੂੰ ਇਸ ਲਈ ਜ਼ੋਰ ਮਿਲਿਆ ਕਿਉਂਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ 2 ਦਿਨਾਂ ਤੋਂ ਰਾਜਧਾਨੀ ਦਿੱਲੀ ‘ਚ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਲੈ ਕੇ ਸ਼ਾਹ ਅਤੇ ਨੱਡਾ ਨਾਲ ਮੁਲਾਕਾਤ ਕਰ ਲੰਮੀ ਚਰਚਾ ਕੀਤੀ।

🔴LIVE| ਅਕਾਲੀ ਦਲ ਬਣਿਆ ‘ਹਾਥੀ ਦਾ ਸਾਥੀ’ਵੇਖੋ ਲਾਈਵ

ਦੱਸ ਦਈਏ ਕਿ ਕਈ ਮੰਤਰੀਆਂ ਦੇ ਦੇਹਾਂਤ ਅਤੇ ਹੋਰ ਕਾਰਨਾਂ ਨਾਲ ਸਰਕਾਰ ‘ਚ ਦਰਜਨ ਭਰ ਮੰਤਰੀਆਂ ਦੇ ਕੋਲ ਇੱਕ ਤੋਂ ਜ਼ਿਆਦਾ ਮੰਤਰਾਲਿਆ ਦਾ ਜ਼ਿੰਮਾ ਹੈ। ਵਿਸਥਾਰ ਦੇ ਜ਼ਰੀਏ ਅਜਿਹੇ ਮੰਤਰੀਆਂ ਦਾ ਬੋਝ ਘੱਟ ਕੀਤਾ ਜਾਵੇਗਾ। ਸੂਤਰਾਂ ਅਨੁਸਾਰ  ਜਿਨ੍ਹਾਂ ਲੋਕਾਂ ਨੂੰ ਮੰਤਰੀ ਪਰਿਸ਼ਦ ਦੇ ਭਾਵੀ ਫੇਰਬਦਲ ਅਤੇ ਵਿਸਥਾਰ ‘ਚ ਸ਼ਾਮਿਲ ਕੀਤਾ ਜਾ ਸਕਦਾ ਹੈ, ਉਨ੍ਹਾਂ ‘ਚ ਆਸਾਮ ਦੇ ਸਾਬਕਾ ਮੁੱਖਮੰਤਰੀ ਸਰਵਾਨੰਦ ਸੋਨੋਵਾਲ, ਬਿਹਾਰ ਦੇ ਸਾਬਕਾ ਉਪ ਮੁੱਖਮੰਤਰੀ ਸੁਸ਼ੀਲ ਮੋਦੀ, ਸੰਸਦ ਮੈਂਬਰ ਜੋਤਿਰਾਦਿਤਿਆ ਸਿੰਧਿਆ, ਬੈਜੇਯੰਤ ਪਾਂਡੇ ਦੇ ਨਾਮ ਚਰਚਾ ‘ਚ ਹਨ।

ਬੇਅਦਬੀ ਤੇ ਗੋਲੀਕਾਂਡ ਮਾਮਲੇ ਨਾਲ ਜੁੜੀ ਵੱਡੀ ਖ਼ਬਰ !ਸੈਣੀ, ਉਮਰਾਨੰਗਲ ਤੇ ਚਰਨਜੀਤ ਦੀ ਉੱਡੀ ਨੀਂਦ !

ਸੂਤਰਾਂ ਨੇ ਦੱਸਿਆ ਕਿ ਮੋਦੀ ਅਲੱਗ – ਅਲੱਗ ਸਮੂਹਾਂ ‘ਚ ਕੇਂਦਰੀ ਮੰਤਰੀ ਪਰਿਸ਼ਦ ਦੇ ਆਪਣੇ ਸਾਥੀਆਂ ਨਾਲ ਮੁਲਾਕਾਤ ਕਰ ਰਹੇ ਹਨ। ਇਨ੍ਹਾਂ ਮੁਲਾਕਾਤਾਂ ਦੌਰਾਨ ਨੱਡਾ ਵੀ ਮੌਜੂਦ ਸਨ। ਸੂਤਰਾਂ ਦੀ ਮੰਨੀਏ ਤਾਂ ਹੁਣ ਤੱਕ ਖੇਤੀਬਾੜੀ, ਪੇਂਡੂ ਵਿਕਾਸ ਮੰਤਰਾਲੇ, ਕੋਲਾ ਅਤੇ ਖਨਨ, ਪੈਟਰੋਲੀਅਮ, ਸਟੀਲ, ਸ਼ਹਿਰੀ ਵਿਕਾਸ ਮੰਤਰਾਲਾ, ਨਾਗਰਿਕ ਉਡਾਣ ਮੰਤਰਾਲਾ, ਰੇਲਵੇ, ਸੰਸਕ੍ਰਿਤੀ, ਸੈਰ, ਪਸ਼ੂਪਾਲਣ ਅਤੇ ਡਾਇਰੀ ਮੰਤਰਾਲਾ, ਪਰਿਆਵਰਣ, ਸੜਕ ਅਤੇ ਟ੍ਰਾਂਸਪੋਰਟ, ਸਕਿਲ ਡਿਵੈਲਪਮੈਂਟ ਅਤੇ ਉਤਰ – ਪੂਰਬੀ ਵਿਕਾਸ ਮੰਤਰਾਲਿਆ ਦੀ ਸਮੀਖਿਆ ਕੀਤੀ ਜਾ ਚੁੱਕੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button