
ਪੰਜਾਬ ਯੂਨੀਵਰਸਿਟੀ (PU) ਨੇ ਵਿਦਿਆਰਥੀਆਂ ਦੇ ਹਿੱਤ ਵਿੱਚ ਇੱਕ ਅਹਿਮ ਫੈਸਲਾ ਲਿਆ ਹੈ। ਯੂਨੀਵਰਸਿਟੀ ਨੇ ਸਾਰੇ ਯੂਜੀ (UG), ਪੀਜੀ (PG), ਪ੍ਰੋਫੈਸ਼ਨਲ, ਐਜੂਕੇਸ਼ਨ, ਸਰਟੀਫਿਕੇਟ, ਡਿਪਲੋਮਾ ਅਤੇ ਐਡਵਾਂਸ ਡਿਪਲੋਮਾ ਕੋਰਸਾਂ ਲਈ ਪ੍ਰੀਖਿਆ ਫਾਰਮ ਜਮ੍ਹਾਂ ਕਰਵਾਉਣ ਦੀਆਂ ਅੰਤਿਮ ਮਿਤੀਆਂ ਵਿੱਚ ਸੋਧ ਕੀਤੀ ਹੈ।ਵਿਦਿਆਰਥੀ ਹੁਣ ਬਿਨਾਂ ਕਿਸੇ ਲੇਟ ਫੀਸ ਦੇ 24 ਫਰਵਰੀ ਤੱਕ ਆਪਣੇ ਪ੍ਰੀਖਿਆ ਫਾਰਮ ਜਮ੍ਹਾਂ ਕਰਵਾ ਸਕਦੇ ਹਨ। ਪਹਿਲਾਂ ਇਹ ਅੰਤਿਮ ਮਿਤੀ 16 ਫਰਵਰੀ ਨਿਰਧਾਰਤ ਕੀਤੀ ਗਈ ਸੀ। ਇਸ ਤੋਂ ਇਲਾਵਾ, 2,710 ਰੁਪਏ ਲੇਟ ਫੀਸ ਦੇ ਨਾਲ ਵਿਦਿਆਰਥੀ 3 ਮਾਰਚ ਤੱਕ ਫਾਰਮ ਭਰ ਸਕਦੇ ਹਨ। ਪਹਿਲਾਂ ਲੇਟ ਫੀਸ ਦੇ ਨਾਲ ਅੰਤਿਮ ਮਿਤੀ 23 ਫਰਵਰੀ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




