ਪੰਜਾਬ ਪੁਲਿਸ ਨੇ ਬੀ.ਐਸ.ਐਫ ਸਾਬਕਾ ਸਿਪਾਹੀ ਵਲੋਂ ਚਲਾਏ ਜਾਂਦੇ ਅੰਤਰ-ਰਾਸ਼ਟਰੀ ਨਸ਼ਾ ਤਸਕਰੀ ਰੈਕਟ ਵਿੱਚ ਸ਼ਾਮਲ ਦੋ ਹੋਰ ਸਾਥੀਆਂ ਨੂੰ ਕੀਤਾ ਗ੍ਰਿਫਤਾਰ
ਚੰਡੀਗੜ, 5 ਅਕਤੂਬਰ :
ਸਰਹੱਦ ਪਾਰ ਤੋਂ ਚਲਾਏ ਜਾ ਰਹੇ ਅੰਤਰ-ਰਾਸ਼ਟਰੀ ਨਸ਼ਾਂ ਤੇ ਹਥਿਆਰ ਤਸਕਰੀ ਨੈੱਟਵਰਕ ‘ਤੇ ਇੱਕ ਹੋਰ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਐਤਵਾਰ ਨੂੰ ਇਸ ਗਿਰੋਹ ਦੇ ਦੋ ਹੋਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ । ਇਹ ਕਾਰਵਾਈ ਹਾਲ ਹੀ ਵਿੱਚ ਬੀਐਸਐਫ ਦੇ ਸਾਬਕਾ ਸਿਪਾਹੀ ਸੁਮਿਤ ਕੁਮਾਰ ਉਰਫ ਨੋਨੀ ਵਲੋਂ ਚਲਾਏ ਜਾ ਰਹੇ ਅੰਤਰ-ਰਾਸ਼ਟਰੀ ਨਸ਼ਾ ਤੇ ਹਥਿਆਰ ਤਸਕਰੀ ਦੇ ਕਾਰੋਬਾਰ ਦਾ ਪਰਦਾਫਾਸ਼ ਹੋਣ ਉਪਰੰਤ ਉਸੇ ਮਾਮਲੇ ਦੀ ਕੜੀ ਵਜੋਂ ਕੀਤੀ ਗਈ । ਇਨਾਂ ਦੋਸ਼ੀਆਂ ਕੋਲੋਂ ਇਟਲੀ ਦਾ ਬਣਿਆ 7.65 ਬੋਰ ਦਾ ਇੱਕ ਪਿਸਤੌਲ, 6 ਜਿੰਦਾ ਕਾਰਤੂਸ, ਹੈਰੋਇਨ, ਡਰੱਗ ਮਨੀ, 2 ਮੋਬਾਇਲ ਫੋਨ, 2 ਵਾਈ-ਫਾਈ ਡੌਂਗਲ ਅਤੇ ਇਕ ਕੇਟੀਐਮ ਰੇਸਿੰਗ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।
Live | ਸ਼ੰਭੂ ਬੈਰੀਅਰ ‘ਤੇ ਪਹੁੰਚੇ ਸਿੰਘਾਂ ਦਾ ਵੱਡਾ ਐਲਾਨ! ਕਿਸਾਨਾਂ ਅੱਗੇ ਝੁਕੇ ਅਕਾਲੀ !
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਜੀ.ਪੀ ਸ੍ਰੀ ਦਿਨਕਰ ਗੁਪਤਾ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੂੰ 4 ਅਕਤੂਬਰ ਨੂੰ ਜਲੰਧਰ ਵਿਖੇ ਕਰਤਾਰਪੁਰ ਨੇੜਿਓਂ ਗ੍ਰਿਫਤਾਰ ਕੀਤਾ ਗਿਆ। ਉਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਸਿਮਰਨਜੀਤ ਸਿੰਘ ਉਰਫ ਸਿਮਰਨ (26 ਸਾਲ) ਵਾਸੀ ਪਿੰਡ ਧੀਰਪੁਰ, ਜ਼ਿਲਾ ਜਲੰਧਰ ਅਤੇ ਬਲਰਾਮ ਸਿੰਘ (26) ਵਾਸੀ ਪਿੰਡ ਸੁਰਖਪੁਰ, ਜ਼ਿਲਾ ਕਪੂਰਥਲਾ ਵਜੋਂ ਕੀਤੀ ਗਈ ਹੈ। ਇਹ ਦੋਵੇਂ ਇੱਕ ਨਿੱਜੀ ਯੂਨੀਵਰਸਿਟੀ ਦੇ ਪਾਰਕਿੰਗ ਏਰੀਆ ਤੋਂ ਚੋਰੀ ਕੀਤੇ ਮੋਟਰਸਾਇਕਲ ਰਾਹੀਂ ਹੈਰੋਇਨ ਦੀ ਡਿਲੀਵਰੀ ਕਰਨ ਜਾ ਰਹੇ ਸਨ। ਇਨਾਂ ਦੋਸ਼ੀਆਂ ਵਿਰੁੱਧ ਥਾਣਾ ਕਰਤਾਰਪੁਰ ਵਿੱਚ ਆਈਪੀਸੀ ਦੀ ਆਰਮਜ਼ ਐਕਟ ਅਤੇ ਐਨ.ਡੀ.ਪੀ.ਐਸ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸਿਮਰਨਜੀਤ ਸਿੰਘ ਜ਼ਿਲਾ ਕਪੂਰਥਲਾ ਦੇ ਪਿੰਡ ਹਮੀਰਾ ਦੇ ਇੱਕ ਰੇਤਾ-ਬਜਰੀ ਵਪਾਰੀ ਦੇ ਕਤਲ ਦੇ ਮਾਮਲੇ ਵਿੱਚ ਕਰੀਬ 10 ਮਹੀਨੇ ਪਹਿਲਾਂ ਤੋਂ ਭਗੌੜਾ ਸੀ।
Captain Amrinder Singh ਦੇ ਮੰਤਰੀ ਨੇ ਬਾਦਲਾਂ ਦੀ ਬਣਾਈ ਰੇਲ!ਕਿਸਾਨਾਂ ਦੇ ਹੱਕ ‘ਚ ਮਾਰਿਆ ਲਲਕਾਰਾ!
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਏ.ਆਈ.ਜੀ ਸੀਆਈ ਜਲੰਧਰ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਪਿੰਡ ਹਮੀਰਾ ਦੇ ਰੇਤ ਬਜਰੀ ਦੇ ਕਾਰੋਬਾਰੀ ਦੇ ਕਤਲ ਕੇਸ ਵਿੱਚ ਪਿੰਡ ਧੀਰਪੁਰ ਦੇ ਅਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਤਫਤੀਸ਼ ਦੌਰਾਨ ਇਹ ਪਾਇਆ ਗਿਆ ਕਿ ਦੋਸ਼ੀ ਤੇ ਉਸਦੇ ਭਰਾ ਅੰਤਰਰਾਸ਼ਟਰੀ ਸਰਹੱਦ ‘ਤੇ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਲਈ ਪਾਕਿਸਤਾਨ ਦੇ ਸ਼ਾਹ ਮੂਸਾ ਨਾਲ ਸੰਪਰਕ ਵਿਚ ਸਨ। ਜਾਂਚ ਦੌਰਾਨ ਇਹ ਤੱਥ ਸਾਹਮਣੇ ਆਏ ਹਨ ਕਿ ਅਮਨਪ੍ਰੀਤ ਬੀਐਸਐਫ ਦੇ ਸਾਬਕਾ ਸਿਪਾਹੀ ਸੁਮਿਤ ਰਾਹੀਂ ਸ਼ਾਹ ਮੂਸਾ ਦੇ ਸੰਪਰਕ ਵਿੱਚ ਆਇਆ ਸੀ ਜੋ ਕਿ ਇੱਕ ਕਤਲ ਦੇ ਕੇਸ ਵਿੱਚ ਗੁਰਦਾਸਪੁਰ ਜੇਲ ਵਿੱਚ ਬੰਦ ਸੀ। ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਦੀ ਸਾਜਿਸ਼ ਗੁਰਦਾਸਪੁਰ ਜੇਲ ਵਿੱਚ ਹੀ ਘੜੀ ਗਈ ਸੀ। ਕਤਲ ਕੇਸ ਵਿਚ ਜ਼ਮਾਨਤ ਮਿਲਣ ਤੋਂ ਬਾਅਦ ਸੁਮਿਤ ਨੂੰ ਜੰਮੂ ਦੇ ਸਾਂਬਾ ਸੈਕਟਰ ਵਿਚ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ‘ਤੇ ਇਕ ਗਾਰਡ ਟਾਵਰ ‘ਤੇ ਤਾਇਨਾਤ ਕੀਤਾ ਗਿਆ ਸੀ, ਜਿਥੋਂ ਉਹ ਸਰਹੱਦ ਪਾਰ ਦੇ ਤਸਕਰਾਂ ਨਾਲ ਲਗਾਤਾਰ ਸੰਪਰਕ ਵਿਚ ਰਹਿੰਦਾ ਸੀ ਜੋ ਕਿ ਅੱਗੇ ਪਾਕਿਸਤਾਨ ਦੇ ਸ਼ਾਹ ਮੂਸਾ ਦੇ ਸੰਪਰਕ ਵਿੱਚ ਸਨ।
ਲਓ ਕਿਸਾਨਾਂ ਨੇ ਮੋਦੀ ਨੂੰ ਛੱਡ ਅੱਜ ਘੇਰਿਆ ਰਾਹੁਲ ਗਾਂਧੀ!ਦੇਖੋ ਕਿਵੇਂ ਬਣਾਈ ਰੇਲ!
ਡੀਜੀਪੀ ਨੇ ਦੱਸਿਆ ਕਿ ਸੁਮਿਤ ਨੇ ਸਰਹੱਦੀ ਤਾਰਬੰਦੀ ਵਾਲੀ ਥਾਂ ‘ਤੇ (ਜਿੱਥੇ ਉਹ ਤਾਇਨਾਤ ਸੀ) 40 ਪੈਕੇਟ ਹੈਰੋਇਨ ਅਤੇ ਇਕ ਜ਼ਿਗਾਨਾ 9 ਐਮ.ਐਮ. ਪਿਸਤੌਲ ਦੀ ਡਿਲਵਰੀ ਲਈ ਲਾਂਘੇ ਦਾ ਬੰਦੋਬਸਤ ਕੀਤਾ ਹੋਇਆ ਸੀ। ਉਸਨੇ ਕੁਝ ਅਣਪਛਾਤੇ ਵਿਅਕਤੀਆਂ ਨੂੰ ਹੈਰੋਇਨ ਦੀ ਡਿਲੀਵਰੀ ਕਰਨ ਤੋਂ ਬਾਅਦ ਪਿਸਤੌਲ ਆਪਣੇ ਕੋਲ ਆਪਣੀ ਸੁਰੱਖਿਆ ਲਈ ਰੱਖਿਆ ਹੋਇਆ ਸੀ। ਸੁਮਿਤ ਨੂੰ ਨਸ਼ਿਆਂ ਅਤੇ ਹਥਿਆਰਾਂ ਦੀ ਸਫਲਤਾਪੂਰਵਕ ਪ੍ਰਾਪਤੀ ਲਈ 15 ਲੱਖ ਅਤੇ 24 ਲੱਖ ਰੁਪਏ ਦੀਆਂ ਦੋ ਕਿਸ਼ਤਾਂ ਵਿਚ ਕੁੱਲ 39 ਲੱਖ ਰੁਪਏ ਪ੍ਰਾਪਤ ਹੋਏ ਸਨ।
ਇਸ ਤੋਂ ਇਲਾਵਾ, ਉਨਾਂ ਦੱਸਿਆ ਕਿਹਾ ਕਿ ਸਿਮਰਨਜੀਤ ਸਿੰਘ ਉਰਫ ਸਿਮਰਨ ਜੋ ਕਿ ਅਮਨਪ੍ਰੀਤ ਸਿੰਘ ਦਾ ਸਕਾ ਭਰਾ ਹੈ ਨੇ ਕਬੂਲਿਆ ਹੈ ਕਿ ਉਸਨੇ ਆਪਣੇ ਭਰਾਵਾਂ ਨਾਲ ਮਿਲ ਕੇ ਪਿੰਡ ਹਮੀਰਾ ਦੇ ਰੇਤਾ-ਬਜਰੀ ਦੇ ਕਾਰੋਬਾਰੀ ਜਗਜੀਤ ਸਿੰਘ ਨੂੰ ਗੋਲੀ ਮਾਰੀ ਸੀ। ਸ੍ਰੀ ਖੱਖ ਨੇ ਦੱਸਿਆ ਕਿ ਉਕਤ ਦੋਸ਼ੀ ਖ਼ਿਲਾਫ਼ ਪਹਿਲਾਂ ਹੀ ਤਿੰਨ ਅਪਰਾਧਿਕ ਕੇਸ ਦਰਜ ਹਨ ਜਦਕਿ ਉਸ ਦਾ ਸਾਥੀ ਬਲਰਾਮ ਸਿੰਘ ‘ਤੇ ਥਾਣਾ ਕੋਤਵਾਲੀ ਕਪੂਰਥਲਾ ਵਿਖੇ ਅਸਲਾ ਕਾਨੂੰਨ ਤਹਿਤ ਕੇਸ ਚੱਲ ਰਿਹਾ ਹੈ। ਉਹ ਕੋਰੋਨਾ ਮਹਾਂਮਾਰੀ ਕਾਰਨ 11-06-2020 ਨੂੰ ਕਪੂਰਥਲਾ ਜੇਲ ਤੋਂ ਜ਼ਮਾਨਤ ‘ਤੇ ਰਿਹਾ ਹੋਇਆ ਸੀ।
-Nav Gill
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.