Breaking NewsD5 specialNewsSportsTop News

ਸਰਦਾਰ ਨੇ ਗੱਡੀ ‘ਚੋਂ ਬਾਹਰ ਕੱਢਲਿਆ The Great Khali

ਪਟਿਆਲਾ : WWE ਦੇ ਮਸ਼ਹੂਰ ਪਹਿਲਵਾਨ ਦਲੀਪ ਰਾਣਾ ਉਰਫ ਦਿ ਗ੍ਰੇਟ ਖਲੀ ਦੀ ਟੋਲ ਮੁਲਾਜ਼ਮਾਂ ਨਾਲ ਬਹਿਸਬਾਜ਼ੀ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਦਿ ਗ੍ਰੇਟ ਖਲੀ ਆਪਣੀ ਗੱਡੀ ‘ਚ ਬੈਠੇ ਹਨ ਅਤੇ ਉਨ੍ਹਾਂ ਦੀ ਗੱਡੀ ਇਕ ਟੋਲ ਪਲਾਜ਼ਾ ‘ਤੇ ਰੁਕੀ ਹੋਈ ਸੀ, ਜਦੋਂ ਕਿ ਬਾਹਰ ਖੜ੍ਹੇ ਟੋਲ ਪਲਾਜ਼ਾ ਮੁਲਾਜ਼ਮ ਉਨ੍ਹਾਂ ਨਾਲ ਬਹਿਸ ਕਰ ਰਹੇ ਸਨ। ਵੀਡੀਓ ’ਚ ਸਾਫ਼ ਸੁਣਿਆ ਜਾ ਰਿਹਾ ਹੈ ਕਿ ਟੋਲ ਪਲਾਜ਼ਾ ਦੇ ਮੁਲਾਜ਼ਮ ਖਲੀ ‘ਤੇ ਥੱਪੜ ਮਾਰਨ ਦਾ ਦੋਸ਼ ਲਾ ਰਹੇ ਹਨ। ਟੋਲ ਮੁਲਾਜ਼ਮਾਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਖਲੀ ਤੋਂ ਉਨ੍ਹਾਂ ਦਾ ਪਛਾਣ ਪੱਤਰ ਮੰਗਿਆ ਸੀ, ਜਿਸ ‘ਤੇ ਉਨ੍ਹਾਂ ਨੇ ਟੋਲ ਮੁਲਾਜ਼ਮ ਨੂੰ ਥੱਪੜ ਮਾਰ ਦਿੱਤਾ। ਵੀਡੀਓ ‘ਚ ਖਲੀ ਨੂੰ ਇਹ ਕਹਿੰਦੇ ਹੋਏ ਵੀ ਸੁਣਿਆ ਜਾ ਰਿਹਾ ਹੈ ਕਿ ਉਨ੍ਹਾਂ ਕੋਲ ਕੋਈ ਪਛਾਣ ਪੱਤਰ ਨਹੀਂ ਹੈ।

ਮੂਸੇਵਾਲੇ ਦੇ ਕਤਲ ਦਾ ਅਸਲ ਖ਼ੁਲਾਸਾ! CM ਮਾਨ ‘ਤੇ ਲੱਗੇ ਇਲਜ਼ਾਮ, ਗੋਲਡੀ ਬਰਾੜ ਦੀ ਕਾਲ ਰਿਕਾਰਡਿੰਗ ਨੇ ਚੁੱਕੇ ਪਰਦੇ !

ਇਸ ਦੌਰਾਨ ਦਿ ਗ੍ਰੇਟ ਖਲੀ ਆਪਣੀ ਗੱਡੀ ਤੋਂ ਉਤਰਦੇ ਹਨ ਅਤੇ ਗੱਲ ਕਰਨ ਲਈ ਟੋਲ ਪਲਾਜ਼ਾ ਮੁਲਾਜ਼ਮਾਂ ਵੱਲ ਆਉਂਦੇ ਹਨ, ਜਦਕਿ ਦਿ ਗ੍ਰੇਟ ਖਲੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਟੋਲ ਪਲਾਜ਼ਾ ਵਾਲੇ ਬਲੈਕਮੇਲ ਕਰਦੇ ਹਨ। ਇਸ ਦੌਰਾਨ ਇਕ ਪੁਲਿਸ ਮੁਲਾਜ਼ਮ ਵੀ ਉਨ੍ਹਾਂ ਕੋਲ ਆਉਂਦਾ ਹੈ ਪਰ ਖਲੀ ਗੱਡੀ ਦੇ ਅੱਗੇ ਪਿਆ ਬੈਰੀਅਰ ਪਿੱਛੇ ਕਰਦੇ ਹਨ ਅਤੇ ਵਾਪਸ ਗੱਡੀ ’ਚ ਬੈਠ ਕੇ ਚਲੇ ਜਾਂਦੇ ਹਨ। ਵੀਡੀਓ ਦੇਖਣ ’ਤੇ ਪਤਾ ਲੱਗਦਾ ਹੈ ਕਿ ਇਹ ਟੋਲ ਪਲਾਜ਼ਾ ਦੇ ਮੁਲਾਜ਼ਮ ਨੇ ਬਣਾਈ ਸੀ। ਇਸ ਵੀਡੀਓ ਮੁਤਾਬਕ ਟੋਲ ਪਲਾਜ਼ਾ ਦੇ ਮੁਲਾਜ਼ਮ ਦਿ ਗ੍ਰੇਟ ਖਲੀ ਲਈ ਬਹੁਤ ਗ਼ਲਤ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਇਹ ਵੀਡੀਓ ਕਿਸ ਟੋਲ ਪਲਾਜ਼ਾ ਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button