Breaking NewsIndiaTop News

ਪੰਜਾਬ ਤੋਂ ਬਾਅਦ ਹੁਣ ਹਰਿਆਣਾ ਕੈਬਨਿਟ ‘ਚ ਮੰਤਰੀਆਂ ਦੇ ਵਿਭਾਗਾਂ ਵਿਚ ਵੱਡਾ ਫੇਰਬਦਲ

ਕਰਨਾਲ –  ਇਸ ਵੇਲੇ ਦੀ ਵੱਡੀ ਖ਼ਬਰ ਹਰਿਆਣਾ ਕੈਬਨਿਟ ਨਾਲ ਜੁੜੀ ਜੋਈ ਸਾਹਮਣੇ ਆ ਰਹੀ ਹੈ ਕਿ  ਹਰਿਆਣਾ ਵਿਚ 12 ਵਿਭਾਗਾਂ ਦੇ ਰਲੇਵੇਂ ਤੋਂ ਬਾਅਦ ਮੰਤਰੀਆਂ ਦੇ ਵਿਭਾਗਾਂ ਵਿਚ ਵੱਡਾ ਫੇਰਬਦਲ ਹੋਇਆ ਹੈ। ਇਸ ਬਦਲਾਅ ਨਾਲ ਹਰਿਆਣਾ ਦੇ ਗ੍ਰਹਿ ਮੰਤਰੀ ਅਨੀਲ ਵਿਜ ਨੂੰ ਵੱਡਾ ਝਟਕਾ ਲੱਗੀਆ ਹੈ। ਉਹਨਾਂ ਤੋਂ ਦੋ ਪੋਰਟਫੋਲੀਓ ਵਾਪਸ ਲੈ ਲਏ ਗਏ ਹਨ। ਵਿਗਿਆਨ ਐਂਡ ਤਕਨਾਲੋਜੀ ਅਤੇ ਤਕਨੀਕੀ ਸਿੱਖਿਆ ਇਹ ਦੋ ਵਿਭਾਗ ਉਹਨਾਂ ਕੋਲੋਂ ਲੈ ਲਏ ਗਏ ਹਨ।  ਇਸ ਬਦਲਾਅ ਨਾਲ ਗ੍ਰਹਿ ਮੰਤਰੀ ਨੂੰ ਵੱਡਾ ਝਟਕਾ ਲੱਗਾ ਹੈ। ਉਹਨਾਂ ਤੋਂ ਦੋ ਪੋਰਟਫੋਲੀਓ ਵਾਪਸ ਲੈ ਲਏ ਗਏ ਹਨ। ਵਿਗਿਆਨ ਐਂਡ ਤਕਨਾਲੋਜੀ ਅਤੇ ਤਕਨੀਕੀ ਸਿੱਖਿਆ ਇਹ ਦੋ ਵਿਭਾਗ ਉਹਨਾਂ ਕੋਲੋਂ ਲੈ ਲਏ ਗਏ ਹਨ।

ਉਚੇਰੀ ਸਿੱਖਿਆ ਕੈਬਨਿਟ ਮੰਤਰੀ ਮੂਲਚੰਦ ਸ਼ਰਮਾ ਨੂੰ ਦਿੱਤੀ ਗਈ ਹੈ। ਸਕੂਲ ਸਿੱਖਿਆ ਵਿਭਾਗ ਕੰਵਰਪਾਲ ਗੁਰਜਰ ਕੋਲ ਰਹੇਗਾ। ਇਸ ਦੇ ਨਾਲ ਹੀ ਸੀਐਮ ਮਨੋਹਰ ਲਾਲ ਨੇ ਕੰਵਰਪਾਲ ਗੁਰਜਰ ਨੂੰ ਵਾਤਾਵਰਣ ਜੰਗਲੀ ਜੀਵ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਹੈ। ਸਹਿਕਾਰਤਾ ਮੰਤਰੀ ਬਨਵਾਰੀ ਲਾਲ ਨੂੰ ਜਨ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਵੀ ਮਿਲੀ ਹੈ। ਬਨਵਾਰੀ ਲਾਲ ਕੋਲ ਪਹਿਲਾਂ ਹੀ ਸਹਿਕਾਰਤਾ ਵਿਭਾਗ ਸੀ, ਹੁਣ ਉਨ੍ਹਾਂ ਨੂੰ ਜਨ ਸਿਹਤ ਵਿਭਾਗ ਵੀ ਦਿੱਤਾ ਗਿਆ ਹੈ।

ਵਿਭਾਗਾਂ ਦੇ ਰਲੇਵੇਂ ਤੋਂ ਬਾਅਦ ਹਰਿਆਣਾ ਦਾ ਸਿੱਖਿਆ ਵਿਭਾਗ ਵੰਡਿਆ ਗਿਆ ਹੈ। ਕੰਵਰਪਾਲ ਗੁਰਜਰ ਨੂੰ ਸਕੂਲੀ ਸਿੱਖਿਆ ਅਤੇ ਮੂਲਚੰਦ ਸ਼ਰਮਾ ਨੂੰ ਉਚੇਰੀ ਸਿੱਖਿਆ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮੂਲਚੰਦ ਸ਼ਰਮਾ ਕੋਲ ਹੁਣ ਟਰਾਂਸਪੋਰਟ, ਮਾਈਨਿੰਗ ਅਤੇ ਭੂ-ਵਿਗਿਆਨ, ਚੋਣ ਅਤੇ ਉੱਚ ਸਿੱਖਿਆ ਦੇ ਵਿਭਾਗ ਹਨ। ਜਦਕਿ ਕੰਵਰਪਾਲ ਗੁਰਜਰ ਕੋਲ ਇਸ ਸਮੇਂ ਸਕੂਲ ਸਿੱਖਿਆ, ਸੰਸਦੀ ਮਾਮਲੇ, ਪ੍ਰਾਹੁਣਚਾਰੀ, ਵਾਤਾਵਰਣ, ਜੰਗਲ ਅਤੇ ਜੰਗਲੀ ਜੀਵਣ ਅਤੇ ਵਿਰਾਸਤ ਅਤੇ ਸੈਰ ਸਪਾਟਾ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button