Breaking NewsD5 specialNewsPunjab

ਪੰਜਾਬ ‘ਚ ਚੱਕਾ ਜਾਮ ਦਾ ਐਲਾਨ ਨਾ ਦੁੱਧ ਮਿਲੇਗਾ, ਨਾ ਸਬਜ਼ੀਆਂ ਆਹ‌ ਤਰੀਕ ਨੂੰ ਪੇਂਡੂ ਕਰਨਗੇ ਬਾਈਕਾਟ

ਚੰਡੀਗੜ੍ਹ : 8 ਜਨਵਰੀ ਨੂੰ ਦੇਸ਼ ਭਰ ਵਿੱਚ ਵੱਡੇ ਪੱਧਰ ‘ਤੇ ਹੜਤਾਲ ਹੋਵੇਗੀ। ਦੇਸ਼ ਦੀਆਂ 250 ਕਿਸਾਨ ਜਥੇਬੰਦੀਆਂ ਨੇ ਪੇਂਡੂ ਖੇਤਰ ‘ਚ ਮੁਕੰਮਲ ਬੰਦ ਦਾ ਸੱਦਾ ਦਿੱਤਾ ਹੈ। ਇਸ ‘ਚ ਪੰਜਾਬ ਦੀਆਂ 10 ਕਿਸਾਨ ਜਥੇਬੰਦੀਆਂ ਨੇ ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਆਗੂਆਂ ਨੇ ਕਿਹਾ ਕਿ 8 ਜਨਵਰੀ ਨੂੰ ਪਿੰਡਾਂ ‘ਚੋਂ ਅਨਾਜ, ਦੁੱਧ, ਸਬਜ਼ੀਆਂ, ਚਾਰਾ ਜਾਂ ਹੋਰ ਕੁਝ ਵੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪਿੰਡਾਂ ਵਿਚ ਕੁਝ ਵੀ ਆਉਣ ਨਹੀਂ ਦਿੱਤਾ ਜਾਵੇਗਾ।

ਪੰਜਾਬ ‘ਚ ਚੱਕਾ ਜਾਮ ਦਾ ਐਲਾਨ ਨਾ ਦੁੱਧ ਮਿਲੇਗਾ, ਨਾ ਸਬਜ਼ੀਆਂ ਆਹ‌ ਤਰੀਕ ਨੂੰ ਪੇਂਡੂ ਕਰਨਗੇ ਬਾਈਕਾਟ

ਹੱਕੀ ਮੰਗਾਂ ਨੂੰ ਲੈ ਕੇ ਕਿਸਾਨ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਹੈ। ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਹੈ। ਜੇਕਰ ਮੰਗਾਂ ‘ਤੇ ਗੌਰ ਹੁੰਦੀ ਤਾਂ ਕਿਸਾਨ ਧਰਨੇ ਨਾ ਵਿੱਢਦੇ ਲਿਹਾਜ਼ਾ ਹੁਣ ਸ਼ਾਮਲਾਟ ਜ਼ਮੀਨਾਂ ਦਾ ਮਸਲਾ ਵੀ ਕਿਸਾਨਾਂ ਦੀ ਮੰਗ ‘ਚ ਸ਼ਾਮਲ ਹੈ ਕਿ ਜ਼ਮੀਨਾਂ ਕਿਸੇ ਵੀ ਹਾਲ ‘ਚ ਕਾਰਪੋਰੇਟ ਘਰਾਣਿਆਂ ਨੂੰ ਨਹੀਂ ਦਿੱਤੀਆਂ ਜਾਣਗੀਆਂ। ਹੁਣ ਨਜ਼ਰ 8 ਜਨਵਰੀ ‘ਤੇ ਰਹੇਗੀ ਕਿ ਸਰਕਾਰ ਕਿਸਾਨਾਂ ਦੇ ਹੱਕ ‘ਚ ਕੋਈ ਫ਼ੈਸਲਾ ਕਰਦੀ ਹੈ ਜਾਂ ਹਮੇਸ਼ਾਂ ਦੀ ਤਰ੍ਹਾਂ ਭਰੋਸਾ ਮਿਲਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button