Breaking NewsD5 specialNewsSportsTop News

ਭਾਰਤ ਨੇ ਬਿਲੀ ਜੀਨ ਕਿੰਗ ਕੱਪ ‘ਚ ਨਿਊਜ਼ੀਲੈਂਡ ਨੂੰ ਹਰਾਇਆ

ਨਵੀਂ ਦਿੱਲੀ : ਭਾਰਤ ਨੇ ਨਿਊਜ਼ੀਲੈਂਡ ਨੂੰ 2-1 ਨਾਲ ਹਰਾ ਕੇ ਇੱਥੇ ਬਿਲੀ ਜੀਨ ਕਿੰਗ ਕੱਪ ਏਸ਼ੀਆ/ਓਸੇਨੀਆ ਗਰੁੱਪ ਇੱਕ ਮੈਚ ਵਿੱਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਰਿਤੁਜਾ ਭੋਸਲੇ ਨੇ ਸ਼ੁੱਕਰਵਾਰ ਨੂੰ ਐੱਮ. ਟੀ. ਏ. ਕਲੇ ਕੋਰਟ ‘ਤੇ ਖੇਡੇ ਗਏ ਸ਼ੁਰੂਆਤੀ ਮੁਕਾਬਲੇ ਵਿਚ ਬੀਟ੍ਰਾਈਸ ਗੁਮੂਲਿਆ ਨੂੰ 6-4, 6-1 ਨਾਲ ਹਰਾਇਆ, ਜਦਕਿ ਅੰਕਿਤਾ ਰੈਨਾ ਨੇ ਐਲਡਿਲਾ ਸੁਤਜਿਆਦੀ ਨੂੰ 6-1, 6-2 ਨਾਲ ਹਰਾ ਕੇ ਟੀਮ ਨੂੰ 2-0 ਦੀ ਅਜੇਤੂ ਬੜ੍ਹਤ ਦਿਵਾ ਦਿੱਤੀ।

ਅਡਾਨੀਆ ਦਾ ਜੁੱਲੀ ਬਿਸਤਰਾ ਗੋਲ! ਮੋਦੀ ਨੂੰ ਕਿਸਾਨਾਂ ਦਾ ਝਟਕਾ | D5 Channel Punjabi

ਡਬਲਜ਼ ਮੁਕਾਬਲੇ ਵਿਚ ਹਾਲਾਂਕਿ ਸੌਮਿਆ ਬਾਰਿਸੇੱਟੀ ਅਤੇ ਰਿਆ ਭਾਟੀਆ ਦੀ ਜੋੜੀ ਨੂੰ ਜੇਸੀ ਰੋਮਪੀਜ ਅਤੇ ਐਲਡਿਲਾ ਸੁਤਜਿਆਦੀ ਦੀ ਜੋੜੀ ਤੋਂ 4-6, 7-6, 2-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜਾਪਾਨ ਅਤੇ ਚੀਨ ਤੋਂ ਹਾਰ ਦੇ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਬਾਅਦ ਭਾਰਤੀ ਮਹਿਲਾ ਟੀਮ ਨੇ ਇੰਡੋਨੇਸ਼ੀਆ ‘ਤੇ 2-1 ਦੀ ਜਿੱਤ ਨਾਲ ਸਫਲਤਾ ਦਾ ਸਵਾਦ ਚੱਖਿਆ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button