Breaking NewsD5 specialNewsSports

FIFA World Cup Al Rihla : ਵਿਸ਼ਵ ਕੱਪ ਦੀ ਗੇਂਦ ਦਾ ਹੋਇਆ ਉਦਘਾਟਨ

ਨਵੀਂ ਦਿੱਲੀ : ਐਡੀਡਾਸ ਨੇ ਇਸ ਸਾਲ ਦੇ ਅੰਤ ‘ਚ ਕਤਰ ਵਿਚ ਆਯੋਜਿਤ ਹੋਣ ਵਾਲੇ FIFA World Cup ਲਈ ਅਧਿਕਾਰਤ ਮੈਚ ਬਾਲ ਦਾ ਉਦਘਾਟਨ ਕਰ ਦਿੱਤਾ ਹੈ। FIFA ਨੇ ਬੁੱਧਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ ਬਾਲ ਦਾ ਨਾਮ ‘ਅਲ ਰਿਹਲਾ’ ਰੱਖਿਆ ਗਿਆ ਹੈ, ਜਿਸ ਦਾ ਅਰਬੀ ਭਾਸ਼ਾ ਵਿਚ ਅਰਥ ‘ਯਾਤਰਾ ਜਾਂ ਸਫ਼ਰ’ ਹੁੰਦਾ ਹੈ। ਇਸ ਦਾ ਡਿਜ਼ਾਈਨ ਕਤਰ ਦੇ ਰਾਸ਼ਟਰੀ ਝੰਡੇ, ਇੱਥੋਂ ਦੇ ਸੱਭਿਆਚਾਰ, ਆਰਕੀਟੈਕਚਰ ਅਤੇ ਅਨੋਖੀਆਂ ਕਿਸ਼ਤੀਆਂ ਤੋਂ ਪ੍ਰੇਰਿਤ ਹੈ। ਇਹ ਐਡੀਡਾਸ ਦੀ ਬਣਾਈ ਗਈ 14ਵੀਂ ਅਜਿਹੀ ਬਾਲ ਹੈ, ਜਿਸ ਦਾ ਇਸਤੇਮਾਲ FIFA World Cup ਲਈ ਹੋਣ ਜਾ ਰਿਹਾ ਹੈ। ਇਹ ਹੁਣ ਤੱਕ ਦੀ ਸਭ ਤੋਂ ਤੇਜ਼ ਰਫ਼ਤਾਰ ਨਾਲ ਭੱਜਣ ਵਾਲੀ ਬਾਲ ਹੈ।

Bhagwant Mann ਦਾ BJP ਨਾਲ ਪੰਗਾ! Vidhan Sabha ’ਚ ਪਿਆ ਘੜਮੱਸ | D5 Channel Punjabi

‘ਅਲ ਰਿਹਲਾ’ ਦਾ ਉਦਘਾਟਨ ਇਕੇਰ ਕਾਸਿਲਾਸ, ਕਾਕਾ, ਫਰਾਹ ਜੈਫ੍ਰੀ ਅਤੇ ਨੌਫ ਅਲ ਅੰਜੀ ਵਰਗੇ ਦਿੱਗਜਾਂ ਦੀ ਮੌਜੂਦਗੀ ਵਿਚ ਕੀਤਾ ਗਿਆ। ਇਸ ਦੌਰਾਨ ਕਤਰ, ਸੰਯੂਕਤ ਅਰਬ ਅਮੀਰਾਤ, ਸਾਊਦੀ ਅਰਬ, ਮਿਸਰ ਦੇ ਨਾਲ-ਨਾਲ ਦੋਹਾ ਸਥਿਤ ਐਸਪਾਇਰ ਅਕੈਡਮੀ ਦੀ ਨਵੀਂ ਪੀੜ੍ਹੀ ਦੇ ਕਈ ਨੌਜਵਾਨ ਖਿਡਾਰੀ ਵੀ ਮੌਜੂਦ ਰਹੇ। ਇਹ ਦੁਬਈ, ਮੈਕਸੀਕੋ ਸਿਟੀ, ਟੋਕੀਓ ਅਤੇ ਨਿਊਯਾਰਕ ਸਮੇਤ ਦੁਨੀਆ ਦੇ 10 ਵੱਡੇ ਸ਼ਹਿਰਾਂ ਵਿਚ ‘ਅਲ ਰਿਹਾਲਾ’ ਦੇ ਸਫ਼ਰ ਦਾ ਪ੍ਰਤੀਕ ਹੈ, ਜਿੱਥੇ ਐਡੀਡਾਸ ਆਪਣੀ ਪਹੁੰਚ ਵਿਚ ਸੁਧਾਰ ਲਿਆਉਣ ਅਤੇ ਸਥਾਨਕ ਭਾਈਚਾਰਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button