ਪੰਜਾਬੀ ਯੂਨੀਵਰਸਿਟੀ ਦੇ VC ਖਿਲਾਫ਼ ਆਵਾਜ਼ ਚੁੱਕਣ ਵਾਲੀ ਪੰਜਾਬਣ ਨੂੰ ਆਸਟ੍ਰੇਲੀਆ ‘ਚ ਮਿਲਿਆ ਐਵਾਰਡ
ਆਸਟ੍ਰੇਲੀਆ : ਪੰਜਾਬੀ ਜਿੱਥੇ ਵੀ ਜਾਂਦੇ ਹਨ ਉੱਥੇ ਹੀ ਆਪਣੀ ਕਾਮਯਾਬੀ ਦੇ ਝੰਡੇ ਗੱਡ ਦਿੰਦੇ ਹਨ। ਕੁਝ ਅਜਿਹਾ ਹੀ ਕਰ ਦਿਖਾਇਆ ਹੈ ਪੰਜਾਬ ਦੀ ਹੋਣਹਾਰ ਧੀ ਸਾਰੂ ਰਾਣਾ ਨੇ। ਸਾਰੂ ਰਾਣਾ ਨੂੰ ਸਮਾਜ ਸੇਵਾ ਦੇ ਖੇਤਰ ‘ਚ ਪਾਏ ਵੱਡਮੁਲੇ ਯੌਗਦਾਨ ਦੇ ਲਈ “ਪਰਾਇਡ ਆਫ਼ ਆਸਟ੍ਰੇਲੀਆ” ਐਵਾਰਡ ਦੇ ਨਾਲ ਨਵਾਜ਼ਿਆ ਗਿਆ ਹੈ।
PUNJABI UNIVERSITY ਦੇ VC ਖਿਲਾਫ਼ ਆਵਾਜ਼ ਚੁੱਕਣ ਵਾਲੀ ਪੰਜਾਬਣ ਨੂੰ AUSTRALIA ‘ਚ ਮਿਲਿਆ ਵੱਡਾ AWARD
ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ‘ਚ ਰਹਿਣ ਵਾਲੀ ਤੇ ਮਨੁੱਖੀ ਅਧਿਕਾਰਾਂ ਦੀ ਕਾਰਕੁੰਨ ਵਜੋਂ ਜਾਣੀ ਜਾਂਦੀ ਪੰਜਾਬਣ ਸਾਰੂ ਰਾਣਾ ਨੂੰ ਇਹ ਸਨਮਾਨ ਨਿਊਜ਼ ਕਾਰਪੋਰੇਸ਼ਨ ਆਸਟ੍ਰੇਲੀਆ ਵਲੋਂ ਦਿੱਤਾ ਗਿਆ। ਸਾਰੂ ਨੂੰ ਇਸ ਸਨਮਾਨ ਲਈ ਸਮਸ਼ੀਰ ਨਾਮਕ ਸਮਾਜ ਸੇਵੀ ਸੰਸਥਾ ਦੇ ਰਾਹੀਂ ਮਨੁੱਖੀ ਅਧਿਕਾਰਾਂ,ਘਰੇਲੂ ਹਿੰਸਾ, ਬੱਚਿਆਂ ਨੂੰ ਜਾਗਰੂਕ ਕਰਨ,ਸਰੀਰਕ ਸੋਸ਼ਣ ਵਰਗੇ ਅਨੇਕਾਂ ਸੰਵੇਦਨਸ਼ੀਲ ਮੁੱਦਿਆਂ ‘ਤੇ ਪਾਏ ਵੱਡਮੁਲੇ ਯੌਗਦਾਨ ਕਰਕੇ ਨਾਮਜ਼ਦ ਕੀਤਾ ਗਿਆ ਸੀ।
RAKHI SAWANT ਨੇ ਖੁਸ਼ ਕੀਤੇ DRIVER
ਇਸ ਮੌਕੇ ‘ਤੇ ਸਾਰੂ ਰਾਣਾ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਸਾਰੂ ਰਾਣਾ ਇੱਕ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਈ ਸੀ ਅਤੇ ਤਕਰੀਬਨ 10 ਸਾਲ ਪਹਿਲਾਂ ਉਸਨੇ ਸ਼ਮਸ਼ੀਰ ਨਾਮਕ ਸੰਸਥਾ ਦੀ ਸੁਰੂਆਤ ਕੀਤੀ ਸੀ। ਸਾਰੂ ਰਾਣਾ ਦੱਖਣੀ ਆਸਟ੍ਰੇਲੀਆ ਵਿੱਚੌਂ ਇਹ ਸਨਮਾਨ ਪ੍ਰਾਪਤ ਕਰਨ ਵਾਲੀ ਪਹਿਲੀ ਪੰਜਾਬਣ ਬਣ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.