NationalTop News

ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨਾਲ ਰਾਜਸਥਾਨ ਚ ਹਲਾਤ ਬੱਦਤਰ, ਬਚਾਅ ਕਾਰਜ ਜਾਰੀ

ਬਿਪਰਜੋਏ ਚੱਕਰਵਾਤ ਨੇ ਗੁਜਰਾਤ ਦੇ ਨਾਲ ਲੱਗਦੇ ਰਾਜਸਥਾਨ ਦੇ ਬਾੜਮੇਰ ਅਤੇ ਜਾਲੋਰ ਜ਼ਿਲ੍ਹਿਆਂ ਵਿੱਚ ਤਬਾਹੀ ਮਚਾਈ ਹੈ। ਦੋਵਾਂ ਜ਼ਿਲ੍ਹਿਆਂ ਵਿੱਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਰਸਾਤ ਕਾਰਨ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ। ਜਲੌਰ ਇਲਾਕੇ ਦੇ ਸਾਂਚੌਰ ਇਲਾਕੇ ‘ਚ ਸੁਰਵਾ ਬੰਨ੍ਹ ‘ਚ ਪਾੜ ਪੈ ਗਿਆ ਹੈ। ਬਿਪਰਜੋਏ ਤੂਫਾਨ ਕਾਰਨ ਹੋਈ ਭਾਰੀ ਬਾਰਿਸ਼ ਕਾਰਨ ਇਸ ਮਾਰੂਥਲ ਖੇਤਰ ਵਿੱਚ ਹਰ ਪਾਸੇ ਪਾਣੀ ਹੀ ਪਾਣੀ ਹੋ ਗਿਆ ਹੈ। ਲਗਾਤਾਰ ਵੱਧ ਰਹੇ ਪਾਣੀ ਦੇ ਪੱਧਰ ਕਾਰਨ ਕਈ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਬਚਾਅ ਕਾਰਜ ਲਗਾਤਾਰ ਜਾਰੀ ਹੈ ਪਰ ਬਾਰਿਸ਼ ਨਾ ਰੁਕਣ ਕਾਰਨ ਸਥਿਤੀ ਬੇਕਾਬੂ ਹੁੰਦੀ ਜਾ ਰਹੀ ਹੈ। ਜੋਧਪੁਰ ਅਤੇ ਉਦੈਪੁਰ ਵਿੱਚ ਮੀਂਹ ਪੈ ਰਿਹਾ ਹੈ। ਰਾਜਧਾਨੀ ਜੈਪੁਰ ‘ਚ ਸਵੇਰੇ 10.30 ਵਜੇ ਬਾਰਿਸ਼ ਸ਼ੁਰੂ ਹੋ ਗਈ। ਦੌਰਾਨ ਬਾੜਮੇਰ ਦੇ ਚੌਹਾਟਾਨ ਵਿੱਚ 266 ਐਮਐਮ ਅਤੇ ਧੂਰੀਮੰਨਾ ਵਿੱਚ 256 ਐਮਐਮ ਪਾਣੀ ਡਿੱਗਿਆ ਹੈ। ਇਨ੍ਹਾਂ ਦੋਵਾਂ ਖੇਤਰਾਂ ਵਿੱਚ ਦਸ ਇੰਚ ਹੋਰ ਮੀਂਹ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੇਡਵਾ ‘ਚ 188, ਧਨੌ ‘ਚ 183, ਬਲੋਤਰਾ ‘ਚ 172, ਸਿਵਾਨਾ ‘ਚ 142, ਗੁਧਾਮਲਾਨੀ ‘ਚ 136, ਸਮਦਰੀ ‘ਚ 126 ਅਤੇ ਪਚਪਦਰਾ ‘ਚ 106 ਮਿਲੀਮੀਟਰ ਬਾਰਿਸ਼ ਹੋਈ ਹੈ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button