ਬਿਹਾਰ ਦੇ ਕਟੀਹਾਰ ਜ਼ਿਲ੍ਹੇ ’ਚ ਇਕ ਵਿਅਕਤੀ ਨੇ ਪਰਿਵਾਰ ਦੀ ਮਰਜ਼ੀ ਦੇ ਖਿਲਾਫ ਦੂਜੀ ਜਾਤ ਦੇ ਨੌਜਵਾਨ ਨਾਲ ਵਿਆਹ ਕਰਨ ’ਤੇ ਆਪਣੀ ਜਿਊਂਦੀ ਧੀ ਦਾ ਕਥਿਤ ਤੌਰ ’ਤੇ ਸਰਾਧ ਅਤੇ ਪਿੰਡਦਾਨ ਕਰ ਦਿੱਤਾ। ਇਹ ਘਟਨਾ ਜ਼ਿਲ੍ਹੇ ਦੇ ਕਦਵਾ ਥਾਣਾ ਖੇਤਰ ਦੇ ਨਿਜਹਰਾ ਪਿੰਡ ਦੀ ਦੱਸੀ ਜਾ ਰਹੀ ਹੈ। ਦੋਸ਼ ਹੈ ਕਿ ਸ਼ਿਆਮ ਠਾਕੁਰ ਨਾਮਕ ਵਿਅਕਤੀ ਨੇ ਸ਼ੁੱਕਰਵਾਰ ਨੂੰ ਆਪਣੀ ਧੀ ਦੇ ਦੂਜੀ ਜਾਤ ਦੇ ਨੌਜਵਾਨ ਨਾਲ ਵਿਆਹ ਕਰਨ ਤੋਂ ਬਾਅਦ ਆਪਣੇ ਪੁੱਤਰ ਨਾਲ ਮਿਲ ਕੇ ਉਸ ਦਾ ਸਰਾਧ ਤੇ ਪਿੰਡਦਾਨ ਕਰ ਦਿੱਤਾ।
ਦੱਸਿਆ ਜਾਂਦਾ ਹੈ ਕਿ ਮੁਟਿਆਰ ਤੇ ਨੌਜਵਾਨ ਨੇ ਅਦਾਲਤ ’ਚ ਵਿਆਹ ਕੀਤਾ ਅਤੇ ਇਸ ਨਾਲ ਸਬੰਧਤ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ। ਵੀਡੀਓ ’ਚ ਮੁਟਿਆਰ ਨੇ ਕਥਿਤ ਤੌਰ ’ਤੇ ਪ੍ਰਵਾਨ ਕੀਤਾ ਕਿ ਉਹ 11 ਸਾਲਾਂ ਤੋਂ ਆਪਣੇ ਸਾਥੀ ਨਾਲ ਪ੍ਰੇਮ ਸਬੰਧ ’ਚ ਸੀ। ਪੱਤਰਕਾਰਾਂ ਨਾਲ ਗੱਲਬਾਤ ’ਚ ਠਾਕੁਰ ਨੇ ਧੀ ਦੇ ਫੈਸਲੇ ’ਤੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਕਿਹਾ ਕਿ ਇਸ ਨਾਲ ਪਰਿਵਾਰ ਦੀ ਮਾਣ-ਮਰਿਆਦਾ ਨੂੰ ਠੇਸ ਪਹੁੰਚੀ ਹੈ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.