ਪਾਂਡਿਆ – ਰਾਹੁਲ ਸਮੇਤ ਕਰਨ ਜੌਹਰ ਦੀਆਂ ਵਧੀਆਂ ਮੁਸ਼ਕਿਲਾਂ, ਕੇਸ ਦਰਜ

Girl in a jacket
Like
Like Love Haha Wow Sad Angry

ਕਾਫੀ ਵਿੱਦ ਕਰਨ’ ਸ਼ੋਅ ਦੇ ਹੋਸਟ ਕਰਨ ਜੌਹਰ ਦੀਆਂ ਮੁਸ਼ਕਿਲਾਂ ਦਿਨੋਂ ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਜੀ ਹਾਂ ਇੰਨੀ ਦਿਨੀਂ ਮਾਮਲਾ ਕੁਝ ਅਜਿਹਾ ਹੈ ਕਿ ਸ਼ੋਅ ਹੋਸਟ ਕਰਨ ਜ਼ੌਹਰ ‘ਤੇ ਕੇਸ ਦਰਜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਕਰਨ ਜੌਹਰ ਆਪਣੇ ਸ਼ੋਅ ਦਰਮਿਆਨ ਫਿਲਮੀ ਸਿਤਾਰਿਆਂ ਅਤੇ ਕਈ ਹੋਰ ਉੱਘੀਆਂ ਸ਼ਖਸ਼ੀਅਤਾਂ ਨੂੰ ਬੁਲਾ ਕੇ ਦਰਸ਼ਕਾਂ ਦੇ ਰੂਬਰੂ ਕਰਦਾ ਹੈ। ਇਸਦੇ ਚਲਦਿਆਂ ਕਰਨ ਜ਼ੌਹਰ ਨੇ ਪਿਛਲੇ ਸਾਲ ਭਾਰਤੀ ਟੀਮ ਦੇ ਪ੍ਰਮੁੱਖ ਖਿਡਾਰੀ ਹਾਰਦਿਕ ਪਾਂਡਿਆ ਅਤੇ ਕੇ.ਐਲ ਰਾਹੁਲ ਨੂੰ ਬੁਲਾਇਆ ਸੀ।

Read Also ‘ਕੌਫੀ ਵਿਦ ਕਰਨ’ ‘ਚ ਜੰਮਕੇ ਧੂਮ ਮਚਾਉਣਗੇ ਇਹ ਦੋ ਸਿੰਗਰਸ

ਜਿਨ੍ਹਾਂ ਨੇ ਸ਼ੋਅ ਦਰਮਿਆਨ ਮਹਿਲਾਵਾਂ ‘ਤੇ ਕੁਝ ਅਸ਼ਲੀਲ ਟਿੱਪਣੀਆਂ ਕੀਤੀਆਂ ਜਿਸ ਦੇ ਚਲਦਿਆਂ ਉਨ੍ਹਾਂ ਨੂੰ ਭਾਰਤੀ ਟੀਮ ‘ਚੋਂ ਮੁਅੱਤਲ ਕਰ ਦਿੱਤਾ ਗਿਆ। ਇਸੇ ਮਸਲੇ ਕਾਰਨ ਕਰਨ ਜ਼ੌਹਰ ‘ਤੇ ਵੀ ਰਾਜਸਥਾਨ ‘ਚ ਕੇਸ ਦਰਜ਼ ਕਰਵਾਇਆ ਗਿਆ ਹੈ। ਇੰਨਾਂ ਹੀ ਨਹੀਂ ਜਦੋਂ ਦੋਵੇਂ ਖਿਡਾਰੀ ਆਸ਼ਟਰੇਲੀਆ ਦੌਰੇ ‘ਤੇ ਸਨ ਤਾਂ ਉਨ੍ਹਾਂ ਨੂੰ ਵਾਪਿਸ ਬੁਲਾ ਲਿਆ ਗਿਆ। ਜਾਣਕਾਰੀ ਮੁਤਾਬਕ ਬੀ.ਸੀ.ਸੀ.ਆਈ. ਦੇ ਸੀ.ਓ.ਏ ਨੇ ਕਾਰਵਾਈ ਕਰਦਿਆਂ ਕਿਹਾ ਸੀ ਕਿ ਜਦੋਂ ਤੱਕ ਉਨ੍ਹਾਂ ‘ਤੇ ਚਲਦੀ ਕਾਰਵਾਈ ਪੂਰੀ ਨਹੀਂ ਹੋ ਜਾਂਦੀ ਤਦ ਤੱਕ ਉਨ੍ਹਾਂ ਨੂੰ ਖੇਡ ਦੇ ਸਾਰੇ ਫਾਰਮੈੱਟਾਂ ਤੋਂ ਦੂਰ ਰੱਖਿਆ ਜਾਵੇਗਾ ਹਾਲਾਂਕਿ ਹੁਣ ਦੋਵਾਂ ਖਿਡਾਰੀਆਂ ਤੋਂ ਇਹ ਮੁਅੱਤਲੀ ਹਟਾ ਦਿੱਤੀ ਗਈ ਹੈ।

Like
Like Love Haha Wow Sad Angry
Girl in a jacket

LEAVE A REPLY