PunjabPunjabTop News

ਪਟਿਆਲਾ ਲਾਅ ਯੂਨੀਵਰਸਿਟੀ ‘ਚ ਵਿਦਿਆਰਥਨਾਂ ਦਾ ਪ੍ਰਦਰਨਸ਼ਨ, VC ਨੂੰ ਹਟਾਉਣ ਦੀ ਮੰਗ

ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵਾਈਸ ਚਾਂਸਲਰ ਜੈ ਸ਼ੰਕਰ ਸਿੰਘ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਦੂਜੇ ਦਿਨ ਵੀ ਪ੍ਰਦਰਸ਼ਨ ਜਾਰੀ ਰੱਖਿਆ। ਉਨ੍ਹਾਂ ਕਾਰਵਾਈ ਨਾ ਹੋਣ ਤੱਕ ਕਲਾਸਾਂ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ। ਐਤਵਾਰ ਦੁਪਹਿਰ ਨੂੰ ਵਾਈਸ ਚਾਂਸਲਰ ਕਥਿਤ ਤੌਰ ‘ਤੇ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ‘ਚ ਬਿਨਾਂ ਇਜਾਜ਼ਤ ਦੇ ਦਾਖਲ ਹੋ ਗਿਆ ਸੀ।

ਵਿਦਿਆਰਥੀਆਂ ਅਨੁਸਾਰ ਉਪ ਕੁਲਪਤੀ ਪਹਿਲਾਂ ਹੋਸਟਲ ਦੀ ਮੈੱਸ ਵਿੱਚ ਨਿਰੀਖਣ ਲਈ ਗਏ ਸਨ। ਫਿਰ ਵਿਦਿਆਰਥਣਾਂ ਦੀ ਇਜਾਜ਼ਤ ਬਿਨ੍ਹਾਂ ਹੋਸਟਲ ਦੇ ਕਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ। ਇਕ ਵਿਦਿਆਰਥਣ ਜਿਸ ਨੇ ਆਪਣਾ ਨਾਂ ਨਹੀਂ ਦੱਸਿਆ, ਨੇ ਕਿਹਾ, “ਚਾਂਸਲਰ ਨੇ ਉੱਥੇ ਮੌਜੂਦ ਕੁਝ ਲੜਕੀਆਂ ਦੇ ਪਹਿਰਾਵੇ ਬਾਰੇ ਵੀ ਅਣਉਚਿਤ ਟਿੱਪਣੀਆਂ ਕੀਤੀਆਂ, ਜਿਸ ‘ਤੇ ਸਾਡੇ ਵਿੱਚੋਂ ਕਈਆਂ ਨੇ ਇਤਰਾਜ਼ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button