Breaking NewsD5 specialNewsSportsTop News

ਹਰਭਜਨ ਸਿੰਘ ਇਕ ਵਾਰ ਫਿਰ ਕਰਨਗੇ ਕ੍ਰਿਕੇਟ ਮੈਦਾਨ ‘ਚ ਵਾਪਸੀ

ਨਵੀਂ ਦਿੱਲੀ : ਭਾਰਤ ਦੇ ਸਾਬਕਾ ਆਫ ਸਪਿਨਰ ਹਰਭਜਨ ਸਿੰਘ ਕ੍ਰਿਕੇਟ ਦੇ ਮੈਦਾਨ ‘ਚ ਵਾਪਸੀ ਕਰਦੇ ਹੋਏ ਸਤੰਬਰ ‘ਚ ਲੀਜੈਂਡਰਸ ਕ੍ਰਿਕੇਟ ਲੀਗ ਦੇ ਦੂਜੇ ਸੀਜ਼ਨ ’ਚ ਖੇਡਣਗੇ। ਉਨ੍ਹਾਂ ਤੋਂ ਇਲਾਵਾ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ, ਇਰਫਾਨ ਪਠਾਨ, ਯੂਸਫ ਪਠਾਨ, ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬ੍ਰੈਟ ਲੀ, ਸ਼੍ਰੀਲੰਕਾ ਦੇ ਮਹਾਨ ਸਪਿਨਰ ਮੁਥੱਈਆ ਮੁਰਲੀਧਰਨ ਤੇ ਵਿਸ਼ਵ ਕੱਪ ਜੇਤੂ ਇੰਗਲੈਂਡ ਦੇ ਸਾਬਕਾ ਕਪਤਾਨ ਈਓਨ ਮੋਰਗਨ ਵੀ ਇਸ ’ਚ ਖੇਡਣਗੇ।

Gurdaspur : ਬੰਦੇ ਨੇ ਲਾਇਆ Desi Jugaad, ਛੱਤ ‘ਤੇ ਹੀ ਬਣਾਤੀ ਸ਼ਰਾਬ ਦੀ ਫੈਕਟਰੀ, ਟੈਂਕੀਆਂ ‘ਚ ਚਲਦਾ ਸੀ ਧੰਦਾ!

ਲੀਗ ਦੇ ਦੂਜੇ ਸੀਜ਼ਨ ‘ਚ 4 ਟੀਮਾਂ ਤੇ 110 ਸਾਬਕਾ ਕ੍ਰਿਕੇਟਰ ਭਾਗ ਲੈਣਗੇ। ਹਰਭਜਨ ਨੇ ਕਿਹਾ, ‘‘ਮੈਂ ਮੈਦਾਨ ’ਤੇ ਵਾਪਸੀ ਕਰਨ ਨੂੰ ਲੈ ਕੇ ਰੋਮਾਂਚਿਤ ਹਾਂ।’’ ਇਸ ਵਿਚਾਲੇ ਵੈਸਟਇੰਡੀਜ਼ ਦੇ ਸਾਬਕਾ ਕ੍ਰਿਕੇਟਰ ਲੈਂਡਲ ਸਿਮੰਸ ਤੇ ਦਿਨੇਸ਼ ਰਾਮਦੀਨ ਵੀ ਆਉਣ ਵਾਲੇ ਸੀਜ਼ਨ ਲਈ ਪਲੇਅਰਜ਼ ਡ੍ਰਾਫਟ ’ਚ ਸ਼ਾਮਲ ਹੋ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button