ਨੌਜਵਾਨਾਂ ਨੂੰ ਆਰਟੀਫ਼ੀਸ਼ੀਅਲ ਇੰਟੈਲੀਜੈਂਸੀ ਦੀ ਸਿੱਖਿਆ ਦੇਣ ਦੀ ਅਹਿਮ ਲੋੜ
ਕਪੂਰਥਲਾ : ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂਂ “ਆਰਟੀਫ਼ੀਸ਼ੀਅਲ ਇੰਟੈਲੀਜੈਂਸੀ ਵਿਚ ਉਭਰਦੇ ਰੁਝਾਨ” ਦੇ ਵਿਸ਼ੇ ‘ਤੇ ਇਕ ਵੈਬਨਾਰ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਇੰਜੀਨੀਅਰਿੰਗ ਕਾਲਜਾਂ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ।
ਵੈਬਨਾਰ ਨੂੰ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕਿਹਾ ਰਾਸ਼ਟਰੀ ਤਕਨਾਲੌਜੀ ਦਿਵਸ ਹਰ ਸਾਲ 11 ਮਈ ਨੂੰ ਵਿਗਿਆਨੀਆਂ ਅਤੇ ਇੰਜੀਨੀਅਰਾਂ ਦੀਆਂ ਵਿਗਿਆਨ ਤੇ ਇੰਜੀਨੀਅਰਿੰਗ ਦੇ ਖੇਤਰ ਵਿਚ ਕੀਤੀ ਗਈਆਂ ਪ੍ਰਾਪਤੀਆਂ ਨੂੰ ਉਜਾਗਰ ਕਰਨ ਦੇ ਆਸ਼ੇ ਨਾਲ ਮਨਾਇਆ ਜਾਂਦਾ ਹੈ।
ਪੈ ਗਿਆ ਪੰਗਾ, ਸੱਦੀ ਐਮਰਜੈਂਸੀ ਮੀਟਿੰਗ, ਭਗਵੰਤ ਮਾਨ ਦੀ ਲੀਡਰਾਂ ਨੂੰ ਚਿਤਾਵਨੀ, ਜਾਣਗੇ ਜੇਲ੍ਹ? D5 Channel Punjabi
ਭਾਰਤੀ ਵਿਗਿਆਨ ਤੇ ਤਕਨਾਲੌਜੀ ਦੇ ਖੇਤਰ ਵਿਚ ਇਹ ਦਿਨ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਦਿਨ ਹੀ ਰਾਜਸਥਾਨ ਦੇ ਪੋਖਰਨ ਵਿਖੇ ਸਫ਼ਲਤਾਪੂਰਵਕ ਪ੍ਰਮਾਣੂ ਪ੍ਰੇਖਣ ਕੀਤਾ ਗਿਆ ਸੀ। ਉਨ੍ਹਾ ਕਿਹਾ ਕਿ ਅੱਜ ਵਿਗਿਆਨ ਅਤੇ ਵਪਾਰ ਵਿਚ ਦੋ ਸ਼ਬਦਾਂ ਦੀ ਵਰਤੋਂ ਜ਼ਿਆਂਦਾਤਰ ਦੇਖੀ ਜਾ ਰਹੀ ਹੈ ਇਕ ਆਰਟੀਫ਼ੀਸ਼ੀਅਲ ਇੰਟੈਲੀਜੈਂਸੀ ਅਤੇ ਦੂਸਰਾ ਮਸ਼ੀਨ ਲਰਨਿੰਗ। ਏ.ਆਈ ਇਕ ਅਜਿਹੀ ਤਕਨਾਲੌਜੀ ਹੈ, ਜਿਸ ਨਾਲ ਮਸ਼ੀਨਾਂ ਮਨੁੱਖ ਦੀ ਨਕਲ ਕਰਦੀਆਂ ਹਨ ਅਤੇ ਮਸ਼ੀਨ ਲਰਨਿੰਗ ਵੀ ਏ.ਆਈ ਦਾ ਹੀ ਇਕ ਹਿੱਸਾ ਜੋ ਮਸ਼ੀਨਾਂ ਦੀ ਸਪਸ਼ਟ ਤੌਰ ‘ਤੇ ਪ੍ਰੋਗਰਾਮਿੰਗ ਕੀਤੇ ਬਿਨ੍ਹਾਂ ਖੁਦ ਹੀ ਪਹਿਲੇ ਡੇਟਾ ਤੋਂ ਸਿਖਣ ਦੀ ਆਗਿਆ ਦਿੰਦਾ ਹੈ। ਏ.ਆਈ ਦਾ ਮੁੰਖ ਮੰਤਵ ਇਕ ਅਜਿਹਾ ਕੰਪਿਊਟਰ ਬਣਾਉਣਾ ਹੈ ਜਿਹੜਾ ਮਨੁੱਖ ਦੀਆਂ ਗੁੰਝਲਾਦਰ ਸਮੱਸਿਆਵਾਂ ਨੂੰ ਹੱਲ ਕਰੇ।
CM ਮਾਨ ਨੇ ਸੱਦੀ ਐਮਰਜੈਂਸੀ ਮੀਟਿੰਗ, ਵੱਡਾ ਸਿਆਸੀ ਧਮਾਕਾ, ਸਾਵਧਾਨ ਰਹਿਣ ਲੀਡਰ | D5 Channel Punjabi
ਉਨ੍ਹਾਂ ਦੱਸਿਆ ਕਿ ਆਰਟੀਫ਼ੀਸ਼ੀਅਲ ਇੰਟੈਲੀਜੈਂਸੀ ਹੁਣ ਵਿਗਿਆਨਕ ਕਲਪਨਾ ਚੋਂ ਅਸਲ ਦੁਨੀਆ ਦੀਆਂ ਐਪਲੀਕੇਸ਼ਨਾਂ ਵਿਚ ਤਬਦੀਲ ਹੋ ਚੁੱਕੀ ਹੈ। ਪਹਿਲਾਂ ਲੱਭੇ ਗਏ ਹਲ ਹੁਣ ਸਾਡੀ ਪਹੁੰਚ ਵਿਚ ਹਨ। ਉਨ੍ਹਾਂ ਅੱਗੋਂ ਕਿਹਾ ਕਿ ਏ.ਆਈ ਦੀਆਂ ਕੁਝ ਅਜਿਹੀਆਂ ਦਿਲਚਸਪ ਐਪਲੀਕੇਸ਼ਨ ਹਨ ਜਿਹਨਾਂ ਤੋਂ ਸਾਡੀ ਰੋਜ਼ਮਰਾਂ ਦੀ ਜ਼ਿੰਦਗੀ ਬਹੁਤ ਪ੍ਰਭਾਵਿਤ ਹੋਈ ਹੈ ਭਾਵ ਇਹਨਾਂ ਤੋਂ ਬਿਨ੍ਹਾਂ ਸਾਡਾ ਗੁਜਾਰਾ ਨਹੀਂਂ ਹੈ। ਜਿਵੇਂ ਅਲੈਕਸਾ, ਸਵੈ—ਚਾਲਕ ਕਾਰਾਂ, ਸਾਡੀਆਂ ਲੋੜਾਂ ਨੂੰ ਦੇਖਦਿਆਂ ਸੋਸ਼ਲ ਮੀਡੀਆਂ ‘ਤੇ ਦਿੱਤੀਆਂ ਜਾ ਰਹੀਆਂ ਮਸ਼ਹੂਰੀਆਂ ਅਤੇ ਇਸੇ ਤਰ੍ਹਾਂ ਹੀ ਹੁਣ ਨੈਟਫ਼ਿਲਕਸ ਸਭ ਕੁਝ ਜਾਣਦਾ ਹੈ ਕਿ ਅੱਜ ਕੱਲ ਦਾ ਦਰਸ਼ਕ ਕਿਹੜੀਆਂ ਫ਼ਿਲਮਾਂ ਦੇਖਣਾ ਚਾਹੁੰਦਾ ਹੈ। ਇਸ ਤਰ੍ਹਾਂ ਏ.ਆਈ ਕਾਰੋਬਾਰੀ ਆਰਥਿਕਤਾ ਨੂੰ ਵੀ ਬਹੁਤ ਪ੍ਰਭਾਵਿਤ ਕਰ ਰਿਹਾ ਹੈ। ਬੁਲਮਰਗ ਦੇ ਮੁਤਾਬਿਕ ਇਸ ਖੇਤਰ ਵਿਚ ਬਹੁਤ ਜ਼ਿਆਦਾ ਨਿਵੇਸ਼ ਹੋ ਰਿਹਾ ਹੈ। 2014 ਵਿਚ ਨਵੇਂ ਏ.ਆਈ ਸਟਾਰਟਅੱਪ ਦਾ 300 ਮਿਲੀਅਨ ਡਾਲਰ ਦਾ ਨਿਵੇਸ਼ ਸੀ ਹੁਣ ਇਸ ਤੋਂ ਤਿੰਨ ਗੁਣਾ ਵੱਧ ਚੁੱਕਾ ਹੈੇ।
CM ਮਾਨ ਦੇ ਫੈਸਲੇ ਤੋਂ ਡਰੀ ਭੱਠਲ! ਆਪ ਹੀ ਛੱਡਿਆ ਕਬਜ਼ਾ | D5 Channel Punjabi
ਸੀ-ਡੈਕ ਮੋਹਾਲੀ ਦੀ ਸੰਯੁਕਤ ਡਾਇਰੈਕਟਰ ਅਤੇ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਤੇ ਵਿਸ਼ਲੇਸ਼ਣ ਵਿਭਾਗ ਦੀ ਮੁਖੀ ਸੋਨੀਆਂ ਦੁਸਾਂਝ ਇਸ ਮੌਕੇ ਮੁਖ ਬੁਲਾਰੇ ਵਜੋਂ ਹਾਜ਼ਰ ਹੋਈ। ਵੈਬਨਾਰ ਦੌਰਾਨ ਸੋਨੀਆ ਦੁਸਾਂਝ ਨੇ ਏ.ਆਈ ਦੇ ਖੇਤਰ ਵਿਚ ਵਿਕਸਿਤ ਹੋ ਰਹੀਆਂ ਅਤਿ-ਅਧੁਨਿਕ ਤਕੀਨਕਾਂ ਸਬੰਧੀ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਆਰਟੀਫ਼ਿਸ਼ੀਅਲ ਇੰਟੈਲੀਜੈਂਸੀ ਹੁਣ ਵਿਸ਼ਵ ਪੱਧਰ ‘ਤੇ ਪੈਰ ਬਿਸਾਰ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਸ ਦੀ ਸ਼ਕਤੀ ਨਾਲ ਵਿਸ਼ਵਆਪੀ ਡਿਜ਼ਟੀਲ ਆਰਥਿਕਤਾਂ ਨੂੰ ਹੋਰ ਬੱਲ ਮਿਲੇਗਾ। ਇਸ ਨੂੰ ਹੇਠਲੇ ਪੱਧਰ ਤੋਂ ਮਾਨਤਾ ਦਿੱਤੀ ਗਈ ਹੈ ਅਤੇ ਵੱਡੀ ਗਿਣਤੀ ਵਿਚ ਦੇਸ਼ ਆਪਣੇ ਨੌਜਵਾਨਾਂ ਨੂੰ ਏ.ਆਈ ਅਤੇ ਹੋਰ ਆ ਰਹੀਆਂ ਅਤਿ-ਆਧੁਨਿਕ ਤਕਨੀਕਾਂ ਨਾਲ ਸੰਚਾਲਿਤ ਮਾਹੌਲ ਵਿਚ ਕੰਮ ਕਰਨ ਲਈ ਤਿਆਰ ਕਰਨ ਲਈ ਨੀਤੀਆਂ ਬਣਾਉਣ ਵਿਚ ਮੋਹਰੀ ਬਣ ਰਹੇ ਹਨ। ਵਿਦਿਅਕ ਸੈਸ਼ਨ 2019—20 ਦੇ ਦੌਰਾਨ ਆਰਟੀਫ਼ਿਸ਼ੀਅਲ ਇੰਟੈਲੀਜੈਂਸੀ ਨੂੰ ਇਕ ਵਾਧੂ ਵਿਸ਼ੇ ਵਜੋਂ ਲਾਗੂ ਕੀਤਾ ਗਿਆ ਹੈ।
ਪੁਰਾਣੇ ਮਾਮਲੇ ਦੀ ਹੋਊ ਜਾਂਚ CM ਮਾਨ, BJP ਆਈ ਦੋਸ਼ੀ ਦੇ ਹੱਕ ’ਚ || D5 Channel Punjabi
ਅਜਿਹੇ ਕਦਮ ਚੁੱਕਣੇ ਬਹੁਤ ਜ਼ਰੂਰੀ ਹਨ ਕਿ ਨੌਜਵਾਨ ਵਰਗ ਨੂ ਇਸ ਖੇਤਰ ਵਿਚ ਸਿਖਲਾਈ ਦੇ ਕੇ ਅੱਗੇ ਲਿਆਂਦਾ ਜਾਵੇ।
ਇਸ ਮੌਕੇ ‘ਤੇ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ.ਰਾਜੇਸ਼ ਗਰੋਵਰ ਨੇ ਕਿਹਾ ਕਿ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਨਾਲ ਲੜਨ ਲਈ ਤੇਜ਼ ਦਵਾਈਆਂ, ਫ਼ਸਲਾਂ ਦੀ ਪੈਦਾਵਾਰ ਅਨਕੂਲ ਬਣਾਉਣ, ਸਮਾਰਟ ਕਰਾਂ, ਡਰੋਨਾਂ ਅਤੇ ਅਪਰਾਧਾਂ ਦੀ ਵਿਗਿਆਨਕ ਜਾਂਚ ਆਦਿ ਵਿਚ ਆਰਟੀਫ਼ਿਸ਼ੀਅਲ ਇੱਟੈਲੀਜੈਂਸੀ ਅਹਿਮ ਰੋਲ ਅਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਤਕਨੀਕਾਂ ਦੇ ਧੁਰੇ ਵਜੋਂ ਜਾਣਿਆ ਜਾਣ ਲੱਗਾ ਹੈ ਅਤੇ ਧੋਖਾਦੇਹੀ, ਆਵਜਾਈ, ਖੇਤੀ ਅਤੇ ਸਵੈ—ਚਾਲਕਾਂ ਵਿਚ ਸਾਨੂੰ ਆਰਟੀਫ਼ੀਸ਼ੀਅਲ ਵਿਚ ਹੋ ਰਹੀ ਤਰੱਕੀ ਦਾ ਪੂਰਾ ਲਾਹਾ ਲੈਣਾ ਚਾਹੀਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.