PunjabTop News

ਨਬਾਲਿਗ ਬੱਚੇ ਬੱਚੀਆਂ ਦਾ ਮੂੰਹ ਕਾਲਾ ਕਰ, ਗਲਾਂ ਚ ਮੈਂ ਚੋਰ ਹਾਂ ਲਿਖ਼ ਪਾਈਆਂ ਤਖ਼ਤੀਆਂ

ਲੁਧਿਆਣਾ ਇੱਕ ਫੈਕਟਰੀ ਮਾਲਕ ਨੇ ਇੱਕ ਪਰਿਵਾਰ ਦੇ ਮੂੰਹ ਕਾਲੇ ਕਰ ਦਿੱਤੇ ਅਤੇ ਉਨ੍ਹਾਂ ਨੂੰ ਚੋਰੀ ਦਾ ਇਲਜ਼ਾਮ ਲਗਾਉਂਦੇ ਹੋਏ ਉਹਨਾਂ ਨੂੰ ਆਂਢ-ਗੁਆਂਢ ਵਿੱਚ ਘੁੰਮਾਇਆ। ਮਾਲਕ ਨੇ ਔਰਤ, ਉਸ ਦੀਆਂ ਤਿੰਨ ਨਾਬਾਲਗ ਧੀਆਂ ਅਤੇ ਪੁੱਤਰ ਦੇ ਗਲੇ ਵਿੱਚ ਤਖ਼ਤੀਆਂ ਵੀ ਪਾ ਦਿੱਤੀਆਂ। ਤਖ਼ਤੀ ‘ਤੇ ਲਿਖਿਆ ਸੀ, ‘ਮੈਂ ਚੋਰ ਹਾਂ, ਮੈਂ ਆਪਣਾ ਅਪਰਾਧ ਕਬੂਲ ਕਰ ਰਹੀ ਹਾਂ।’ ਇਨ੍ਹਾਂ ਵਿੱਚੋਂ ਇੱਕ ਕੁੜੀ ਦਾ ਵਿਆਹ ਤੈਅ ਹੋ ਗਿਆ ਹੈ। ਉਹ ਕੁਝ ਦਿਨਾਂ ਬਾਅਦ ਵਿਆਹ ਆਉਣ ਵਾਲਾ ਹੈ।ਇਹ ਘਟਨਾ ਬਹਾਦੁਰ ਕੇ ਰੋਡ ‘ਤੇ ਏਕਜੋਤ ਨਗਰ ਵਿੱਚ ਵਾਪਰੀ। ਫੈਕਟਰੀ ਮਾਲਕ ਨੂੰ ਰੋਕਣ ਦੀ ਬਜਾਏ, ਲੋਕਾਂ ਨੇ ਪਰਿਵਾਰ ਦੀਆਂ ਵੀਡੀਓ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਕੁਝ ਨੌਜਵਾਨ ਤਾਂ ਉਹਨਾਂ ਦਾ ਮਜ਼ਾਕ ਉਡਾਉਂਦੇ ਹੋਏ ਉਹਨਾਂ ਦੇ ਪਿੱਛੇ-ਪਿੱਛੇ ਵੀ ਚਲ ਰਹੇ ਸਨ। ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਪੁਲਿਸ ਨੇ ਕਿਹਾ ਹੈ ਕਿ ਉਹ ਕਾਰਵਾਈ ਕਰੇਗੀ।

ਏਕਜੋਤ ਨਗਰ ਵਿੱਚ ਇੱਕ ਫੈਕਟਰੀ ਚਲਾ ਰਹੇ ਵਿਅਕਤੀ ਨੇ ਕੰਮ ਕਰਨ ਵਾਲੀ ਔਰਤ ਅਤੇ ਉਹਨਾਂ ਦੇ ਬੱਚਿਆਂ ਉੱਪਰ ਕੱਪੜੇ ਚੋਰੀ ਕਰਨ ਦਾ ਇਲਜ਼ਾਮ ਲਗਾਇਆ। ਮਾਲਕ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖੀ ਅਤੇ ਔਰਤ, ਉਸ ਦੀਆਂ ਤਿੰਨ ਨਾਬਾਲਗ ਧੀਆਂ ਅਤੇ ਪੁੱਤਰ ਨੂੰ ਬੁਲਾਇਆ। ਮਾਲਕ ਨੇ ਕਿਹਾ ਕਿ ਫੈਕਟਰੀ ਵਿੱਚੋਂ ਕਈ ਦਿਨਾਂ ਤੋਂ ਕੱਪੜਾ ਚੋਰੀ ਹੋ ਰਿਹਾ ਸੀ। ਇਹ ਚੋਰੀ ਉਹਨਾਂ ਨੇ ਕੀਤੀ ਹੈ।

ਪੁਲਿਸ ਨੂੰ ਸੂਚਿਤ ਕੀਤੇ ਬਿਨਾਂ, ਮਾਲਕ ਨੇ ਸਿਆਹੀ ਮੰਗਵਾਈ ਅਤੇ ਪੰਜਾਂ ਦੇ ਮੂੰਹ ਕਾਲੇ ਕਰ ਦਿੱਤੇ ਬਾਦ, ਤਖ਼ਤੀ ‘ਤੇ ‘ਮੈਂ ਚੋਰ ਹਾਂ, ਮੈਂ ਆਪਣਾ ਅਪਰਾਧ ਸਵੀਕਾਰ ਕਰਦੀ ਹਾਂ’ ਲਿਖਵਾਇਆ ਅਤੇ ਇਹਨਾਂ ਪੰਜਾਂ ਦੇ ਗਲੇ ਵਿੱਚ ਪਾ ਦਿੱਤਾ।

ਇਸ ਤੋਂ ਮਗਰੋਂ ਇਹਨਾਂ ਨੂੰ ਘੁੰਮਾਇਆ ਗਿਆ ਅਤੇ ਵੀਡੀਓ ਵਿੱਚ ਕੁੱਝ ਲੋਕ ਹੂਟਿੰਗ ਕਰਦੇ ਦਿਖਾਈ ਦੇ ਰਹੇ ਹਨ। ਇਹ ਤਸਵੀਰਾਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਦੀਆਂ ਹਨ। ਪੁਲਸ ਵੱਲੋਂ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button