
ਨਵੀਂ ਦਿੱਲੀ ਦੇ ਭਾਰਤ ਮੰਡਪ ਵਿਚ ਚੱਲ ਰਹੇ AI Impact Summit ਈਵੈਂਟ ਵਿਚ ਇਸ ਵਾਰ ਸਭ ਤੋਂ ਜ਼ਿਆਦਾ ਚਰਚਾ ਕਿਸੇ ਵੱਡੀ ਕੰਪਨੀ ਦੇ ਸੀਈਓ ਨਹੀਂ ਸਗੋਂ 8 ਸਾਲ ਦੇ ਕੀਨੋਟ ਸਪੀਕਰ ਰਣਵੀਰ ਸਿੰਘ ਸਚਦੇਵਾ ਦੀ ਹੋ ਰਹੀ ਹੈ। ਦੁਨੀਆ ਭਰ ਦੇ ਟੈੱਕ ਮਾਹਿਰਾਂ ਵਿਚ ਇਕ ਬੱਚਾ ਜਦੋਂ ਮੰਚ ਸੰਭਾਲਦਾ ਹੈ ਤਾਂ ਹੈਰਾਨ ਹੋਣਾ ਲਾਜ਼ਮੀ ਹੈ।
2017 ਵਿਚ ਪੈਦਾ ਹੋਏ ਰਣਵੀਰ ਸਿੰਘ ਸਚਦੇਵਾ ਸਿਰਫ 8 ਸਾਲ ਦੀ ਉਮਰ ਵਿਚ ਚਾਈਲਡ ਪ੍ਰੋਡੀਜੀ, ਟੈਕਨੋਲੋਜਿਟਸ ਤੇ ਗਲੋਬਲ ਲੇਖ ਵਜੋਂ ਪਛਾਣ ਬਣਾ ਚੁੱਕੇ ਹਨ। ਇਸ ਸੰਮੇਲਨ ਦੌਰਾਨ ਉਨ੍ਹਾਂ ਨੇ ਪ੍ਰਾਚੀਨ ਭਾਰਤੀ ਦਰਸ਼ਨ ਤੇ ਆਧੁਨਿਕ ਤਕਨਾਲੋਜੀ ਦੇ ਸੁਮੇਲ, ਇੰਡੀਅਨ AI ਮਾਡਲ ਤੇ ਭਾਰਤ ਵਿਚ AI ਸਾਖਰਤਾ ਵਰਗੇ ਗੰਭੀਰ ਵਿਸ਼ਿਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਰਣਵੀਰ ਨੇ ਦਾਅਵਾ ਕੀਤਾ ਕਿ ਉਸ ਵੱਲੋਂ ਤਿਆਰ ਕੀਤਾ AI ਮਾਡਲ ਭਾਰਤ ਦੀ GDP ਨੂੰ ਮਜ਼ਬੂਤ ਕਰਨ ‘ਚ ਮਦਦਗਾਰ ਸਾਬਤ ਹੋ ਸਕਦੈ ਹੈ।
ਰਣਵੀਰ 2023 ਵਿਚ ਸਿਰਫ 5 ਸਾਲ ਦੀ ਉਮਰ ਵਿਚ Apple Swift Programmer ਬਣਨ ਵਾਲੇ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਪ੍ਰੋਗਰਾਮਰ ਦੱਸੇ ਜਾਂਦੇ ਹਨ। ਐਪਲ ਦੇ ਸੀਈਓ ਟਿਮ ਕੁੱਕ ਨੇ ਉਨ੍ਹਾਂ ਨੂੰ ਕੈਲੀਫੋਰਨੀਆ ਸਥਿਤ ਹੈਡਕੁਆਰਟਰ ਵਿਖੇ WWDC ਈਵੈਂਟ ਲਈ ਸੱਦਾ ਦਿੱਤਾ ਸੀ। ਇਸ ਤੋਂ ਇਲਾਵਾ ਰਣਵੀਰ ਸਤੰਬਰ 2024 ਵਿਚ ਸੰਯੁਕਤ ਰਾਸ਼ਟਰ ਦੇ ਜਨਰਲ ਅਸੈਂਬਲੀ ਸੈਸ਼ਨ ਵਿਚ ਹਿੱਸਾ ਲੈਣ ਵਾਲੇ ਸਭ ਤੋਂ ਘੱਟ ਉਮਰ ਦੇ ਪ੍ਰਤੀਭਾਗੀਆਂ ਵਿਚ ਵੀ ਸ਼ਾਮਲ ਰਹੇ ਹਨ। AI Impact Summit ਵਿਚ ਰਣਵੀਰ ਸਚਦੇਵਾ ਦੀ ਮੌਜੂਦਗੀ ਇਹ ਸਾਬਤ ਕਰਦੀ ਹੈ ਕਿ ਹੁਨਰ ਉਮਰ ਦੀ ਮੁਥਾਜ ਨਹੀਂ ਹੁੰਦਾ। ਜੇਕਰ ਹੌਸਲਾ ਤੇ ਜਜ਼ਬਾ ਹੋਵੇ ਤਾਂ ਦੁਨੀਆ ਦਾ ਕੋਈ ਮੰਚ ਵੀ ਦੂਰ ਨਹੀਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




