ਰਾਜਧਾਨੀ ਦੇ ਵਸੰਤ ਵਿਹਾਰ ਇਲਾਕੇ ‘ਚ ਬੁੱਧਵਾਰ ਨੂੰ ਉਸ ਸਮੇਂ ਗਾਹ ਪੈ ਗਿਆ ਜਦੋਂ ਆਸਮਾਨ ਤੋਂ ਇੱਕ ਜਹਾਜ਼ ਤੋਂ ਧਾਤ ਦੇ ਟੁਕੜੇ ਇਲਾਕੇ ‘ਚ ਡਿੱਗ ਗਏ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਤੁਰੰਤ ਮਾਮਲੇ ਦੀ ਜਾਣਕਾਰੀ ਦਿੱਲੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਸਬੰਧਤ ਘਟਨਾ ਸਬੰਧੀ ਜਹਾਜ਼ ਦੀ ਜਾਂਚ ਰਿਪੋਰਟ ਮੰਗੀ ਹੈ। ਪੁਲਿਸ ਦਾ ਕਹਿਣਾ ਹੈ ਕਿ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਦੱਸਿਆ ਜਾ ਰਿਹਾ ਹੈ ਕਿ ਅਸਮਾਨ ਤੋਂ ਧਾਤ ਦਾ ਟੁਕੜਾ ਡਿੱਗਣ ਤੋਂ ਪਹਿਲਾਂ, ਇੱਕ ਜਹਾਜ਼ ਨੇ ਬਹਿਰੀਨ ਲਈ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਲੋਕਾਂ ਨੇ ਦੱਸਿਆ ਕਿ ਵਸੰਤ ਵਿਹਾਰ ਇਲਾਕੇ ਦੇ ਉਪਰੋਂ ਲੰਘਦੇ ਸਮੇਂ ਕੁਝ ਘਰਾਂ ‘ਤੇ ਧਾਤ ਦੇ ਟੁਕੜੇ ਡਿੱਗੇ, ਜਿਸ ‘ਤੇ ਉਨ੍ਹਾਂ ਹੈਰਾਨੀ ਪ੍ਰਗਟਾਈ। ਇਸ ਤੋਂ ਬਾਅਦ ਇਲਾਕੇ ‘ਚ ਹਫੜਾ-ਦਫੜੀ ਮਚ ਗਈ। ਕੁਝ ਸ਼ੱਕੀ ਟੁਕੜੇ ਬਰਾਮਦ ਕੀਤੇ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਉਸ ਜਹਾਜ਼ ਦਾ ਟੁਕੜਾ ਸੀ ਜੋ ਬਹਿਰੀਨ ਜਾ ਰਿਹਾ ਸੀ। ਪੁਲਿਸ ਦੇ ਡਿਪਟੀ ਕਮਿਸ਼ਨਰ ਰੋਹਿਤ ਮੀਨਾ ਨੇ ਦੱਸਿਆ ਕਿ ਸਬੰਧਤ ਜਹਾਜ਼ ਦੀ ਜਾਂਚ ਰਿਪੋਰਟ ਮੰਗ ਲਈ ਗਈ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਜਹਾਜ਼ ‘ਚ ਕੁਝ ਗੜਬੜ ਹੈ ਜਾਂ ਨਹੀਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.