ਦਿੱਲੀ ਚੋਣ ਨਤੀਜੇ : ‘ਹਾਲੇ ਇੰਤਜ਼ਾਰ ਕਰੋ, ਨਤੀਜੇ ਬਦਲਣਗੇ’
ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣ ਨਤੀਜਿਆ ਦੇ ਰੁਝੇਵੇਂ ਆਉਣੇ ਸ਼ੁਰੂ ਹੋ ਗਏ ਹਨ। ਆਮ ਆਦਮੀ ਪਾਰਟੀ ਇੱਕ ਵਾਰ ਰਾਜਧਾਨੀ ਦਿੱਲੀ ਵਿੱਚ ਬਹੁਮਤ ਹਾਸਲ ਕਰਦੀ ਦਿੱਖ ਰਹੀ ਹੈ ਪਰ ਖਾਸ ਗੱਲ ਹੈ ਦਿੱਲੀ ਚੋਣਾਂ ‘ਚ ਆਪਣੀ ਤਾਕਤ ਦਿਖਾਉਣ ਵਾਲੀ ਭਾਰਤੀ ਜਨਤਾ ਪਾਰਟੀ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਤੋਂ ਪਛੜ ਗਈ ਹੈ। ਅਜੇ ਤੱਕ ਆਏ ਰੁਝਾਨਾਂ ‘ਚ ਬੀਜੇਪੀ 20 ਦੇ ਆਸਪਾਸ ਸੀਟ ‘ਤੇ ਬੜ੍ਹਤ ਬਣਾਈ ਹੋਈ ਹੈ। ਦਿੱਲੀ ਬੀਜੇਪੀ ਦੇ ਪ੍ਰਧਾਨ ਮਨੋਜ ਤਿਵਾਰੀ ਨੇ ਸੋਮਵਾਰ ਨੂੰ ਰੁਝੇਵੇਂ ਆਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕੀਤੀ।
🔴[ LIVE 🔴 DELHI ASSEMBLY ELECTION RESULT | ਦਿੱਲੀ ਵਿਧਾਨ ਸਭਾ ਚੋਣ ਨਤੀਜੇ (VIDEO)
ਮਨੋਜ ਤਿਵਾਰੀ ਦਾ ਕਹਿਣਾ ਹੈ ਕਿ ਉਹ ਅਜੇ ਤੱਕ ਆਏ ਰੁਝਾਨਾਂ ਤੋਂ ਸੰਤੁਸ਼ਟ ਹਨ। ਮਨੋਜ ਤਿਵਾਰੀ ਨੇ ਕਿਹਾ ਐਗਜਿਟ ਪੋਲ ਸਾਨੂੰ 2 ਸੀਟਾਂ ਦਿੱਲੀ ਵਿੱਚ ਦੇ ਰਹੇ ਸਨ ਪਰ ਅਜੇ ਸਾਡੀਆਂ 22 ਸੀਟਾਂ ਆ ਰਹੀਆਂ ਹਨ। ਪਰ ਅਜੇ ਚੌਥਾ – ਪੰਜਵਾਂ ਪੜਾਅ ਖੁਲੇਗਾ, ਉਸਦਾ ਇੰਤਜ਼ਾਰ ਕੀਤਾ ਜਾਵੇ। ਤਿਵਾਰੀ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਦੀ ਸਾਇਟ ‘ਤੇ ਸੀਟਾਂ ‘ਤੇ ਵੋਟਾਂ ਦਾ ਜੋ ਮਾਰਜਿਨ ਹੈ ਉਹ ਬਹੁਤ ਘੱਟ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਰੁਝੇਵੇਂ ਆ ਰਹੇ ਹਨ ਉਹ ਨਿਰਾਸ਼ਾਜਨਕ ਨਹੀਂ ਹੈ ਕਿਉਂਕਿ ਐਗਜਿਟ ਪੋਲ ਵਿੱਚ ਸਾਨੂੰ ਇੰਨੀਆਂ ਸੀਟਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.